ਨਵੀਂ ਦਿੱਲੀ : ਟੈਲੀਕਾਮ ਡਿਪਾਰਟਮੈਂਟ ਨੇ ਆਈ.ਟੀ. ਅਤੇ ਆਈ.ਟੀ.ਈ.ਐਸ. ਇੰਡਸਟਰੀ ਨੂੰ ਇਸ ਸਾਲ ਦਸੰਬਰ ਤੱਕ ਘਰੋਂ ਕੰਮ ਕਰਣ ਦੀ ਛੋਟ ਦੇ ਦਿੱਤੀ ਹੈ। ਸਰਕਾਰ ਨੇ ਕੋਰੋਨਾ ਦੇ ਖ਼ਤਰੇ ਨੂੰ ਵੇਖਦੇ ਹੋਏ ਆਈ.ਟੀ. ਕੰਪਨੀਆਂ ਦੇ ਕਾਮਿਆਂ ਨੂੰ ਪਹਿਲਾਂ ਜੁਲਾਈ ਤੱਕ ਘਰੋਂ ਕੰਮ ਕਰਣ ਦੀ ਆਗਿਆ ਦਿੱਤੀ ਸੀ ਪਰ ਇਸ ਨੂੰ ਹੁਣ ਦਸੰਬਰ ਤੱਕ ਵਧਾ ਦਿੱਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਦੂਰ ਸੰਚਾਰ ਵਿਭਾਗ ਨੇ ਮੰਗਲਵਾਰ ਦੇਰ ਰਾਤ ਟਵੀਟ ਕਰਕੇ ਦਿੱਤੀ। 4o“ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਲਗਭਗ 85 ਫ਼ੀਸਦੀ ਆਈ.ਟੀ. ਕਾਮੇ ਘਰੋਂ ਕੰਮ ਕਰ ਰਹੇ ਹਨ। ਸਿਰਫ਼ ਮਹੱਤਵਪੂਰਣ ਕਾਰਜ ਕਰਣ ਵਾਲੇ ਲੋਕ ਹੀ ਦਫ਼ਤਰ ਜਾ ਰਹੇ ਹਨ।
ਵਰਕ ਫਰਾਮ ਹੋਮ ਨੂੰ ਲੈ ਕੇ ਸਰਕਾਰ ਦਾ ਫੈਸਲਾ
ਸਰਕਾਰ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਨਾਲ ਜੁੜੀਆਂ ਚਿੰਤਾਵਾਂ ਨੂੰ ਵੇਖਦੇ ਹੋਏ ਇਸ ਛੋਟ ਨੂੰ 31 ਦਸੰਬਰ 2020 ਤੱਕ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਸਰਕਾਰ ਦੇ ਇਸ ਫ਼ੈਸਲੇ 'ਤੇ ਇੰਡਸਟਰੀ ਨੇ ਖੁਸ਼ੀ ਜਤਾਈ ਹੈ।
ਵਿਪ੍ਰੋ ਦੇ ਚੇਅਰਮੈਨ ਨੇ ਕੀਤਾ ਟਵੀਟ
ਦੇਸ਼ ਦੀ ਦਿੱਗਜ ਕੰਪਨੀ ਵਿਪ੍ਰੋ ਦੇ ਚੇਅਰਮੈਨ ਰਿਸ਼ਦ ਪ੍ਰੇਮਜੀ ਨੇ ਟਵੀਟ ਕੀਤਾ, ਸਰਕਾਰ ਦੇ ਸ਼ਾਨਦਾਰ ਸਹਿਯੋਗ ਲਈ ਧੰਨਵਾਦ। ਪਹਿਲੇ ਦਿਨ ਤੋਂ ਹੀ ਸਰਕਾਰ ਨੇ ਕੰਮ ਕਰਣ ਦੇ ਨਵੇਂ ਤਰੀਕਿਆਂ ਨੂੰ ਸਹਿਯੋਗ ਕੀਤਾ ਹੈ। ਇਸ ਨਾਲ ਦੁਨੀਆ ਵਿਚ ਸਾਡੇ ਸਟੈਂਡਿੰਗ ਅਤੇ ਰਿਸਪਾਂਸਿਵਨੈਸ ਵਧਾਉਣ ਵਿਚ ਕਾਫ਼ੀ ਮਦਦ ਮਿਲੀ ਹੈ।
ਅੱਗੇ ਵੀ ਲਾਗੂ ਹੋ ਸਕਦਾ ਹੈ ਇਹ ਮਾਡਲ
ਨੈਸਕਾਮ ਦੇ ਪ੍ਰਧਾਨ ਦੇਬਜਾਨੀ ਘੋਸ਼ ਨੇ ਡੀ.ਓ.ਟੀ. ਅਤੇ ਦੂਰਸੰਚਾਰ ਅਤੇ ਆਈ.ਟੀ. ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਭਾਰਤੀ ਆਈ.ਟੀ. ਲਈ ਮਜਬੂਤ ਸਮਰਥਨ ਲਈ ਧੰਨਵਾਦ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕਾਮਿਆਂ ਦੀ ਸੁਰੱਖਿਆ ਯਕੀਨੀ ਕਰੇਗਾ ਅਤੇ ਟਿਅਰ-ਟੂ-ਥਰੀ ਸ਼ਹਿਰਾਂ ਵਿਚ ਸੈਕਟਰ ਦੀ ਪ੍ਰਤਿਭਾ ਨੂੰ ਵਧਾਏਗ। ਘਰੋਂ ਕੰਮ ਕਰਣ ਦਾ ਰੁਝਾਨ ਮਹਾਮਾਰੀ ਖ਼ਤਮ ਹੋਣ ਦੇ ਬਾਅਦ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਕਈ ਕੰਪਨੀਆਂ ਇਸ ਨੂੰ ਲਾਗਤ ਪ੍ਰਭਾਵੀ ਭਵਿੱਖ ਦੇ ਮਾਡਲ ਦੇ ਰੂਪ ਵਿਚ ਵੇਖਦੀਆਂ ਹਨ। ਇਸ ਮਾਡਲ ਵਿਚ ਦਫ਼ਤਰ ਲਈ ਘੱਟ ਸਥਾਨ ਦੀ ਲੋੜ ਹੁੰਦੀ ਹੈ।
ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ। ਹੈਲਥ ਮਿਨੀਸਟਰੀ ਮੁਤਾਬਕ ਦੇਸ਼ ਵਿਚ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ 11,92,915 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ 37,724 ਨਵੇਂ ਮਾਮਲੇ ਸਾਹਮਣੇ ਆਏ ਹਨ। ਅਜੇ ਦੇਸ਼ ਵਿਚ 4,11,133 ਐਕਟਿਵ ਕੇਸ ਹਨ ਅਤੇ 7,53,049 ਲੋਕ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ। ਇਸ ਮਹਾਮਾਰੀ ਕਾਰਨ ਹੁਣ ਤੱਕ 28,732 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕਲਯੁੱਗੀ ਪੁੱਤਾਂ ਨੇ ਮਾਂ ਦੀ ਜ਼ਮੀਨ 'ਤੇ ਕੀਤਾ ਕਬਜ਼ਾ, ਪੁਲਸ ਨੇ ਇਸ ਤਰ੍ਹਾਂ ਕਰਵਾਈ ਵਾਪਸ
NEXT STORY