ਨਵੀਂ ਦਿੱਲੀ : ਅਰਥਵਿਵਸਥਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਨ ਲਈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਪਲਟਵਾਰ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਨੂੰ ਸਭ ਤੋਂ ਕਮਜ਼ੋਰ ਬਣਾਉਣ ਅਤੇ ਦੇਸ਼ ਵਿੱਚ ਉੱਚੀ ਮਹਿੰਗਾਈ ਲਈ ਯਾਦ ਕੀਤਾ ਜਾਂਦਾ ਹੈ।
ਸੀਤਾਰਮਨ ਨੇ ਮਨਮੋਹਨ ਸਿੰਘ 'ਤੇ ਸਿਆਸੀ ਕਾਰਨਾਂ ਕਰਕੇ ਭਾਰਤ ਨੂੰ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ, ਜੋ ਕੋਵਿਡ ਮਹਾਂਮਾਰੀ ਦੇ ਬਾਵਜੂਦ, ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਹੈ ਅਤੇ ਅਗਲੇ ਸਾਲ ਵੀ ਇਹੀ ਰਹਿਣ ਦੀ ਸੰਭਾਵਨਾ ਹੈ। ਵਿੱਤ ਮੰਤਰੀ ਨੇ ਕਿਹਾ, ''ਮੈਂ ਤੁਹਾਡਾ (ਮਨਮੋਹਨ) ਬਹੁਤ ਸਤਿਕਾਰ ਕਰਦੀ ਹਾਂ। ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ।” ਉਨ੍ਹਾਂ ਨੇ ਜਾਣਨਾ ਚਾਹਿਆ ਕਿ ਕੀ ਉਹ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਤਾਂ ਅਜਿਹਾ ਨਹੀਂ ਕਰ ਰਹੇ।
ਕੇਂਦਰੀ ਮੰਤਰੀ ਨੇ ਸਾਬਕਾ ਐਨਐਸਈ ਮੁਖੀ ਚਿਤਰਾ ਰਾਮਕ੍ਰਿਸ਼ਨ ਵੱਲੋਂ ਦੇਸ਼ ਦੇ ਸਭ ਤੋਂ ਵੱਡੇ ਸਟਾਕ ਐਕਸਚੇਂਜ ਨੂੰ ਚਲਾਉਣ ਲਈ ‘ਹਿਮਾਲਿਆ ਆਧਾਰਤ ਯੋਗੀ’ ਦੀ ਸਲਾਹ ਲੈਣ ਬਾਰੇ ਹਾਲ ਹੀ ਵਿੱਚ ਹੋਏ ਖੁਲਾਸਿਆਂ ਦਾ ਵੀ ਹਵਾਲਾ ਦਿੱਤਾ ਅਤੇ ਕਿਹਾ ਕਿ ਸਿੰਘ ਨੂੰ ਸੱਤਾ ਵਿੱਚ ਰਹਿੰਦੇ ਹੋਏ ਲੰਮੇ ਸਮੇਂ ਤੱਕ ਪਤਾ ਵੀ ਨਹੀਂ ਸੀ ਕਿ ਚੀਜ਼ਾਂ ਕਿਵੇਂ ਚੱਲ ਰਹੀਆਂ ਹਨ।
ਸੀਤਾਰਮਨ ਨੇ ਮਨਮੋਹਨ ਸਿੰਘ ਅਤੇ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਨਿਰਯਾਤ ਅਤੇ ਸਿੱਧੇ ਵਿਦੇਸ਼ੀ ਨਿਵੇਸ਼ ਦੇ ਅੰਕੜਿਆਂ ਦੀ ਵੀ ਤੁਲਨਾ ਕੀਤੀ। ਮੰਤਰੀ ਨੇ ਕਿਹਾ ਕਿ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਵਜੋਂ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਦੇ ਕਾਰਜਕਾਲ ਦੌਰਾਨ ਲਗਾਤਾਰ 22 ਮਹੀਨੇ ਤੱਕ ਮਹਿੰਗਾਈ ਦਹਾਈ ਵਿਚ ਹੋ ਗਈ ਸੀ ਅਤੇ ਪੂੰਜੀ ਦੇਸ਼ ਤੋਂ ਬਾਹਰ ਜਾ ਰਹੀ ਸੀ। ਉਨ੍ਹਾਂ ਨੇ ਮਹਿੰਗਾਈ ਨੂੰ ਲੈ ਕੇ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਣ ਵਾਲਿਆਂ 'ਤੇ ਇਸ ਮੁੱਦੇ 'ਤੇ ਭੰਬਲਭੂਸਾ ਪੈਦਾ ਕਰਨ ਦਾ ਦੋਸ਼ ਵੀ ਲਾਇਆ।
IT ਕੰਪਨੀਆਂ ਮਾਰਚ ਤੱਕ ਕਰਨਗੀਆਂ 3.6 ਲੱਖ ਨਵੇਂ ਲੋਕਾਂ ਦੀ ਭਰਤੀ
NEXT STORY