ਬਿਜ਼ਨਸ ਡੈਸਕ : ਸਟੇਟ ਬੈਂਕ ਆਫ਼ ਇੰਡੀਆ (SBI) ਨੇ ਆਪਣੇ ਕ੍ਰੈਡਿਟ ਕਾਰਡ ਯੂਜ਼ਰਸ ਲਈ ਨਵੇਂ ਫੀਸ ਨਿਯਮਾਂ ਦਾ ਐਲਾਨ ਕੀਤਾ ਹੈ, ਜੋ 1 ਨਵੰਬਰ, 2025 ਤੋਂ ਲਾਗੂ ਹੋਣਗੇ। ਨਵੇਂ ਨਿਯਮਾਂ ਤਹਿਤ, ਜੇਕਰ ਕੋਈ ਗਾਹਕ CRED, Cheq, ਜਾਂ MobiKwik ਵਰਗੇ ਥਰਡ-ਪਾਰਟੀ ਐਪਸ ਰਾਹੀਂ ਆਪਣੇ SBI ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਸਕੂਲ ਜਾਂ ਕਾਲਜ ਫੀਸਾਂ ਦਾ ਭੁਗਤਾਨ ਕਰਦਾ ਹੈ, ਤਾਂ ਉਸਨੂੰ ਲੈਣ-ਦੇਣ ਦੀ ਰਕਮ ਦਾ 1% ਵਾਧੂ ਚਾਰਜ ਦੇਣਾ ਪਵੇਗਾ। ਹਾਲਾਂਕਿ, ਜੇਕਰ ਭੁਗਤਾਨ ਸਿੱਧੇ ਸਕੂਲ, ਕਾਲਜ, ਜਾਂ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ ਜਾਂ POS ਮਸ਼ੀਨ ਰਾਹੀਂ ਕੀਤਾ ਜਾਂਦਾ ਹੈ, ਤਾਂ ਕੋਈ ਫੀਸ ਨਹੀਂ ਲੱਗੇਗੀ।
ਇਹ ਵੀ ਪੜ੍ਹੋ : ਬਸ ਕੁਝ ਸਾਲ ਹੋਰ... ਫਿਰ Private Jet ਜਿੰਨੀ ਹੋ ਜਾਵੇਗੀ 1 ਕਿਲੋ ਸੋਨੇ ਦੀ ਕੀਮਤ
SBI ਨੇ ਗਾਹਕਾਂ ਨੂੰ ਨਿਯਮਾਂ ਬਾਰੇ ਦਿੱਤੀ ਜਾਣਕਾਰੀ
SBI ਨੇ ਇਹ ਵੀ ਕਿਹਾ ਕਿ ਜੇਕਰ ਕੋਈ ਕਾਰਡਧਾਰਕ 1,000 ਰੁਪਏ ਤੋਂ ਵੱਧ ਦੀ ਰਕਮ ਵਾਲਿਟ ਵਿੱਚ ਲੋਡ ਕਰਦਾ ਹੈ, ਤਾਂ 1% ਫੀਸ ਲਾਗੂ ਹੋਵੇਗੀ। ਇਹ ਨਿਯਮ ਵਪਾਰੀ ਕੋਡਾਂ 'ਤੇ ਲਾਗੂ ਹੁੰਦਾ ਹੈ, ਜੋ ਨੈੱਟਵਰਕ ਭਾਈਵਾਲਾਂ ਦੁਆਰਾ ਨਿਰਧਾਰਤ ਕੀਤੇ ਜਾਂਦੇ ਹਨ ਅਤੇ ਸਮੇਂ-ਸਮੇਂ 'ਤੇ ਬਦਲ ਸਕਦੇ ਹਨ।
ਇਹ ਵੀ ਪੜ੍ਹੋ : ਭਲਕੇ ਤੋਂ 1 ਦਿਨ 'ਚ ਕਲੀਅਰ ਹੋਣਗੇ Cheque, RBI ਨੇ ਬੈਂਕਾਂ ਨੂੰ ਜਾਰੀ ਕੀਤੇ ਦਿਸ਼ਾ-ਨਿਰਦੇਸ਼
SBI ਨੇ ਪਹਿਲਾਂ ਹੀ ਗਾਹਕਾਂ ਨੂੰ ਨਵੇਂ ਨਿਯਮਾਂ ਬਾਰੇ ਸੂਚਿਤ ਕਰ ਦਿੱਤਾ ਹੈ ਤਾਂ ਜੋ ਉਹ ਆਪਣੇ ਖਰਚਿਆਂ ਦੀ ਸਹੀ ਢੰਗ ਨਾਲ ਯੋਜਨਾ ਬਣਾ ਸਕਣ। ਪੁਰਾਣੇ ਨਿਯਮਾਂ ਦੇ ਤਹਿਤ, 0 -500 ਰੁਪਏ ਵਿਚਕਾਰ ਲੈਣ-ਦੇਣ ਲਈ ਕੋਈ ਖਰਚਾ ਨਹੀਂ ਸੀ, ਪਰ ਨਵੇਂ ਬਦਲਾਵਾਂ ਦੇ ਨਾਲ, ਖਰਚੇ ਹੋਰ ਵੀ ਸਖ਼ਤ ਹੋ ਗਏ ਹਨ।
ਇਹ ਵੀ ਪੜ੍ਹੋ : ਹੁਣ Online ਪੈਸੇ ਵਾਲੀਆਂ Games 'ਤੇ ਲੱਗ ਗਿਆ Ban, ਖੇਡਣ 'ਤੇ ਲੱਗੇਗਾ ਭਾਰੀ ਜੁਰਮਾਨਾ
ਇਹਨਾਂ ਵਿੱਚ ਕੋਈ ਬਦਲਾਅ ਨਹੀਂ
ਇਸ ਤੋਂ ਇਲਾਵਾ, SBI ਨੇ ਕਿਹਾ ਕਿ ਨਕਦੀ ਕਢਵਾਉਣ ਦੇ ਖਰਚਿਆਂ, ਚੈੱਕ ਸੈਟਲਮੈਂਟ ਚਾਰਜ ਅਤੇ ਲੇਟ ਪੇਮੈਂਟ ਚਾਰਜ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਹਾਲਾਂਕਿ ਲਗਾਤਾਰ ਦੋ ਬਿਲਿੰਗ ਸਾਈਕਲ ਤੱਕ ਘੱਟੋ-ਘੱਟ ਮਾਸਿਕ ਰਕਮ ਅਦਾ ਨਹੀਂ ਕੀਤੀ ਜਾਂਦੀ ਹੈ, ਤਾਂ ਹਰੇਕ ਸਾਈਕਲ ਲਈ 100 ਰੁਪਏ ਦਾ ਵਾਧੂ ਚਾਰਜ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ : Gold-Silver ਖ਼ਰੀਦਣ ਵਾਲਿਆਂ ਨੂੰ ਰਾਹਤ, ਦੁਸਹਿਰੇ ਤੋਂ ਬਾਅਦ ਡਿੱਗੇ ਕੀਮਤੀ ਧਾਤਾਂ ਦੇ ਭਾਅ
ਗਾਹਕ ਨੂੰ ਸਲਾਹ:
SBI ਗਾਹਕਾਂ ਨੂੰ ਸਲਾਹ ਦਿੰਦਾ ਹੈ ਕਿ ਉਹ ਸਮੇਂ-ਸਮੇਂ 'ਤੇ ਆਪਣੇ ਲੈਣ-ਦੇਣ ਅਤੇ ਬਿਲਿੰਗ ਸਟੇਟਮੈਂਟਾਂ ਦੀ ਸਮੀਖਿਆ ਕਰਨ ਅਤੇ ਬੇਲੋੜੇ ਖਰਚਿਆਂ ਤੋਂ ਬਚਣ ਲਈ ਨਵੇਂ ਨਿਯਮਾਂ ਅਨੁਸਾਰ ਆਪਣੇ ਖਰਚ ਦੀ ਯੋਜਨਾ ਬਣਾਉਣ। ਇਹ ਨਵਾਂ ਫੀਸ ਢਾਂਚਾ ਡਿਜੀਟਲ ਭੁਗਤਾਨਾਂ ਨੂੰ ਨਿਯਮਤ ਕਰਨ ਅਤੇ ਲੈਣ-ਦੇਣ ਵਿੱਚ ਪਾਰਦਰਸ਼ਤਾ ਵਧਾਉਣ ਲਈ ਲਾਗੂ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ ਤੋਂ ਪਹਿਲਾਂ ਬਜ਼ੁਰਗਾਂ ਤੇ ਦਿਵਿਆਂਗ ਲੋਕਾਂ ਨੂੰ ਘਰ-ਘਰ ਮਿਲੇਗਾ ਰਾਸ਼ਨ! ਸਰਕਾਰ ਨੇ ਕਰ 'ਤਾ ਐਲਾਨ
NEXT STORY