ਨਵੀਂ ਦਿੱਲੀ (ਭਾਸ਼ਾ)- ਘਾਟੇ ’ਚ ਚੱਲ ਰਹੀ ਏਅਰ ਇੰਡੀਆ ਨੇ ਘਰੇਲੂ ਉਡਾਣਾਂ ’ਤੇ ਘੱਟ ਤੋਂ ਘੱਟ ਕਿਰਾਏ ਵਾਲੀ ਸ਼੍ਰੇਣੀ ’ਚ ਇਕ ਯਾਤਰੀ ਲਈ ਕੈਬਿਨ ’ਚ ਰੱਖਣ ਲਈ ਸਾਮਾਨ ਦਾ ਘੱਟੋ-ਘੱਟ ਭਾਰ 20 ਕਿਲੋ ਤੋਂ ਘਟਾ ਕੇ 15 ਕਿਲੋ ਕਰ ਦਿੱਤਾ ਹੈ। ਟਾਟਾ ਗਰੁੱਪ ਦੀ ਮਾਲਕੀਅਤ ਵਾਲੀ ਏਅਰ ਇੰਡੀਆ ਨੇ ਬੀਤੇ ਅਗਸਤ ਮਹੀਨੇ ’ਚ ਪੇਸ਼ ਕੀਮਤ ਨਿਰਧਾਰਣ ਮਾਡਲ ’ਚ ਬਦਲਾਅ ਕੀਤਾ ਹੈ।
ਏਅਰਲਾਈਨ ਨੇ ਕਿਹਾ ਕਿ ਸਾਰਿਆਂ ਲਈ ਇਕੋ ਜਿਹਾ ਨਜ਼ਰੀਆ ਹੁਣ ਆਦਰਸ਼ ਨਹੀਂ ਹੈ। ਏਅਰਲਾਈਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਕਿਰਾਇਆ ਮਾਡਲ ਦੀਆਂ ਤਿੰਨ ਸ਼੍ਰੇਣੀਆਂ ਹਨ-ਕੰਫਰਟ, ਕੰਫਰਟ ਪਲੱਸ ਅਤੇ ਫਲੈਕਸ। ਇਹ ਵੱਖ-ਵੱਖ ਕੀਮਤਾਂ ’ਤੇ ਵੱਖ-ਵੱਖ ਸਹੂਲਤਾਂ ਪ੍ਰਦਾਨ ਕਰਦੇ ਹਨ। ਕੰਫਰਟ ਅਤੇ ਕੰਫਰਟ ਪਲੱਸ ਸ਼੍ਰੇਣੀਆਂ ਦੇ ਤਹਿਤ 2 ਮਈ ਤੋਂ ਮੁਫਤ ਕੈਬਿਨ ਸਾਮਾਨ ਸਹੂਲਤ ਨੂੰ 20 ਕਿਲੋਗ੍ਰਾਮ ਅਤੇ 25 ਕਿਲੋਗ੍ਰਾਮ ਤੋਂ ਘਟਾ ਕੇ 15 ਕਿਲੋਗ੍ਰਾਮ ਕਰ ਦਿੱਤਾ ਗਿਆ ਹੈ। ਮੌਜੂਦਾ ਕਿਰਾਇਆ ਮਾਡਲ ਤੋਂ ਪਹਿਲਾਂ ਏਅਰ ਇੰਡੀਆ ਦੀਆਂ ਘਰੇਲੂ ਉਡਾਣਾਂ ’ਚ ਯਾਤਰੀਆਂ ਨੂੰ ਬਿਨਾਂ ਕਿਸੇ ਵਾਧੂ ਖਰਚੇ ਦੇ 25 ਕਿਲੋਗ੍ਰਾਮ ਕੈਬਿਨ ਸਾਮਾਨ ਲਿਜਾਣ ਦੀ ਆਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਰਾਈਵਰ ਦੀ ਲਾਪ੍ਰਵਾਹੀ; ਬੱਸ 'ਚੋਂ ਉਤਰਦੇ ਸਮੇਂ ਹੇਠਾਂ ਡਿੱਗਣ ਨਾਲ ਔਰਤ ਦੀ ਮੌਤ
NEXT STORY