ਨਵੀਂ ਦਿੱਲੀ (ਭਾਸ਼ਾ) - ਮਿਊਚਲ ਫੰਡ ਉਦਯੋਗ ਦਾ ਆਕਾਰ ਜਨਵਰੀ ਦੇ ਮਹੀਨੇ ਦੌਰਾਨ 46.7 ਲੱਖ ਨਿਵੇਸ਼ਕ ਖਾਤਿਆਂ ਦੇ ਜੋੜ ਨਾਲ ਬਹੁਤ ਵੱਧ ਗਿਆ ਹੈ। ਇਸਦੇ ਪਿੱਛੇ ਦਾ ਕਾਰਨ ਮਿਉਚੁਅਲ ਫੰਡਾਂ ਬਾਰੇ ਜਾਗਰੂਕਤਾ ਵਧਾਉਣ ਅਤੇ ਡਿਜੀਟਲਾਈਜ਼ੇਸ਼ਨ ਰਾਹੀਂ ਲੈਣ-ਦੇਣ ਨੂੰ ਆਸਾਨ ਬਣਾਉਣ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਜਨਵਰੀ ਵਿੱਚ ਖੋਲ੍ਹੇ ਨਵੇਂ ਮਿਉਚੁਅਲ ਫੰਡ ਖਾਤਿਆਂ ਦੀ ਗਿਣਤੀ ਸਾਲ 2023 ਦੇ ਔਸਤ ਮਾਸਿਕ ਅੰਕੜੇ ਨਾਲੋਂ ਦੁੱਗਣੀ ਹੈ। ਪਿਛਲੇ ਸਾਲ ਪ੍ਰਤੀ ਮਹੀਨਾ ਔਸਤਨ 22.3 ਲੱਖ ਖਾਤੇ ਖੋਲ੍ਹੇ ਗਏ ਸਨ।
ਇਹ ਵੀ ਪੜ੍ਹੋ - ਕਿਸਾਨਾਂ ਲਈ ਚੰਗੀ ਖ਼ਬਰ: ਪਿਆਜ਼ ਦੇ ਨਿਰਯਾਤ ਤੋਂ ਮੋਦੀ ਸਰਕਾਰ ਨੇ ਹਟਾਈ ਪਾਬੰਦੀ
ਮਿਉਚੁਅਲ ਫੰਡ ਇੰਡਸਟਰੀ ਬਾਡੀ ਐਸੋਸੀਏਸ਼ਨ ਆਫ ਮਿਉਚੁਅਲ ਫੰਡਜ਼ ਇਨ ਇੰਡੀਆ (ਏਐੱਮਐੱਫਆਈ) ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਖਾਤਿਆਂ ਦੀ ਗਿਣਤੀ ਵਿੱਚ ਵਾਧੇ ਕਾਰਨ ਉਦਯੋਗ ਵਿੱਚ ਮਿਊਚਲ ਫੰਡ ਖਾਤਿਆਂ ਦੀ ਕੁੱਲ ਗਿਣਤੀ 16.96 ਕਰੋੜ ਤੱਕ ਪਹੁੰਚ ਗਈ ਹੈ। ਇਹ ਗਿਣਤੀ ਇਕ ਸਾਲ ਪਹਿਲਾਂ ਰਜਿਸਟਰ ਕੀਤੇ ਗਏ 14.28 ਕਰੋੜ ਖਾਤਿਆਂ ਨਾਲੋਂ 19 ਫ਼ੀਸਦੀ ਜ਼ਿਆਦਾ ਹੈ। ਦਸੰਬਰ 2023 ਵਿੱਚ ਰਜਿਸਟਰ ਕੀਤੇ ਕੁੱਲ 16.49 ਕਰੋੜ ਖਾਤਿਆਂ ਦੇ ਮੁਕਾਬਲੇ ਜਨਵਰੀ 2024 ਵਿੱਚ ਲਗਭਗ ਤਿੰਨ ਫ਼ੀਸਦੀ ਦਾ ਵਾਧਾ ਹੋਇਆ ਹੈ। ਮਿਉਚੁਅਲ ਫੰਡ ਫੋਲੀਓ ਵਿਅਕਤੀਗਤ ਨਿਵੇਸ਼ਕ ਖਾਤਿਆਂ ਨੂੰ ਦਿੱਤੇ ਗਏ ਨੰਬਰ ਹੁੰਦੇ ਹਨ। ਇੱਕ ਨਿਵੇਸ਼ਕ ਦੇ ਕਈ ਫੋਲੀਓ ਵੀ ਹੋ ਸਕਦੇ ਹਨ।
ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ 'ਤੋਂ ਹੰਝੂ ਕੱਢੇਗਾ ਪਿਆਜ਼, ਇੰਨੇ ਰੁਪਏ ਵੱਧ ਰਹੀਆਂ ਨੇ ਕੀਮਤਾਂ
ਵ੍ਹਾਈਟਓਕ ਮਿਉਚੁਅਲ ਫੰਡ ਦੇ ਚੀਫ ਬਿਜ਼ਨਸ ਅਫ਼ਸਰ ਪ੍ਰਤੀਕ ਪੰਤ ਨੇ ਕਿਹਾ ਕਿ ਡਿਜ਼ੀਟਲ ਸਾਖਰਤਾ ਦੇ ਉੱਚੇ ਪੱਧਰ, ਵਧ ਰਹੀ ਡਿਸਪੋਸੇਬਲ ਆਮਦਨ ਅਤੇ ਵਿੱਤੀ ਸਾਖਰਤਾ ਵਰਗੇ ਕਾਰਕਾਂ ਨੇ ਭਾਰਤੀਆਂ ਨੂੰ ਫਿਕਸਡ ਡਿਪਾਜ਼ਿਟ ਅਤੇ ਪੋਸਟ ਆਫਿਸ ਬਚਤ ਸਕੀਮਾਂ ਵਰਗੇ ਰਵਾਇਤੀ ਵਿੱਤੀ ਸਾਧਨਾਂ ਤੋਂ ਪਰੇ ਦੇਖਣ ਲਈ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਨਵੇਂ ਨਿਵੇਸ਼ਕਾਂ ਵਿੱਚ ਨਵੀਂ ਪੀੜ੍ਹੀ ਦੇ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਜ਼ਿਆਦਾਤਰ ਨਵੇਂ ਨਿਵੇਸ਼ਕ ਮਿਉਚੁਅਲ ਫੰਡ ਸੈਕਟਰ ਵਿੱਚ ਦਾਖ਼ਲ ਹੋਣ ਲਈ ਡਿਜੀਟਲ ਚੈਨਲ ਲੈ ਰਹੇ ਹਨ।
ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ 'ਚ ਛੇਵੇਂ ਦਿਨ ਤੇਜ਼ੀ, ਸੈਂਸੈਕਸ 349 ਅੰਕ ਵਧਿਆ, ਨਿਫਟੀ ਨੇ ਬਣਾਇਆ ਨਵਾਂ ਰਿਕਾਰਡ
NEXT STORY