ਇਸਲਾਮਾਬਾਦ— ਪਾਕਿਸਤਾਨ ਲਈ ਕੁੱਝ ਵੀ ਠੀਕ ਨਹੀਂ ਚੱਲ ਰਿਹਾ ਹੈ।ਸਿਆਸਤੀ ਮੋਰਚੇ 'ਤੇ ਲਗਾਤਾਰ ਮਾਤ-ਖਾਣ ਤੋਂ ਬਾਅਦ ਹੁਣ ਅੰਦਰੂਨੀ ਹਾਲਾਤ ਵੀ ਬਦਤਰ ਹੁੰਦੇ ਜਾ ਰਹੇ ਹਨ।ਪਾਕਿ ਦੀ ਅਰਥਵਿਵਸਥਾ ਬਹੁਤ ਡੂੰਘੇ ਸੰਕਟ 'ਚ ਹੈ।ਮਜਬੂਰੀ 'ਚ ਹੁਣ ਇਮਰਾਨ ਸਰਕਾਰ ਨੂੰ ਨਵੀਆਂ ਸਰਕਾਰੀ ਨੌਕਰੀਆਂ 'ਤੇ ਰੋਕ ਲਾਉਣ ਦਾ ਕਦਮ ਚੁੱਕਣਾ ਪਿਆ ਹੈ।
ਪਾਕਿਸਤਾਨੀ ਵਿੱਤ ਮੰਤਰਾਲਾ ਵੱਲੋਂ ਜਾਰੀ ਦਫਤਰੀ ਮੈਮੋਰੰਡਮ 'ਚ ਕਿਹਾ ਗਿਆ ਹੈ ਕਿ ਹੁਣ ਸਰਕਾਰ ਵਿਭਾਗਾਂ ਲਈ ਕੋਈ ਨਵਾਂ ਵਾਹਨ ਵੀ ਨਹੀਂ ਖਰੀਦੇਗੀ। ਇਕ ਪਾਕਿਸਤਾਨੀ ਟੀ. ਵੀ. ਨਿਊਜ਼ ਚੈਨਲ ਦੀ ਵੈੱਬਸਾਈਟ 'ਚ ਪ੍ਰਕਾਸ਼ਿਤ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਮਰਾਨ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੇਸ਼ ਦਾ ਵਿੱਤੀ ਘਾਟਾ ਵਧਦਾ ਗਿਆ ਹੈ।ਇੱਥੇ ਦੱਸਣਾ ਜ਼ਰੂਰੀ ਹੈ ਕਿ ਕੌਮਾਂਤਰੀ ਮੋਨੇਟਰੀ ਫੰਡ ਵੱਲੋਂ ਦਿੱਤੇ ਗਏ ਕਰਜ਼ੇ ਦੀ ਸਭ ਤੋਂ ਵੱਡੀ ਸ਼ਰਤ ਇਹੀ ਹੈ ਕਿ ਸਰਕਾਰ ਖਰਚੇ ਘਟਾਏਗੀ ਅਤੇ ਵਿੱਤੀ ਘਾਟੇ 'ਤੇ ਕਾਬੂ ਪਾਏਗੀ।
ਬਦਹਾਲੀ ਤੋਂ ਬਚਣ ਲਈ ਕੀ ਹੋਏ ਫੈਸਲੇ—
- ਕਿਸੇ ਵੀ ਸਰਕਾਰੀ ਅਧਿਕਾਰੀ ਵੱਲੋਂ ਸਿਰਫ ਇਕ ਹੀ ਅਖਬਾਰ ਜਾਂ ਮੈਗਜ਼ੀਨ ਖਰੀਦਣ 'ਤੇ ਰੋਕ ਪਹਿਲਾਂ ਵਾਂਗ ਜਾਰੀ ਰਹੇਗੀ।
- ਮੁੱਖ ਅਕਾਊਂਟ ਅਧਿਕਾਰੀਆਂ ਦੀ ਜਵਾਬਦੇਹੀ ਹੋਵੇਗੀ ਕਿ ਉਹ ਬਿਜਲੀ, ਗੈਸ, ਟੈਲੀਫੋਨ ਆਦਿ ਦੀ ਘੱਟ ਤੋਂ ਘੱਟ ਵਰਤੋਂ ਕਰਨ।
- ਸਰਕਾਰ ਵਿਕਾਸ ਦੀਆਂ ਯੋਜਨਾਵਾਂ ਨੂੰ ਛੱਡ ਕੇ ਹੋਰ ਕਿਸੇ ਵੀ ਕੰਮ ਲਈ ਨਵੇਂ ਸਰਕਾਰੀ ਅਹੁਦੇ ਦੀ ਸਿਰਜਣਾ ਨਹੀਂ ਕਰੇਗੀ।
- ਸਰਕਾਰ ਜ਼ਰੂਰਤ ਪੈਣ 'ਤੇ ਮੋਟਰਸਾਈਕਲ ਨੂੰ ਛੱਡ ਕੇ ਕੋਈ ਨਵਾਂ ਵਾਹਨ ਨਹੀਂ ਖਰੀਦੇਗੀ।
- ਸਰਕਾਰੀ ਦਫ਼ਤਰ 'ਚ ਕਾਗਜ਼ 'ਤੇ ਹੋ ਰਹੇ ਖਰਚੇ ਨੂੰ ਘੱਟ ਕਰਨ ਲਈ ਇਸ ਦੀ ਖਪਤ ਨੂੰ ਘਟਾਉਣ ਦਾ ਫੈਸਲਾ ਲਿਆ ਗਿਆ ਹੈ।
- ਹੁਣ ਸਰਕਾਰੀ ਦਫਤਰਾਂ 'ਚ ਕਾਗਜ਼ ਦੇ ਦੋਵਾਂ ਪਾਸਿਆਂ ਦੇ ਪੇਜ਼ ਇਸਤੇਮਾਲ ਕੀਤੇ ਜਾਣਗੇ।
- ਸਾਰੇ ਮੰਤਰਾਲਾ ਅਤੇ ਵਿਭਾਗਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਖ਼ਤ ਖਰਚੇ 'ਚ ਕਟੌਤੀ ਦੀ ਪਾਲਣਾ ਯਕੀਨੀ ਬਣਾਉਣ ਲਈ ਪ੍ਰਬੰਧਕੀ ਕੰਟਰੋਲ 'ਚ ਸਾਰੇ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕਰਨ।
ਐੱਫ. ਪੀ. ਆਈ. ਨੇ ਅਗਸਤ 'ਚ ਹੁਣ ਤੱਕ ਕੱਢੇ 3014 ਕਰੋੜ ਰੁਪਏ
NEXT STORY