ਨਵੀਂ ਦਿੱਲੀ - ਬਾਜ਼ਾਰ ਰੈਗੁਲੇਟਰ ਸੇਬੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ 1 ਅਕਤੂਬਰ ਤੋਂ ਨਵਾਂ ਟ੍ਰੇਡਿੰਗ ਅਤੇ ਡੀਮੈਟ ਖ਼ਾਤਾ ਖੋਲ੍ਹਣ ਵਾਲੇ ਨਿਵੇਸ਼ਕਾਂ ਨੂੰ ਨਾਮਜ਼ਦਗੀ ਦਾ ਵਿਕਲਪ ਦਿੱਤਾ ਹੈ। ਇਸ ਦੇ ਨਾਲ ਹੀ ਜੇਕਰ ਨਿਵੇਸ਼ਕ ਚਾਹੁਣ ਤਾਂ ਕਿਸੇ ਨੂੰ ਨਾਮਜ਼ਦ ਕੀਤੇ ਬਿਨਾਂ ਵੀ ਖ਼ਾਤਾ ਖੋਲ੍ਹ ਸਕਦੇ ਹਨ। ਬਾਜ਼ਾਰ ਰੈਗੂਲੇਟਰ ਵਲੋਂ ਜਾਰੀ ਇਕ ਸਰਕੂਲਰ ਮੁਤਾਬਕ ਇਸ ਸਬੰਧ ਵਿਚ ਨਾਮਜ਼ਦ ਕਰਨ ਦਾ ਫਾਰਮ ਜਾਂ ਨਾਮਜ਼ਦ ਨਹੀਂ ਕਰਨ ਲਈ ਇਕ ਫਾਰਮੈਟ ਜਾਰੀ ਕੀਤਾ ਗਿਆ ਹੈ।
ਸੇਬੀ ਨੇ ਕਿਹਾ ਕਿ ਇਸ ਤੋਂ ਇਲਾਵਾ ਸਾਰੇ ਮੌਜੂਦਾ ਯੋਗ ਟ੍ਰੇਡਿੰਗ ਅਤੇ ਡੀਮੈਟ ਖ਼ਾਤਾਧਾਰਕਾਂ ਨੂੰ 31 ਮਾਰਚ 2022 ਤੱਕ ਨਾਮਜ਼ਦਗੀ ਦਾ ਵਿਕਲਪ ਦੇਣਾ ਹੋਵੇਗਾ। ਅਜਿਹਾ ਨਾਲ ਕਰਨ ਦੀ ਸਥਿਤੀ ਵਿਚ ਉਨਾਂ ਦੇ ਟ੍ਰੇਡਿੰਗ ਅਤੇ ਡੀਮੈਟ ਖ਼ਾਤੇ ਉੱਤੇ ਰੋਕ ਲਗਾ ਦਿੱਤੀ ਜਾਵੇਗੀ। ਖਾਤਾ ਧਾਰਕ ਨੂੰ ਨਾਮਜ਼ਦਗੀ ਅਤੇ ਘੋਸ਼ਣਾ ਪੱਤਰ 'ਤੇ ਦਸਤਖਤ ਕਰਨੇ ਪੈਣਗੇ, ਪਰ ਕਿਸੇ ਗਵਾਹ ਦੀ ਲੋੜ ਨਹੀਂ ਹੋਵੇਗੀ। ਹਾਲਾਂਕਿ, ਜੇ ਖਾਤਾ ਧਾਰਕ ਅੰਗੂਠੇ ਦਾ ਨਿਸ਼ਾਨ ਲਗਾਉਂਦਾ ਹੈ ਤਾਂ ਫਾਰਮ ਉੱਤੇ ਗਵਾਹ ਦੇ ਦਸਤਖਤ ਦੀ ਲੋੜ ਹੋਵੇਗੀ। ਸਰਕੂਲਰ ਦੇ ਅਨੁਸਾਰ, ਈ-ਸਾਈਨ ਸਹੂਲਤ ਦੀ ਵਰਤੋਂ ਕਰਦਿਆਂ ਆਨਲਾਈਨ ਨਾਮਜ਼ਦਗੀ ਅਤੇ ਘੋਸ਼ਣਾ ਪੱਤਰਾਂ 'ਤੇ ਵੀ ਦਸਤਖਤ ਕੀਤੇ ਜਾ ਸਕਦੇ ਹਨ ਅਤੇ ਉਸ ਸਥਿਤੀ ਵਿੱਚ ਕਿਸੇ ਗਵਾਹ ਦੀ ਲੋੜ ਨਹੀਂ ਹੋਵੇਗੀ।
ਇਹ ਵੀ ਪੜ੍ਹੋ: ਅਮਰੀਕਾ ਨੇ ਭਾਰਤ ਨੂੰ ਦੱਸਿਆ ਵਪਾਰ ਲਈ ‘ਚੁਣੌਤੀਪੂਰਨ ਸਥਾਨ’, ਭਰੋਸੇਯੋਗ ਮਾਹੌਲ ਲਈ ਦਿੱਤਾ ਇਹ ਸੁਝਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮਾਰੂਤੀ ਸੁਜ਼ੂਕੀ ਨੈਕਸਾ ਨੈੱਟਵਰਕ ਨੇ ਪੂਰੇ ਕੀਤੇ 6 ਸਾਲ, 14 ਲੱਖ ਇਕਾਈਆਂ ਦੀ ਵਿਕਰੀ ਕੀਤੀ
NEXT STORY