ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ਼ ਲਿਮਿਟਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਹੁਣ ਦੁਨੀਆ ਦੇ 5ਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਫੋਰਬਸ ਰਿਅਲ ਟਾਈਮ ਬਿਲੇਨੀਅਰ ਇੰਡੈਕਸ ਮੁਤਾਬਕ ਉਨ੍ਹਾਂ ਦੀ ਕੁੱਲ ਸੰਪਤੀ 74.8 ਅਰਬ ਡਾਲਰ ਹੋ ਗਈ ਹੈ। ਇਸ ਤੋਂ ਪਹਿਲਾਂ 14 ਜੁਲਾਈ ਨੂੰ ਮੁਕੇਸ਼ ਅੰਬਾਨੀ 6ਵੇਂ ਸਭ ਤੋਂ ਅਮੀਰ ਵਿਅਕਤੀ ਬਣੇ ਸਨ, ਉਦੋਂ ਉਨ੍ਹਾਂ ਦੀ ਸੰਪਤੀ 72.4 ਅਰਬ ਡਾਲਰ ਸੀ। ਇਨ੍ਹਾਂ 8 ਦਿਨਾਂ ਅੰਦਰ ਉਨ੍ਹਾਂ ਦੀ ਸੰਪਤੀ ਵਿਚ 2.6 ਅਰਬ ਡਾਲਰ ਦਾ ਇਜਾਫਾ ਹੋਇਆ ਹੈ। ਦੁਨੀਆ ਦੇ ਸਭ ਤੋਂ 10 ਅਮੀਰਾਂ ਦੀ ਸੂਚੀ ਵਿਚ ਸ਼ਾਮਲ ਮੁਕੇਸ਼ ਅੰਬਾਨੀ ਏਸ਼ੀਆ ਤੋਂ ਇੱਕਮਾਤਰ ਵਿਅਕਤੀ ਹਨ।
185.8 ਅਰਬ ਡਾਲਰ ਦੀ ਸੰਪਤੀ ਨਾਲ ਜੈਫ ਬੇਜੋਸ ਪਹਿਲੇ ਨੰਬਰ 'ਤੇ, 113.1 ਅਰਬ ਡਾਲਰ ਦੀ ਸੰਪਤੀ ਨਾਲ ਬਿੱਲ ਗੇਟਸ ਦੂਜੇ ਨੰਬਰ 'ਤੇ, 112 ਅਰਬ ਡਾਲਰ ਦੀ ਸੰਪਤੀ ਨਾਲ ਬਨਾਰਡ ਐਂਡ ਫੈਮਿਲੀ ਤੀਜੇ ਨੰਬਰ 'ਤੇ, 89 ਅਰਬ ਡਾਲਰ ਨਾਲ ਫੇਸਬੁੱਕ ਦੇ ਮਾਰਕ ਜ਼ੁਰਕਬਰਗ ਚੌਥੇ ਨੰਬਰ 'ਤੇ ਹਨ। ਮੁਕੇਸ਼ ਅੰਬਾਨੀ ਦੀ ਕੁੱਲ ਸੰਪਤੀ ਮਾਰਕ ਜ਼ੁਰਕਬਰਗ ਤੋਂ 14.4 ਅਰਬ ਡਾਲਰ ਘੱਟ ਹੈ। ਅੰਬਾਨੀ ਦੇ ਬਾਅਦ 72.7 ਡਾਲਰ ਨਾਲ ਵਾਰੇਨ ਬਫੇਟ 6ਵੇਂ ਨੰਬਰ 'ਤੇ, ਲੈਰੀ ਐਲਿਸਨ 7ਵੇਂ, ਐਲਨ ਮਸਕ 8ਵੇਂ, ਸਟੀਵ ਬਾਲਮਰ 9ਵੇਂ ਅਤੇ ਲੈਰੀ ਪੇਜ 10ਵੇਂ ਨੰਬਰ 'ਤੇ ਹਨ।
ਰਿਲਾਇੰਸ ਦੇ ਸ਼ੇਅਰ ਵਿਚ ਲਗਾਤਾਰ ਤੇਜੀ ਜਾਰੀ ਹੈ। ਇਸ ਦਾ ਸ਼ੇਅਰ 52 ਹਫ਼ਤਿਆਂ ਦੇ ਉਚੇ ਪੱਧਰ 'ਤੇ ਟਰੈਂਡ ਕਰ ਰਿਹਾ ਹੈ ਅਤੇ ਇਹ ਰਿਕਾਰਡ ਲਗਾਤਾਰ ਟੁੱਟਦਾ ਜਾ ਰਿਹਾ ਹੈ।
IT ਕੰਪਨੀਆਂ ਦੇ ਕਾਮਿਆਂ ਨੂੰ ਸਰਕਾਰ ਨੇ ਦਿੱਤੀ ਰਾਹਤ, Work From Home ਦੀ ਤਾਰੀਖ਼ ਵਧਾਈ
NEXT STORY