ਨਵੀਂ ਦਿੱਲੀ— ਅੱਜ ਤੋਂ ਆਨਲਾਈਨ ਪੈਸੇ ਟਰਾਂਸਫਰ ਕਰਦੇ ਸਮੇਂ ਤੁਹਾਨੂੰ ਆਪਣੀ ਘੜੀ ਜਾਂ ਕੈਲੰਡਰ ਦੇਖਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ 'ਨੈਸ਼ਨਲ ਇਲੈਕਟ੍ਰਾਨਿਕ ਫੰਡ ਟਰਾਂਸਫਰ (ਐੱਨ. ਈ. ਐੱਫ. ਟੀ.)' ਸੁਵਿਧਾ 24 ਘੰਟੇ ਤੇ 365 ਦਿਨ ਲਈ ਉਪਲੱਬਧ ਕਰਾ ਦਿੱਤੀ ਗਈ ਹੈ। ਹੁਣ ਐੱਨ. ਈ. ਐੱਫ. ਟੀ. 24 ਘੰਟੇ ਕੰਮ ਕਰੇਗਾ।
ਰਿਜ਼ਰਵ ਬੈਂਕ ਨੇ ਐੱਨ. ਈ. ਐੱਫ. ਟੀ. ਮਨੀ ਟਰਾਂਸਫਰ ਸੁਵਿਧਾ ਨੂੰ ਨਾ ਸਿਰਫ 24 ਘੰਟੇ ਸਗੋਂ ਸਾਲ ਦੇ ਸਾਰੇ ਦਿਨਾਂ 'ਚ ਉਪਲੱਬਧ ਕਰਵਾਉਣ ਦਾ ਫੈਸਲਾ ਕੀਤਾ ਹੈ, ਜਿਸ 'ਚ ਛੁੱਟੀਆਂ ਵੀ ਸ਼ਾਮਲ ਹਨ। ਹੁਣ ਤਕ NEFT ਸੁਵਿਧਾ ਬੈਂਕਿੰਗ ਛੁੱਟੀਆਂ 'ਤੇ ਉਪਲੱਬਧ ਨਹੀਂ ਹੁੰਦੀ ਸੀ ਤੇ ਲੋਕਾਂ ਨੂੰ ਆਨਲਾਈਨ ਪੈਸੇ ਟਰਾਂਸਫਰ ਲਈ ਵੀ ਬੈਂਕ ਬਰਾਂਚਾਂ ਖੁੱਲ੍ਹਣ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਆਰ. ਬੀ. ਆਈ. ਨੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਗਾਹਕਾਂ ਨੂੰ ਬਿਨਾਂ ਰੁਕਾਵਟ ਐੱਨ. ਈ. ਐੱਫ. ਟੀ. ਸੁਵਿਧਾ 24x7 ਪ੍ਰਦਾਨ ਕਰਨ ਲਈ ਸਾਰੇ ਜ਼ਰੂਰੀ ਕਦਮ ਉਠਾ ਲੈਣ।
NEFT ਚਾਰਜ
ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਆਈ. ਸੀ. ਆਈ. ਸੀ. ਆਈ. ਬੈਂਕ ਤੇ ਐੱਚ. ਡੀ. ਐਫ. ਸੀ. ਬੈਂਕ ਵਰਗੇ ਜ਼ਿਆਦਾਤਰ ਬੈਂਕ ਆਨਲਾਈਨ ਐੱਨ. ਈ. ਐੱਫ. ਟੀ. ਟਰਾਂਸਫਰ ਲਈ ਕੋਈ ਚਾਰਜ ਨਹੀਂ ਲੈਂਦੇ ਹਨ। ਇਸ ਸਾਲ ਜੁਲਾਈ 'ਚ ਆਰ. ਬੀ. ਆਈ. ਨੇ ਐੱਨ. ਈ. ਐੱਫ. ਟੀ. ਤੇ ਆਰ. ਟੀ. ਜੀ. ਐੱਸ. ਜ਼ਰੀਏ ਫੰਡ ਟਰਾਂਸਫਰ ਕਰਨ 'ਤੇ ਲੱਗਣ ਵਾਲੇ ਸਾਰੇ ਚਾਰਜ ਮਾਫ ਕਰ ਦਿੱਤੇ ਸਨ ਅਤੇ ਬਦਲੇ 'ਚ ਬੈਂਕਾਂ ਨੂੰ ਇਹ ਫਾਇਦਾ ਗਾਹਕਾਂ ਨੂੰ ਦੇਣ ਲਈ ਕਿਹਾ ਸੀ। ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਜਨਵਰੀ 2020 ਤੋਂ ਬਚਤ ਬੈਂਕ ਖਾਤਾਧਾਰਕਾਂ ਲਈ ਸਾਰੇ ਆਨਲਾਈਨ ਐੱਨ. ਈ. ਐੱਫ. ਟੀ. ਲੈਣ-ਦੇਣ ਮੁਫਤ ਕਰਨ ਦਾ ਹੁਕਮ ਵੀ ਦਿੱਤਾ ਹੈ।
NEFT ਲਿਮਟ
ਐੱਨ. ਈ. ਐੱਫ. ਟੀ. ਟਰਾਂਸਫਰ ਲਈ ਕੋਈ ਘੱਟੋ-ਘੱਟ ਲਿਮਟ ਨਹੀਂ ਹੈ ਪਰ ਇਹ ਆਮ ਤੌਰ 'ਤੇ 2 ਲੱਖ ਤੱਕ ਦੇ ਫੰਡ ਟਰਾਂਸਫਰ ਲਈ ਕੀਤਾ ਜਾਂਦਾ ਹੈ। ਇਸ ਤੋਂ ਉੱਪਰ ਦੇ ਲੈਣ-ਦੇਣ ਲਈ ਆਰ. ਟੀ. ਜੀ. ਐੱਸ. ਦਾ ਇਸਤੇਮਾਲ ਕੀਤਾ ਜਾਂਦਾ ਹੈ। ਐੱਨ. ਈ. ਐੱਫ. ਟੀ. ਲਿਮਟ ਬੈਂਕ ਤੋਂ ਬੈਂਕ ਵੱਖ-ਵੱਖ ਹੋ ਸਕਦੀ ਹੈ ਤੇ ਇਹ ਗਾਹਕ ਦੀ ਸ਼੍ਰੇਣੀ 'ਤੇ ਵੀ ਨਿਰਭਰ ਕਰਦੀ ਹੈ। ਉਦਾਹਰਣ ਦੇ ਤੌਰ 'ਤੇ ਭਾਰਤੀ ਸਟੇਟ ਬੈਂਕ 'ਚ ਪ੍ਰਚੂਨ ਗਾਹਕਾਂ ਲਈ ਇਹ ਲਿਮਟ 10 ਲੱਖ ਰੁਪਏ ਤਕ ਹੈ, ਜਦੋਂ ਕਿ ਆਈ. ਸੀ. ਆਈ. ਸੀ. ਆਈ. ਬੈਂਕ ਕੁਝ ਗਾਹਕਾਂ ਨੂੰ 25 ਲੱਖ ਰੁਪਏ ਦੇ ਟ੍ਰਾਂਜੈਕਸ਼ਨ ਤਕ ਦੀ ਵੀ ਸੁਵਿਧਾ ਦਿੰਦਾ ਹੈ। ਐੱਚ. ਡੀ. ਐੱਫ. ਸੀ. ਬੈਂਕ ਨੇ ਵੀ ਆਨਲਾਈਨ ਐੱਨ. ਈ. ਐੱਫ. ਟੀ. ਲੈਣ-ਦੇਣ ਲਈ 25 ਲੱਖ ਰੁਪਏ ਤਕ ਦੀ ਲਿਮਟ ਨਿਰਧਾਰਤ ਹੋਈ ਕੀਤੀ ਹੈ।
ਪੈਨ ਨੂੰ ਆਧਾਰ ਨਾਲ 31 ਦਸੰਬਰ ਤੱਕ ਜੋੜਨਾ ਜ਼ਰੂਰੀ: ਆਮਦਨ ਟੈਕਸ ਵਿਭਾਗ
NEXT STORY