ਨਵੀਂ ਦਿੱਲੀ—ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਦੁਨੀਆ ਦੇ 15 ਸਭ ਤੋਂ ਅਮੀਰ ਸ਼ਹਿਰਾਂ 'ਚੋਂ ਇਕ ਹੈ। ਮੁੰਬਈ ਦੀ ਕੁੱਲ ਜਾਇਦਾਦ 950 ਬਿਲੀਅਨ ਡਾਲਰ (ਕਰੀਬ 61 ਲੱਖ ਕਰੋੜ ਰੁਪਏ) ਮਾਪੀ ਗਈ ਹੈ। ਦੁਨੀਆ ਦੇ ਸਭ ਤੋਂ ਅਮੀਰ ਸ਼ਹਿਰਾਂ ਦੀ ਇਸ ਸੂਚੀ 'ਚ 3 ਟ੍ਰਿਲੀਅਨ ਡਾਲਰ (ਕਰੀਬ 193 ਲੱਖ ਕਰੋੜ ਰੁਪਏ) ਦੀ ਜਾਇਦਾਦ ਦੇ ਨਾਲ ਨਿਊਯਾਰਕ ਪਹਿਲੇ ਸਥਾਨ 'ਤੇ ਹੈ। ਇਹ ਜਾਣਕਾਰੀ ਨਿਊ ਵਰਲਡ ਵੈਲਥ ਦੀ ਹਾਲ ਹੀ 'ਚ ਜਾਰੀ ਰਿਪੋਰਟ 'ਚ ਦਿੱਤੀ ਗਈ ਹੈ।
ਰਿਪੋਰਟ ਮੁਤਾਬਕ ਕਿਸੇ ਸ਼ਹਿਰ ਦੀ ਕੁੱਲ ਜਾਇਦਾਦ 'ਚ ਉਥੋਂ ਦੇ ਰਹਿਣ ਵਾਲੇ ਲੋਕਾਂ ਦੀ ਨਿੱਜੀ ਤੌਰ 'ਤੇ ਜੁਟਾਈ ਗਈ ਕਮਾਈ ਸ਼ਾਮਲ ਕੀਤੀ ਗਈ ਹੈ। ਇਸ 'ਚ ਸ਼ਹਿਰ ਦੇ ਫੰਡ ਸ਼ਾਮਲ ਨਹੀਂ ਕੀਤੇ ਗਏ ਹਨ। ਅਰਬਪਤੀਆਂ ਦੇ ਮਾਮਲੇ 'ਚ ਵੀ ਮੁੰਬਈ ਦੁਨੀਆ ਦੇ 10 ਸ਼ਹਿਰਾਂ 'ਚੋਂ ਇਕ ਹੈ। ਮੁੰਬਈ 'ਚ ਕੁੱਲ 28 ਅਰਬਪਤੀ ਰਹਿੰਦੇ ਹਨ। ਮੁੰਬਈ ਭਾਰਤ ਦਾ ਆਰਥਿਕ ਕੇਂਦਰ ਹੈ। ਇਸ ਤੋਂ ਇਲਾਵਾ ਸ਼ਹਿਰ 'ਚ ਬੰਬੇ ਸਟਾਕ ਐਕਸਚੇਂਜ ਵੀ ਹੈ, ਜੋ ਦੁਨੀਆ ਦਾ 12ਵਾਂ ਸਭ ਤੋਂ ਵੱਡਾ ਸਟਾਕ ਐਕਸਚੇਂਜ ਹੈ। ਸ਼ਹਿਰ 'ਚ ਫਾਈਨਾਂਸ਼ੀਅਲ ਸਰਵਿਸਿਜ਼, ਰੀਅਲ ਅਸਟੇਟ ਅਤੇ ਮੀਡੀਆ ਇੰਡਸਟ੍ਰੀਜ਼ ਹੈ।
ਲੰਡਨ ਦੂਜੇ ਸਥਾਨ 'ਤੇ
ਨਿਊਯਾਰਕ ਤੋਂ ਬਾਅਦ ਦੂਜਾ ਸਥਾਨ ਲੰਡਨ ਦਾ ਹੈ ਅਤੇ ਉਸ ਤੋਂ ਬਾਅਦ ਜਾਪਾਨ ਦੀ ਰਾਜਧਾਨੀ ਟੋਕੀਓ ਹੈ। ਚੌਥੇ ਸਥਾਨ 'ਤੇ ਅਮਰੀਕਾ ਦਾ ਸਾਨ ਫ੍ਰਾਂਸਿਸਕੋ ਬੇ ਏਰੀਆ ਹੈ। ਇਸ ਤੋਂ ਇਲਾਵਾ ਲਿਸਟ 'ਚ ਚੀਨ ਦੀ ਰਾਜਧਾਨੀ ਪੇਈਚਿੰਗ, ਸ਼ੰਘਾਈ, ਲਾਸ ਏੇਂਜਲਸ, ਹਾਂਗਕਾਂਗ, ਸਿਡਨੀ, ਸਿੰਗਾਪੁਰ ਅਤੇ ਸ਼ਿਕਾਗੋ ਵੀ ਜਗ੍ਹਾ ਬਣਾਉਣ 'ਚ ਕਾਮਯਾਬ ਹੋਏ ਹਨ। ਟਾਪ 15 ਸ਼ਹਿਰਾਂ 'ਚ ਜਾਇਦਾਦ ਦੇ ਮਾਮਲੇ 'ਚ ਪਿਛਲੇ 10 ਸਾਲਾਂ 'ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ 'ਚ ਸਾਨ ਫ੍ਰਾਂਸਿਸਕੋ, ਪੇਈਚਿੰਗ, ਸ਼ੰਘਾਈ, ਮੁੰਬਈ ਤੇ ਸਿਡਨੀ ਹਨ।
ਬਾਜ਼ਾਰ 'ਚ ਤੇਜ਼ੀ , ਸੈਂਸੈਕਸ 198 ਅੰਕ ਮਜ਼ਬੂਤ ਅਤੇ ਨਿਫਟੀ 10510 ਦੇ ਪਾਰ
NEXT STORY