ਨਵੀਂ ਦਿੱਲੀ (ਭਾਸ਼ਾ) - ਨੀਤੀ ਆਯੋਗ ਦੇ ਸੀ. ਈ. ਓ. ਬੀ. ਵੀ. ਆਰ. ਸੁਬਰਾਮਣੀਅਮ ਨੇ ਭਰੋਸਾ ਪ੍ਰਗਟਾਇਆ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਛੇਤੀ ਹੀ ਇਕ ਵਪਾਰ ਸਮਝੌਤਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਆਪਸੀ ਤੌਰ ’ਤੇ ਲਾਭਕਾਰੀ ਦੋ-ਪੱਖੀ ਵਪਾਰ ਸਮਝੌਤੇ ਲਈ ਵਚਨਬੱਧ ਹਨ।
ਇਹ ਵੀ ਪੜ੍ਹੋ : 10 ਗ੍ਰਾਮ Gold ਦੀ ਕੀਮਤ ਪਹੁੰਚੀ 1.30 ਲੱਖ ਦੇ ਪਾਰ, ਨਵੇਂ ਸਿਖਰ 'ਤੇ ਪਹੁੰਚੇ ਸੋਨੇ-ਚਾਂਦੀ ਦੇ ਭਾਅ
ਸੁਬਰਾਮਣੀਅਮ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਟੈਰਿਫ ਅਤੇ ਨਾਨ-ਟੈਰਿਫ ਰੁਕਾਵਟਾਂ ਨੂੰ ਘੱਟ ਕਰਨਾ ਚਾਹੀਦਾ ਹੈ ਅਤੇ ਵਿਨਿਰਮਾਣ ਖੇਤਰ ’ਚ ਮੁਕਾਬਲੇਬਾਜ਼ੀ ਸਮਰੱਥਾ ਵਧਾਉਣ ਲਈ ਆਪਣੇ ਬਾਜ਼ਾਰਾਂ ਨੂੰ ਖੋਲ੍ਹਣਾ ਚਾਹੀਦਾ ਹੈ। ਉਨ੍ਹਾਂ ਇਥੇ ਤਿਮਾਹੀ ਆਧਾਰ ’ਤੇ ਵਪਾਰ ਵਿਸ਼ਲੇਸ਼ਣ ’ਤੇ ਜਾਰੀ ਰਿਪੋਰਟ (ਟ੍ਰੇਡ ਵਾਚ ਕਵਾਰਟਰਲੀ) ਜਾਰੀ ਕਰਦਿਆਂ ਪੱਤਰਕਾਰਾਂ ਨੂੰ ਕਿਹਾ, ‘‘ਚੰਗੀ ਗੱਲ ਇਹ ਹੈ ਕਿ ਦੋਵੇਂ ਪੱਖ ਅਜੇ ਵੀ ਇਕ ਵਪਾਰ ਸਮਝੌਤੇ ਲਈ ਵਚਨਬੱਧ ਹਨ। ਪਿਛਲੇ ਮਹੀਨੇ ਗੱਲਬਾਤ ਹੋਈ ਸੀ, ਇਸ ਲਈ ਮੈਨੂੰ ਲੱਗਦਾ ਹੈ ਕਿ ਦੋਵਾਂ ਪੱਖਾਂ ਨੂੰ ਉਮੀਦ ਹੈ।’’
ਇਹ ਵੀ ਪੜ੍ਹੋ : ਬਸ ਕੁਝ ਸਾਲ ਹੋਰ... ਫਿਰ Private Jet ਜਿੰਨੀ ਹੋ ਜਾਵੇਗੀ 1 ਕਿਲੋ ਸੋਨੇ ਦੀ ਕੀਮਤ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਗਸਤ ’ਚ ਭਾਰਤੀ ਵਸਤਾਂ ’ਤੇ ਟੈਰਿਫ ਨੂੰ ਦੁੱਗਣਾ ਕਰ ਕੇ 50 ਫ਼ੀਸਦੀ ਕਰ ਦਿੱਤਾ ਸੀ। ਇਸ ’ਚ ਭਾਰਤ ਦੇ ਰੂਸ ਤੋਂ ਕੱਚਾ ਤੇਲ ਖਰੀਦਣ ਕਾਰਨ ਲਾਇਆ ਗਿਆ 25 ਫ਼ੀਸਦੀ ਦਾ ਵਾਧੂ ਟੈਰਿਫ ਸ਼ਾਮਲ ਹੈ। ਇਸ ਤੋਂ ਬਾਅਦ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਵਿਚਾਲੇ ਸਬੰਧਾਂ ’ਚ ਤਣਾਅ ਆ ਗਿਆ। ਭਾਰਤ ਨੇ ਅਮਰੀਕੀ ਕਾਰਵਾਈ ਨੂੰ ਗੈਰ-ਵਾਜਬ ਅਤੇ ਬੇਤੁਕਾ ਦੱਸਿਆ ਸੀ।
ਇਹ ਵੀ ਪੜ੍ਹੋ : ਕਿਸ ਦੇਸ਼ ਕੋਲ ਹੈ ਕਿੰਨਾ ਸੋਨੇ ਦਾ ਭੰਡਾਰ, ਸੂਚੀ 'ਚ ਕਿੱਥੇ ਹਨ ਭਾਰਤ ਅਤੇ ਪਾਕਿਸਤਾਨ?
ਸੁਬਰਾਮਣੀਅਮ ਨੇ ਕਿਹਾ ਕਿ ਅਮਰੀਕੀ ਟੈਰਿਫ ਦਾ ਕ੍ਰਿਸਮਸ ਤੱਕ ਕੋਈ ਵਿਸ਼ੇਸ਼ ਅਸਰ ਨਹੀਂ ਹੋਵੇਗਾ, ਹਾਲਾਂਕਿ ਜੇਕਰ ਦੋਵੇਂ ਦੇਸ਼ ਵਪਾਰ ਸਮਝੌਤੇ ’ਤੇ ਸਹਿਮਤ ਨਹੀਂ ਹੁੰਦੇ ਹਨ, ਤਾਂ ਉਸ ਤੋਂ ਬਾਅਦ ਇਕ ਸਮੱਸਿਆ ਦੇਖਣ ਨੂੰ ਮਿਲੇਗੀ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦੀ ਚਿਤਾਵਨੀ, 40% ਤੱਕ ਡਿੱਗ ਸਕਦੀਆਂ ਹਨ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਲੈਟੀਨਮ ਦੇ ਸਾਹਮਣੇ ਫਿੱਕੀ ਪਈ ਸੋਨੇ-ਚਾਂਦੀ ਦੀ ਚਮਕ, ਦਿੱਤਾ 80 ਫ਼ੀਸਦੀ ਰਿਟਰਨ
NEXT STORY