ਨਵੀਂ ਦਿੱਲੀ—ਏਸ਼ੀਆਈ ਬਾਜ਼ਾਰਾਂ 'ਚ ਮਾਮੂਲੀ ਵਾਧੇ ਦੇ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 52 ਅੰਕ ਭਾਵ 0.25 ਫੀਸਦੀ ਦੇ ਵਾਧੇ ਨਾਲ 22,835 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹੈਂਗ ਸੇਂਗ 74 ਅੰਕ ਭਾਵ 0.25 ਫੀਸਦੀ ਦੀ ਤੇਜ਼ੀ ਨਾਲ 29,938 ਦੇ ਪੱਧਰ ਤੇ ਕਾਰੋਬਾਰ ਕਰ ਰਿਹਾ ਹੈ। ਐੱਸ. ਜੀ. ਐਕਸ
ਨਿਫਟੀ ਸਪਾਟ ਹੋ ਕੇ 10507 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਅੱਜ ਕੋਰੀਆਈ ਬਾਜ਼ਾਰ ਦਾ ਇੰਡੈਕਸ ਕੋਸਪੀ ਛੁੱਟੀ ਦੇ ਚੱਲਦੇ ਬੰਦ ਹੈ। ਸਟ੍ਰੇਟਸ ਟਾਈਮਜ਼ 'ਚ ਸਪਾਟ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਤਾਈਵਾਨ ਇੰਡੈਕਸ 88 ਅੰਕ ਭਾਵ 0.8 ਫੀਸਦੀ ਦੇ ਉਛਾਲ ਨਾਲ 10,650 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸ਼ੰਘਾਈ ਕੰਪੋਜ਼ਿਟ ਦੀ ਚਾਲ ਸਪਾਟ ਨਜ਼ਰ ਆ ਰਹੀ ਹੈ।
ਕੱਚੇ ਤੇਲ 'ਚ ਉਛਾਲ, ਸੋਨਾ 1300 ਡਾਲਰ ਦੇ ਕਰੀਬ
NEXT STORY