ਨਵੀਂ ਦਿੱਲੀ (ਭਾਸ਼ਾ) – ਐੱਨ. ਸੀ. ਐੱਲ. ਏ. ਟੀ. ਨੇ ਰਿਅਲ ਅਸਟੇਟ ਕੰਪਨੀ ਰਹੇਜਾ ਡਿਵੈੱਲਪਰਜ਼ ਵਿਰੁੱਧ ਦਿਵਾਲੀਆਪਨ ਦੀ ਕਾਰਵਾਈ ਨੂੰ ਸਿਰਫ ਇਕ ਪ੍ਰਾਜੈਕਟ ‘ਰਹੇਜਾ ਸ਼ਿਲਾਜ਼’ ਤੱਕ ਸੀਮਤ ਕਰ ਦਿੱਤਾ ਹੈ।
ਜਸਟਿਸ ਅਸ਼ੋਕ ਭੂਸ਼ਣ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕੰਪਨੀ ਨੂੰ ਹੋਰ ਅਧੂਰੇ ਪ੍ਰਾਜੈਕਟਾਂ ਦੇ ਹਾਲਾਤ ਦੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ। ਇਹ ਹੁਕਮ ਰਹੇਜਾ ਡਿਵੈੱਲਪਰਜ਼ ਦੇ ਸਸਪੈਂਡਡ ਬੋਰਡ ਆਫ ਡਾਇਰੈਕਟਰ ਦੇ ਚੇਅਰਮੈਨ ਨਵੀਨ ਰਹੇਜਾ ਦੀ ਪਟੀਸ਼ਨ ’ਤੇ ਦਿੱਤਾ ਗਿਆ, ਜਿਸ ’ਚ ਉਨ੍ਹਾਂ ਨੇ ਕੰਪਨੀ ਵਿਰੁੱਧ ਦਿਵਾਲੀਆਪਨ ਕਾਰਵਾਈ ਨੂੰ ਸਿਰਫ ‘ਰਹੇਜਾ ਸ਼ਿਲਾਜ਼’ ਪ੍ਰਾਜੈਕਟ ਤੱਕ ਸੀਮਤ ਕਰਨ ਦੀ ਅਪੀਲ ਕੀਤੀ ਸੀ।
ਵਿਦੇਸ਼ੀ ਕਰੰਸੀ ਭੰਡਾਰ 17.76 ਅਰਬ ਡਾਲਰ ਘਟਿਆ
NEXT STORY