ਨਵੀਂ ਦਿੱਲੀ— ਜੇਕਰ ਪੇਮੈਂਟ ਕਰਨ ਲਈ ਤੁਸੀਂ ਨੈੱਟ ਬੈਂਕਿੰਗ ਕਰਦੇ ਹੋ ਤਾਂ ਤੁਹਾਡੇ ਲਈ ਗੁੱਡ ਨਿਊਜ਼ ਹੈ। ਸੋਮਵਾਰ ਯਾਨੀ ਅੱਜ ਤੋਂ ਆਰ. ਟੀ. ਜੀ. ਐੱਸ. ਦਾ ਸਮਾਂ ਇਕ ਘੰਟਾ ਵੱਧ ਚੁੱਕਾ ਹੈ। ਹੁਣ ਸਵੇਰੇ 8 ਵਜੇ ਦੀ ਬਜਾਏ 7 ਵਜੇ ਤੋਂ ਆਰ. ਟੀ. ਜੀ. ਐੱਸ. ਸੁਵਿਧਾ ਖੁੱਲ੍ਹੇਗੀ। ਇਸ ਸੁਵਿਧਾ ਦੀ ਵਰਤੋਂ ਵੱਡੀ ਰਾਸ਼ੀ ਦੇ ਟ੍ਰਾਂਜੈਕਸ਼ਨ ਲਈ ਹੁੰਦੀ ਹੈ। ਟ੍ਰਾਂਜੈਕਸ਼ਨ ਕਰਦੇ ਹੀ ਦੂਜੇ ਖਾਤੇ 'ਚ ਪੈਸਾ ਨਾਲ ਹੀ ਟਰਾਂਸਫਰ ਹੋ ਜਾਂਦਾ ਹੈ।

ਕਿੰਨੀ ਰਾਸ਼ੀ ਕਰ ਸਕਦੇ ਹੋ ਟਰਾਂਸਫਰ
ਆਰ. ਟੀ. ਜੀ. ਐੱਸ. ਨਾਲ ਘੱਟੋ-ਘੱਟ 2 ਲੱਖ ਰੁਪਏ ਜਾਂ ਉਸ ਤੋਂ ਵੱਧ ਦੀ ਰਕਮ ਟਰਾਂਸਫਰ ਕੀਤੀ ਜਾਂਦੀ ਹੈ। ਪਹਿਲਾਂ ਇਸ ਸਿਸਟਮ ਜ਼ਰੀਏ ਕਸਟਮਰ ਟ੍ਰਾਂਜੈਕਸ਼ਨ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤਕ ਸੀ, ਜਦੋਂ ਕਿ ਹੁਣ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਕਿਸੇ ਵੀ ਸਮੇਂ ਫੰਡ ਟਰਾਂਸਫਰ ਕਰਨ ਲਈ ਇਸ ਸਿਸਟਮ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਨਰਿੰਦਰ ਮੋਦੀ ਸਰਕਾਰ ਤੇ ਬੈਂਕਿੰਗ ਰੈਗੂਲੇਟਰ ਆਰ. ਬੀ. ਆਈ. ਇਕਨੋਮੀ 'ਚ ਨਕਦ ਲੈਣ-ਦੇਣ ਨੂੰ ਘੱਟ ਕਰਨ ਲਈ ਲੋਕਾਂ ਨੂੰ ਡਿਜੀਟਲ ਪੇਮੈਂਟ ਲਈ ਕਈ ਰਸਤੇ ਖੋਲ੍ਹ ਕੇ ਉਤਸ਼ਾਹਤ ਕਰ ਰਹੇ ਹਨ। ਇਸ ਤੋਂ ਪਹਿਲਾਂ ਪਿਛਲੇ ਦਿਨੀਂ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਨੈਸ਼ਨਲ ਇਲੈਕਟ੍ਰਾਨਿਕ ਫੰਡ ਟਰਾਂਸਫਰ (ਐੱਨ. ਈ. ਐੱਫ. ਟੀ.) ਤੇ ਰੀਆਲ ਟਾਈਮ ਗ੍ਰਾਸ ਸੈਟਲਮੈਂਟ (ਆਰ. ਟੀ. ਜੀ. ਐੱਸ.) ਜ਼ਰੀਏ ਪੇਮੈਂਟ ਕਰਨ 'ਤੇ ਬੈਂਕਾਂ ਕੋਲੋਂ ਲਏ ਜਾਂਦੇ ਚਾਰਜ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਸੀ ਤਾਂ ਕਿ ਬੈਂਕ ਵੀ ਬਦਲੇ 'ਚ ਗਾਹਕਾਂ ਲਈ ਇਹ ਸਰਵਿਸ ਮੁਫਤ ਕਰਨ।
ਪਾਕਿ ਅਰਥਵਿਵਸਥਾ ਡੂੰਘੇ ਸੰਕਟ 'ਚ, ਲੋਕ ਰੋਜ਼ਗਾਰ ਤੋਂ ਹੋਣਗੇ ਵਾਂਝੇ
NEXT STORY