ਨਵੀਂ ਦਿੱਲੀ - ਏਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹਾਂਗਕਾਂਗ ਵਿੱਚ ਗੁਪਤ ਰੱਖੀ ਨੀਰਵ ਮੋਦੀ ਗਰੁੱਪ ਆਫ਼ ਕੰਪਨੀਜ਼ ਨੂੰ ਅਟੈਚ ਕਰ ਲਿਆ ਹੈ। ਈਡੀ ਦੁਆਰਾ 30.98 ਮਿਲੀਅਨ ਡਾਲਰ ਅਤੇ ਹਾਂਗਕਾਂਗ ਅਮਰੀਕੀ ਡਾਲਰ 5.75 ਮਿਲੀਅਨ ਦੀ ਜਾਇਦਾਦ ਕੁਰਕ ਕੀਤੀ ਗਈ ਹੈ। ਭਾਰਤੀ ਕਰੰਸੀ 'ਚ ਇਹ ਅੰਕੜਾ 253.62 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਇਹ ਕੰਪਨੀ ਹੀਰੇ ਅਤੇ ਗਹਿਣਿਆਂ ਦਾ ਕੰਮ ਕਰਦੀ ਸੀ। ਇਸ ਕੰਪਨੀ ਦੇ ਸਾਰੇ ਖਾਤੇ ਵੀ ਈਡੀ ਨੇ ਸੀਲ ਕਰ ਦਿੱਤੇ ਹਨ। ਈਡੀ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 420, 467, 471 ਅਤੇ 120ਬੀ ਦੇ ਤਹਿਤ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁੰਬਈ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : Akasa Air ਨੇ ਜਾਰੀ ਕੀਤੀ ਪਹਿਲੀ ਫਲਾਈਟ ਲਈ ਉਡਾਣ ਦੀ ਤਾਰੀਖ਼ , ਜਾਣੋ ਟਿਕਟ ਦੀ ਸ਼ੁਰੂਆਤੀ ਕੀਮਤ
ਪੰਜਾਬ ਨੈਸ਼ਨਲ ਬੈਂਕ ਦੀ 6498.20 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਅਤੇ ਧੋਖਾਧੜੀ 'ਤੇ ਵੀ ਐਫਆਈਆਰ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਈਡੀ ਪੀਐਮਐਲਏ ਤਹਿਤ 2396.45 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਕੁਰਕ ਕਰ ਚੁੱਕੀ ਹੈ। ਈਡੀ ਨੇ ਨੀਰਵ ਮੋਦੀ ਅਤੇ ਉਸ ਦੇ ਸਾਥੀਆਂ ਦੀ 1389 ਕਰੋੜ ਰੁਪਏ ਦੀ ਜਾਇਦਾਦ ਵੀ ਕੁਰਕ ਕੀਤੀ ਹੈ। ਭਗੌੜਾ ਆਰਥਿਕ ਅਪਰਾਧੀ ਐਕਟ 2018 ਤਹਿਤ ਨੀਰਵ ਮੋਦੀ ਖਿਲਾਫ ਮੁੰਬਈ 'ਚ ਮਾਮਲਾ ਦਰਜ ਕੀਤਾ ਗਿਆ ਹੈ। ਈਡੀ ਵੱਲੋਂ ਨੀਰਵ ਮੋਦੀ ਨੂੰ ਲੰਡਨ ਤੋਂ ਭਾਰਤ ਲਿਆਉਣ ਦੇ ਵੀ ਯਤਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : APPLE ਦੇ ਤਿੰਨ ਵਿਕਰੇਤਾਵਾਂ ਨੇ 30 ਹਜ਼ਾਰ ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ
ਬਿਆਨ ਮੁਤਾਬਕ ਈਡੀ ਨੇ ਜਾਂਚ ਦਰਮਿਆਨ ਦੇਖਿਆ ਕਿ ਨੀਰਵ ਮੋਦੀ ਗਰੁੱਪ ਦੀਆਂ ਕੰਪਨੀਆਂ ਨੇ ਆਪਣੀ ਕੁਝ ਜਾਇਦਾਦ ਨੂੰ ਰਤਨ ਅਤੇ ਗਹਿਣਿਆਂ ਦੇ ਰੂਪ ਵਿਚ ਹਾਂਗਕਾਂਗ ਦੇ ਇਕ ਪ੍ਰਾਇਵੇਟ ਲਾਕਰ ਵਿਚ ਰੱਖਿਆ ਹੋਇਆ ਹੈ। ਇਸ ਦੇ ਨਾਲ ਹੀ ਏਜੰਸੀ ਨੂੰ ਉਥੇ ਗੁਪਤ ਬੈਂਕ ਖ਼ਾਤਿਆਂ ਬਾਰੇ ਵੀ ਜਾਣਕਾਰੀ ਮਿਲੀ ਜਿਸ ਤੋਂ ਬਾਅਦ ਈਡੀ ਨੇ ਇਹ ਗੁਪਤ ਜਾਇਦਾਦ ਜ਼ਬਤ ਕਰ ਲਈ। ਜ਼ਿਕਰਯੋਗ ਹੈ ਕਿ ਈਡੀ ਨੇ ਹੁਣ ਤੱਕ ਨੀਰਵ ਮੋਦੀ ਦੀ ਕੁੱਲ 2,650.07 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ।
ਜ਼ਿਕਰਯੋਗ ਹੈ ਕਿ 50 ਸਾਲ ਦਾ ਨੀਰਵ ਮੋਦੀ ਮੌਜੂਦਾ ਸਮੇਂ ਵਿਚ ਬ੍ਰਿਟੇਨ ਦੀ ਇਕ ਜੇਲ ਵਿਚ ਬੰਦ ਹੈ। ਨੀਰਵ ਮੋਦੀ ਦੋ ਅਰਬ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ ਦੇ ਧੋਖਾਧੜੀ ਮਾਮਲੇ ਦਾ ਦੋਸ਼ੀ ਹੈ। ਇਸ ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ। ਭਾਰਤ ਸਰਕਾਰ ਨੀਰਵ ਮੋਦੀ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : Tik Tok ਨੇ ਗਲਤ ਜਾਣਕਾਰੀ ਫੈਲਾਉਣ ਵਾਲੇ 1.25 ਕਰੋੜ ਪਾਕਿਸਤਾਨੀ ਵੀਡੀਓਜ਼ ਨੂੰ ਹਟਾਇਆ
ਦੂਜੇ ਪਾਸੇ ਨੀਰਵ ਮੋਦੀ ਨੇ ਲੰਡਨ ਦੀ ਹਾਈਕੋਰਟ ਵਿਚ ਮਾਨਸਿਕ ਸਿਹਤ ਦੇ ਆਧਾਰ 'ਤੇ ਆਪਣੀ ਹਵਾਲਗੀ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ। ਹਾਈਕੋਰਟ ਇਸ ਮਾਮਲੇ ਵਿਚ ਅਕਤੂਬਰ ਵਿਚ ਦੋ ਮਨੋਵਿਗਿਆਨਿਕ ਮਾਹਰਾਂ ਦੀ ਰਾਏ ਲੈ ਕੇ ਕੇਸ ਦਾ ਫ਼ੈਸਲਾ ਸੁਣਾਏਗੀ। ਜੇਕਰ ਨੀਰਵ ਮੋਦੀ ਹਾਈ ਕੋਰਟ ਵਿਚ ਇਹ ਕੇਸ ਜਿੱਤ ਜਾਂਦਾ ਹੈ ਤਾਂ ਉਸ ਦੀ ਹਵਾਲਗੀ 'ਤੇ ਰੋਕ ਲਗ ਸਕਦੀ ਹੈ। ਫਿਲਹਾਲ ਭਾਰਤ ਸਰਕਾਰ ਮੋਦੀ ਦੀ ਹਵਾਲਗੀ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਰੁਪਇਆ ਦੂਜੇ ਦੇਸ਼ਾਂ ਦੀ ਕਰੰਸੀ ਤੋਂ ਮਜ਼ਬੂਤ, ਸਰਕਾਰ ਨਹੀਂ ਵਧਣ ਦੇਵੇਗੀ ਅਸਥਿਰਤਾ : ਸ਼ਕਤੀਕਾਂਤ ਦਾਸ
NEXT STORY