ਨਵੀਂ ਦਿੱਲੀ-ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੇ ਕਿਹਾ ਕਿ ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਦੇ ਰਣਨੀਤਕ ਨਿਵੇਸ਼ ਤਹਿਤ ਕਿੰਨੇ ਫੀਸਦੀ ਹਿੱਸੇਦਾਰੀ ਵੇਚੀ ਜਾਵੇਗੀ, ਇਸ 'ਤੇ ਅਜੇ ਕੋਈ ਆਖਰੀ ਫੈਸਲਾ ਨਹੀਂ ਹੋਇਆ ਹੈ। ਰਾਜੂ ਨੇ ਆਲ ਇੰਡੀਆ ਵੂਮੈਨ ਪ੍ਰੈੱਸ ਕਲੱਬ 'ਚ ਆਯੋਜਿਤ ਪ੍ਰੋਗਰਾਮ 'ਚ ਦੱਸਿਆ ਕਿ ਇਸ ਸਬੰਧ 'ਚ ਮੰੰਤਰੀਆਂ ਦੇ ਸਮੂਹ ਨੂੰ ਅੰਤਿਮ ਫੈਸਲਾ ਲੈਣਾ ਹੈ ਤੇ ਅਜੇ ਇਹ ਤੈਅ ਨਹੀਂ ਕੀਤਾ ਗਿਆ ਹੈ ਕਿ ਕਿੰਨੇ ਫੀਸਦੀ ਹਿੱਸੇਦਾਰੀ ਵੇਚੀ ਜਾਵੇਗੀ। ਏਅਰ ਇੰਡੀਆ 'ਤੇ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ। ਰਾਜੂ ਨੇ ਕਿਹਾ ਕਿ ਏਅਰਲਾਈਨ 'ਕਰਜ਼ਾ ਜਾਲ' 'ਚ ਫਸ ਚੁੱਕੀ ਹੈ ਤੇ ਉਸ ਨੂੰ ਪਟੜੀ 'ਤੇ ਲਿਆਉਣ ਲਈ ਉਸ ਦੇ ਪ੍ਰਬੰਧਨ 'ਚ ਤਬਦੀਲੀ ਜ਼ਰੂਰੀ ਹੈ।
ਰੋਟੋਮੈਕ ਦਾ ਕਰਜ਼ਾ 2016 'ਚ ਹੀ ਐੱਨ. ਪੀ. ਏ. 'ਚ ਬਦਲ ਗਿਆ : ਬੈਂਕ ਆਫ ਇੰਡੀਆ
NEXT STORY