ਬਿਜ਼ਨੈੱਸ ਡੈਸਕ-ਦੁਨੀਆ ਭਰ 'ਚ ਕੁਦਰਤੀ ਗੈਸ ਦੀਆਂ ਕੀਮਤਾਂ ਵਧ ਰਹੀਆਂ ਹਨ ਕਿਉਂਕਿ ਭਿਆਨਕ ਤਾਪਮਾਨ ਨੇ ਈਂਧਨ ਦੀ ਮੰਗ ਨੂੰ ਵਧਾ ਦਿੱਤਾ ਹੈ। ਅਮਰੀਕੀ ਕੁਦਰਤੀ ਗੈਸ ਮੰਗਲਵਾਰ ਨੂੰ ਇਕ ਬਿੰਦੂ 'ਤੇ 11ਫੀਸਦੀ ਤੋਂ ਵਧ ਕੇ $9.75 ਪ੍ਰਤੀ ਮਿਲੀਅਨ ਬ੍ਰਿਟਿਸ਼ ਥਰਮਲ ਯੂਨਿਟ (ਐੱਮ.ਐੱਮ.ਬੀ.ਟੀ.ਯੂ.) ਹੋ ਗਈ, ਜੋ ਕਿ ਜੁਲਾਈ 2008 ਤੋਂ ਬਾਅਦ ਤੋਂ ਸਭ ਤੋਂ ਉੱਚ ਪੱਧਰ ਹੈ। ਕੁਦਰਤੀ ਗੈਸ ਹੁਣ ਮਹੀਨੇ ਲਈ 77 ਫੀਸਦੀ ਤੋਂ ਵੱਧ ਹੈ ਅਤੇ ਇਸ ਨੂੰ 1990 'ਚ ਕੰਟਰੈਕਟ ਦੀ ਸ਼ੁਰੂਆਤ ਤੋਂ ਬਾਅਦ ਤੋਂ ਸਭ ਤੋਂ ਚੰਗੇ ਮਹੀਨੇ ਲਈ ਟਰੈਕ 'ਤੇ ਰੱਖਿਆ ਗਿਆ ਹੈ। ਈ.ਬੀ.ਡਬਲਯੂ. ਐਨਾਲਿਟਿਕਸ ਗਰੁੱਪ ਨੇ ਗਾਹਕਾਂ ਨੂੰ ਇਕ ਨੋਟ 'ਚ ਲਿਖਿਆ ਹੈ ਕਿ ਕੁਦਰਤੀ ਗੈਸ ਦੀਆਂ ਕੀਮਤਾਂ 'ਚ ਵਾਧੇ ਦਾ ਨਤੀਜਾ ਅਤੇ ਗਤੀ ਗੈਰ-ਬੁਨਿਆਦੀ ਮਾਰਕੀਟ ਗਤੀਸ਼ੀਲਤਾ 'ਚ ਯੋਗਦਾਨ ਪਾਉਣ ਵੱਲ ਇਸ਼ਾਰਾ ਕਰਦੀ ਹੈ।
ਇਹ ਵੀ ਪੜ੍ਹੋ : ਖਾਲਸਾਈ ਰੰਗ ’ਚ ਰੰਗੀ ਗਈ ਸਾਨ ਫ੍ਰਾਂਸਿਸਕੋ ਵਿਖੇ ਹੋਈ 45ਵੀਂ ਮੈਰਾਥਨ ਦੌੜ
ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਯੂਰਪੀਅਨ ਯੂਨੀਅਨ (ਈ.ਯੂ.) ਦੇ ਦੇਸ਼ ਮੰਗਲਵਾਰ ਨੂੰ ਰੂਸ ਤੋਂ ਕੁਦਰਤੀ ਗੈਸ ਦੀ ਸਪਲਾਈ ਨੂੰ ਸੀਮਤ ਕਰਨ ਲਈ ਸਹਿਮਤ ਹੋਏ ਹਨ। ਇਹ ਫੈਸਲਾ ਯੂਕ੍ਰੇਨ 'ਚ ਜੰਗ ਕਾਰਨ ਰੂਸ ਤੋਂ ਗੈਸ ਸਪਲਾਈ 'ਚ ਕਟੌਤੀ ਦੇ ਖ਼ਦਸ਼ੇ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਉਰਜ ਮੰਤਰੀਆਂ ਨੇ ਅਗਸਤ ਤੋਂ ਮਾਰਚ ਤੱਕ ਗੈਸ ਦੀ ਮੰਗ ਨੂੰ 15 ਫੀਸਦੀ ਘੱਟ ਕਰਨ ਲਈ ਯੂਰਪੀਅਨ ਕਾਨੂੰਨ ਦੇ ਇਕ ਖਰੜੇ ਨੂੰ ਮਨਜ਼ੂਰੀ ਦਿੱਤੀ ਹੈ। ਨਵੇਂ ਕਾਨੂੰਨ 'ਚ ਗੈਸ ਦੀ ਖਪਤ ਨੂੰ ਘੱਟ ਕਰਨ ਲਈ ਸਵੈਇੱਛਤ ਰਾਸ਼ਟਰੀ ਕਦਮ ਸ਼ਾਮਲ ਹੈ ਅਤੇ ਜੇਕਰ ਉਹ ਬਚਤ ਕਰਨ 'ਚ ਨਾਕਾਮ ਰਹਿੰਦੇ ਹਨ ਤਾਂ 27 ਮੈਂਬਰੀ ਸਮੂਹ ਲਾਜ਼ਮੀ ਕਦਮ ਚੁੱਕੇਗਾ।
ਇਹ ਵੀ ਪੜ੍ਹੋ : ਇਹ ਹਨ ਦੁਨੀਆ ਦੇ ਸਭ ਤੋਂ ਪਾਵਰਫੁੱਲ ਪਾਸਪੋਰਟ ਵਾਲੇ ਦੇਸ਼, ਜਾਣੋ ਕਿਸ ਨੰਬਰ 'ਤੇ ਹੈ ਭਾਰਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਭਾਰਤ ਦਾ ਇਸਪਾਤ ਉਦਪਾਦਨ ਜੂਨ ’ਚ 6 ਫੀਸਦੀ ਵਧ ਕੇ ਇਕ ਕਰੋੜ ਟਨ ’ਤੇ ਪਹੁੰਚਿਆ : ਵਰਲਡ ਸਟੀਲ
NEXT STORY