ਨਵੀਂ ਦਿੱਲੀ (ਇੰਟ.) – ਰਿਲਾਇੰਸ ਇੰਡਸਟ੍ਰੀਜ਼ ਲਿਮ. (ਆਰ. ਆਈ. ਐੱਲ.) ਅਤੇ ਫਿਊਚਰ ਗਰੁੱਪ ਦਰਮਿਆਨ ਕੀਤੀ ਡੀਲ ’ਤੇ ਚੱਲ ਰਹੇ ਵਿਵਾਦ ’ਚ ਹੁਣ ਨਵਾਂ ਮੋੜ ਆ ਗਿਆ ਹੈ। ਦਰਅਸਲ ਭਾਰਤੀ ਮੁਕਾਬਲੇਬਾਜ਼ ਕਮਿਸ਼ਨ (ਸੀ. ਸੀ. ਆਈ.) ਨੇ ਇਸ ਮਾਮਲੇ ’ਚ ਅਮਰੀਕਾ ਦੀ ਈ-ਕਾਮਰਸ ਕੰਪਨੀ ਐਮਾਜ਼ੋਨ ’ਤੇ ਤੱਥਾਂ ਨੂੰ ਲੁਕਾਉਣ ਦਾ ਦੋਸ਼ ਲਗਾਇਆ ਹੈ। ਤੁਹਾਨੂੰ ਇੱਥੇ ਦੱਸ ਦਈਏ ਕਿ ਬੀਤੇ ਸਾਲ ਮੁਕੇਸ਼ ਅੰਬਾਨੀ ਦੀ ਰਿਲਾਇੰਸ ਰਿਟੇਲ ਅਤੇ ਫਿਊਚਰ ਗਰੁੱਪ ਦਰਮਿਆਨ ਡੀਲ ਹੋਈ ਸੀ। ਇਸ ਡੀਲ ’ਤੇ ਐਮਾਜ਼ੋਨ ਨੂੰ ਇਤਰਾਜ਼ ਹੈ। ਐਮਾਜ਼ੋਨ ਵਲੋਂ ਡੀਲ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਐਮਾਜ਼ੋਨ ਦਾ ਤਰਕ ਹੈ ਕਿ ਫਿਊਚਰ ਗਰੁੱਪ ਦੀ ਕੰਪਨੀ ਫਿਊਚਰ ਕੂਪਨਸ ’ਚ ਉਸ ਦੀ ਹਿੱਸੇਦਾਰੀ ਹੈ।
ਇਹ ਵੀ ਪੜ੍ਹੋ : 6 ਕਰੋੜ ਮੁਲਾਜ਼ਮਾਂ ਦੇ PF ਖ਼ਾਤੇ 'ਚ ਆਉਣ ਵਾਲਾ ਹੈ ਪੈਸਾ, ਘਰ ਬੈਠੇ ਇੰਝ ਚੈੱਕ ਕਰੋ ਖਾਤਾ
ਸੀ. ਸੀ. ਆਈ. ਨੇ ਇਕ ਪੱਤਰ ’ਚ ਕਿਹਾ ਹੈ ਕਿ ਐਮਾਜ਼ੋਨ ਨੇ ਸਾਲ 2019 ’ਚ ਫਿਊਚਰ ਰਿਟੇਲ ’ਚ ਆਪਣੀ ਰਣਨੀਤਿਕ ਰੁਚੀ ਦਾ ਖੁਲਾਸਾ ਨਹੀਂ ਕੀਤਾ ਅਤੇ ਲੈਣ-ਦੇਣ ਦੇ ਤੱਥਾਤਮਕ ਪਹਿਲੂਆਂ ਦੀ ਵੀ ਜਾਣਕਾਰੀ ਨਹੀਂ ਦਿੱਤੀ। ਪੱਤਰ ’ਚ ਕਿਹਾ ਗਿਆ ਹੈ ਕਿ ਕਮਿਸ਼ਨ ਦੇ ਸਾਹਮਣੇ ਐਮਾਜ਼ੋਨ ਦੀ ਅਗਵਾਈ ਅਤੇ ਵਿਵਹਾਰ ਗਲਤ ਬਿਆਨ ਦੇਣ ਅਤੇ ਤੱਥਾਂ ਨੂੰ ਲੁਕਾਉਣ ਦੇ ਬਰਾਬਰ ਹੈ।
ਇਸ ਲੈਟਰ ’ਚ ਸੀ. ਸੀ. ਆਈ. ਨੇ ਐਮਾਜ਼ੋਨ ਨੂੰ ਇਕ ‘ਕਾਰਨ ਦੱਸੋ ਨੋਟਿਸ’ ਜਾਰੀ ਕਰਨ ਦੀ ਵੀ ਗੱਲ ਕਹੀ ਹੈ। ਇਸ ਦੇ ਨਾਲ ਹੀ ਐਮਾਜ਼ੋਨ ਤੋਂ ਪੁੱਛਿਆ ਹੈ ਕਿ ਉਸ ’ਤੇ ਕਾਰਵਾਈ ਅਤੇ ਸਜ਼ਾ ਦੀ ਵਿਵਸਥਾ ਕਿਉਂ ਨਹੀਂ ਕਰਨੀ ਚਾਹੀਦੀ।
ਇਹ ਵੀ ਪੜ੍ਹੋ : Income Tax ਵਿਭਾਗ ਦੇ ਨੋਟਿਸ ਖ਼ਿਲਾਫ਼ ਟੈਕਸਦਾਤਿਆਂ ਵੱਲੋਂ ਹਾਈਕੋਰਟ ਦਾ ਰੁਖ਼, ਦਿੱਤੀ ਚੁਣੌਤੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ 12 ਪੈਸੇ ਟੁੱਟਿਆ ਰੁਪਿਆ
NEXT STORY