ਨਵੀਂ ਦਿੱਲੀ (ਭਾਸ਼ਾ)– ਫਿਚ ਰੇਟਿੰਗਸ ਨੇ ਕਿਹਾ ਕਿ ਗੈਰ-ਬੈਂਕਿੰਗ ਵਿੱਤੀ ਸੰਸਥਾਨਾਂ (ਐੱਨ. ਬੀ. ਐੱਫ. ਆਈ.) ਦੇ ਰੈਗੁਲੇਟਰੀ ਢਾਂਚੇ ’ਚ ਪ੍ਰਸਤਾਵਿਤ ਬਦਲਾਅ ਨਾਲ ਖੇਤਰ ਦੀ ਸਥਿਰਤਾ ਅਤੇ ਇਨ੍ਹਾਂ ਦੇ ਵਿੱਤਪੋਸ਼ਣ ’ਚ ਸੁਧਾਰ ਹੋਣ ਦੀ ਸੰਭਾਵਨਾ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਪ੍ਰਸਤਾਵਿਤ ਸੁਧਾਰ ਐੱਨ. ਬੀ. ਐੱਫ. ਆਈ. ਦੇ ਪ੍ਰਮੁੱਖ ਕਾਰੋਬਾਰੀ ਮਾਡਲ ਨੂੰ ਸੁਰੱਖਿਅਤ ਕਰਨਗੇ ਅਤੇ ਇਸ ਖੇਤਰ ’ਚ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰ ਕੇ ਕੁਝ ਸੰਸਥਾਵਾਂ ਲਈ ਫੰਡਿੰਗ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾ ਸਕਦੇ ਹਨ।
ਭਾਰਤੀ ਰਿਜ਼ਰਵ ਬੈਂਕ ਨੇ 22 ਜਨਵਰੀ ਨੂੰ ਇਕ ਚਰਚਾ ਪੱਤਰ ਜਾਰੀ ਕਰ ਕੇ ਗੈਰ-ਬੈਂਕਿੰਗ ਵਿੱਤੀ ਸੰਸਥਾਨਾਂ (ਐੱਨ. ਬੀ. ਐੱਫ. ਆਈ.) ਲਈ ਭਾਰਤ ’ਚ ਰੈਗੁਲੇਟਰੀ ਢਾਂਚੇ ’ਚ ਬਦਲਾਅ ਦੀ ਪੇਸ਼ਕਸ਼ ਕੀਤੀ ਸੀ। ਫਿਚ ਨੇ ਕਿਹਾ ਕਿ ਪ੍ਰਸਤਾਵਿਤ ਬਦਲਾਅ ਨਾਲ ਪ੍ਰਸ਼ਾਸਨ ਅਤੇ ਜੋਖਮ ਪ੍ਰਬੰਧਨ ਬਿਹਤਰ ਹੋਣਗੇ, ਹਾਲਾਂਕਿ ਰੇਟਿੰਗ ਏਜੰਸੀ ਫਿਚ ਵਲੋਂ ਰੇਟਿੰਗ ਪ੍ਰਾਪਤ ਐੱਨ. ਬੀ. ਐੱਫ. ਆਈ. ਲਈ ਇਨ੍ਹਾਂ ਨੂੰ ਪ੍ਰਮੁੱਖ ਕਮਜ਼ੋਰ ਖੇਤਰਾਂ ਦੇ ਰੂਪ ’ਚ ਨਹੀਂ ਦੇਖਦੀ ਹੈ। ਫਿਚ ਨੇ ਇਹ ਵੀ ਦੱਸਿਆ ਕਿ ਅਜਿਹੇ ਸੁਧਾਰ ਦੇ ਲੰਮੇ ਸਮੇਂ ਦੇ ਪ੍ਰਭਾਵ ਇਸ ਦੇ ਲਾਗੂ ਕਰਨ ’ਤੇ ਨਿਰਭਰ ਕਰਨਗੇ।
ਕੇਨਰਾ ਬੈਂਕ ਦਾ ਤੀਜੀ ਤਿਮਾਹੀ 'ਚ ਸ਼ੁੱਧ ਮੁਨਾਫਾ 739 ਕਰੋੜ ਰੁਪਏ ਰਿਹਾ
NEXT STORY