ਨਿਊਯਾਰਕ (ਭਾਸ਼ਾ)- ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਦੇਸ਼ ਨੂੰ ਆਉਣ ਵਾਲੇ ਸਾਲਾਂ ਵਿਚ ਊਰਜਾ ਉਤਪਾਦਾਂ ਦੇ ਖੇਤਰ ਵਿਚ ਅਮਰੀਕਾ ਨਾਲ ਵਪਾਰ ਵਧਣ ਦੀ ਉਮੀਦ ਹੈ ਅਤੇ ਦੇਸ਼ ਦੇ ਊਰਜਾ ਸੁਰੱਖਿਆ ਟੀਚਿਆਂ ਵਿਚ ਅਮਰੀਕਾ ਦੀ ਭਾਈਵਾਲੀ ਮਹੱਤਵਪੂਰਨ ਹੋਵੇਗੀ।
ਗੋਇਲ ਨੇ ਕਿਹਾ ਕਿ ਸਪੱਸ਼ਟ ਤੌਰ ’ਤੇ ਦੁਨੀਆ ਇਹ ਮੰਨਦੀ ਹੈ ਕਿ (ਊਰਜਾ ਸੁਰੱਖਿਆ) ਇਕ ਅਜਿਹਾ ਖੇਤਰ ਹੈ ਜਿੱਥੇ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਭਾਰਤ ਊਰਜਾ ਖੇਤਰ ਵਿਚ ਇਕ ਪ੍ਰਮੁੱਖ ਖਿਡਾਰੀ ਹੈ... ਅਸੀਂ ਅਮਰੀਕਾ ਸਮੇਤ ਦੁਨੀਆ ਭਰ ਤੋਂ ਊਰਜਾ ਦੇ ਵੱਡੇ ਦਰਾਮਦਕਾਰ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਾਲ ਵਿਚ ਊਰਜਾ ਉਤਪਾਦਾਂ ’ਤੇ ਅਮਰੀਕਾ ਨਾਲ ਸਾਡਾ ਵਪਾਰ ਵਧੇਗਾ।
ਅਮਰੀਕਾ 'ਚ ਸਨਸਨੀਖੇਜ਼ ਵਾਰਦਾਤ ; ਜਬਰ-ਜਨਾਹ ਦੇ ਦੋਸ਼ੀ ਨੂੰ ਭਾਰਤੀ ਨੌਜਵਾਨ ਨੇ ਦਿੱਤੀ ਰੂਹ ਕੰਬਾਊ ਮੌਤ
NEXT STORY