ਮੁੰਬਈ : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਸ਼ੁੱਕਰਵਾਰ ਨੂੰ ਆਂਧਰਾ ਪ੍ਰਦੇਸ਼ ਦੇ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਮੰਦਰ 'ਚ ਭਗਵਾਨ ਵੈਂਕਟੇਸ਼ਵਰ ਦੇ ਦਰਸ਼ਨ ਕੀਤੇ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਛੋਟੇ ਬੇਟੇ ਅਨੰਤ ਅੰਬਾਨੀ ਦੀ ਮੰਗੇਤਰ ਰਾਧਿਕਾ ਮਰਚੈਂਟ ਵੀ ਮੌਜੂਦ ਸੀ।
ਇਹ ਵੀ ਪੜ੍ਹੋ : ਦੱਖਣੀ ਕੋਰੀਆ ਨੇ Google ਅਤੇ Meta 'ਤੇ ਲਗਾਇਆ 7.2 ਕਰੋੜ ਡਾਲਰ ਦਾ ਜੁਰਮਾਨਾ
ਤਿਰੁਮਾਲਾ ਤਿਰੂਪਤੀ ਦੇਵਸਥਾਨਮ (ਟੀਟੀਡੀ) ਦੇ ਕਾਰਜਕਾਰੀ ਅਧਿਕਾਰੀ ਧਰਮਾ ਰੈੱਡੀ ਨੇ ਮੁਕੇਸ਼ ਅੰਬਾਨੀ ਦਾ ਸਵਾਗਤ ਕੀਤਾ ਅਤੇ ਦਰਸ਼ਨਾਂ ਦਾ ਪ੍ਰਬੰਧ ਕੀਤਾ।
ਇਸ ਮੌਕੇ ਮੁਕੇਸ਼ ਅੰਬਾਨੀ ਨੇ ਕਿਹਾ ਕਿ ਉਹ ਤਿਰੁਮਾਲਾ ਆ ਕੇ ਖੁਸ਼ ਹਨ। ਉਨ੍ਹਾਂ ਕਿਹਾ ਕਿ ਤਿਰੁਮਾਲਾ ਵਿੱਚ ਮੰਦਰ ਹਰ ਸਾਲ ਵਿਕਾਸ ਅਤੇ ਸੁਧਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੈਂਕਟੇਸ਼ਵਰ ਸਵਾਮੀ ਨੂੰ ਸਾਰਿਆਂ ਨੂੰ ਆਪਣਾ ਆਸ਼ੀਰਵਾਦ ਦੇਣ ਲਈ ਪ੍ਰਾਰਥਨਾ ਕੀਤੀ।
ਪੂਜਾ ਅਰਚਨਾ ਕੀਤੀ ਅਤੇ ਡੇਢ ਕਰੋੜ ਰੁਪਏ ਦਾਨ ਕੀਤੇ
ਰਿਲਾਇੰਸ ਇੰਡਸਟਰੀਜ਼ ਦੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਸ਼ੁੱਕਰਵਾਰ ਨੂੰ ਆਂਧਰਾ ਪ੍ਰਦੇਸ਼ ਵਿੱਚ ਤਿਰੁਮਾਲਾ ਤਿਰੂਪਤੀ ਦੇਵਸਥਾਨਮ (TTD) ਨੂੰ 1.5 ਕਰੋੜ ਰੁਪਏ ਦਾਨ ਕੀਤੇ। ਟੀਟੀਡੀ ਤਿਰੂਪਤੀ ਮੰਦਰ ਦਾ ਪ੍ਰਬੰਧਨ ਕਰਦਾ ਹੈ। ਸ੍ਰੀ ਅੰਬਾਨੀ ਨੇ ਤਿਰੁਮਾਲਾ ਮੰਦਰ ਵਿੱਚ ਪੂਜਾ ਅਰਚਨਾ ਕੀਤੀ ਅਤੇ ਡੇਢ ਕਰੋੜ ਰੁਪਏ ਦਾਨ ਕੀਤੇ। ਉਸਨੇ ਟੀਟੀਡੀ ਦੇ ਕਾਰਜਕਾਰੀ ਅਧਿਕਾਰੀ ਏਵੀ ਧਰਮਾ ਰੈਡੀ ਨੂੰ ਡੀਡੀ (ਮੰਗ ਪੱਤਰ) ਸੌਂਪਿਆ। ਸ੍ਰੀ ਅਬਾਨੀ ਪਹਾੜੀ ਮੰਦਿਰ ਵਿੱਚ ਪੂਜਾ ਅਰਚਨਾ ਕਰਨ ਤੋਂ ਬਾਅਦ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਗੋਸ਼ਾਲਾ ਵੀ ਗਏ।
ਇਹ ਵੀ ਪੜ੍ਹੋ : ਸ਼੍ਰੀਲੰਕਾ ਨੂੰ ਇਸ ਸਾਲ ਕਰਜ਼ਾ ਦੇਣ 'ਚ ਸਭ ਤੋਂ ਅੱਗੇ ਰਿਹਾ ਭਾਰਤ : ਰਿਪੋਰਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
BPCL ਦੀ ਵਿਨਿਵੇਸ਼ ਪ੍ਰਕਿਰਿਆ 'ਤੇ ਹਾਲੇ ਨਹੀਂ ਚੱਲ ਰਹੀ ਕੋਈ ਗੱਲ : ਹਰਦੀਪ ਪੁਰੀ
NEXT STORY