ਮੁੰਬਈ (ਭਾਸ਼ਾ) – ਦੇਸ਼ ਦੇ ਮਹਾਮਾਰੀ ਤੋਂ ਉਭਰਨ ਦਰਮਿਆਨ ਜ਼ਿਆਦਾਤਰ ਖੇਤਰਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ (73 ਫੀਸਦੀ) ਦਾ ਮੰਨਣਾ ਹੈ ਕਿ ਕੋਵਿਡ-19 ਦੀ ਕਿਸੇ ਨਵੀਂ ਲਹਿਰ ਕਾਰਨ ਪ੍ਰਕਿਰਿਆ ’ਤੇ ਕੋਈ ਉਲਟ ਪ੍ਰਭਾਵ ਨਹੀਂ ਪਵੇਗਾ। ਇਕ ਸਰਵੇਖਣ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਦੇਸ਼ ਭਰ ’ਚ ਕੋਵਿਡ-19 ਦੇ ਮਾਮਲਿਆਂ ’ਚ ਜਾਰੀ ਗਿਰਾਵਟ ਦਰਮਿਆਨ 73 ਫੀਸਦੀ ਉੱਤਰਦਾਤਿਆਂ ਦਾ ਮੰਨਣਾ ਹੈ ਕਿ ਇਨਫੈਕਸ਼ਨ ਦੀ ਕਿਸੇ ਲਹਿਰ ਦਾ ਸਾਰੇ ਖੇਤਰਾਂ ’ਚ ਭਰਤੀ ਦੀ ਪ੍ਰਕਿਰਿਆ ’ਤੇ ਕੋਈ ਉਲਟ ਪ੍ਰਭਾਵ ਨਹੀਂ ਰਵੇਗਾ। ਜਦ ਕਿ 27 ਫੀਸਦੀ ਉੱਤਰਦਾਤਾ ਭਵਿੱਖ ਬਾਰੇ ਨਿਸ਼ਚਿਤ ਨਹੀਂ ਸਨ।
ਜੀਨੀਅਰ ਕੰਸਲਟੈਂਟਸ ਵਲੋਂ ਕੀਤੇ ਗਏ ਸਰਵੇਖਣ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਸਰਵੇਖਣ ਬੈਂਕਿੰਗ ਅਤੇ ਵਿੱਤ, ਇੰਜੀਨੀਅਰਿੰਗ, ਸਿੱਖਿਆ, ਐੱਫ. ਐੱਮ. ਸੀ. ਜੀ., ਪ੍ਰਾਹੁਣਚਾਰੀ, ਮਨੁੱਖੀ ਸੋਮਿਆਂ ਬਾਰੇ ਸਲਿਊਸ਼ਨ, ਆਈ. ਟੀ., ਆਈ. ਟੀ. ਈ. ਐੱਸ. ਅਤੇ ਬੀ. ਪੀ. ਓ., ਲਾਜਿਸਟਿਕਸ, ਨਿਰਮਾਣ, ਮੀਡੀਆ, ਤੇਲ ਅਤੇ ਗੈਸ, ਫਰਮਾ ਸਮੇਤ ਵੱਖ-ਵੱਖ ਖੇਤਰਾਂ ’ਚ 1,468 ਅਧਿਕਾਰੀਆਂ ਅਤੇ ਕਰਮਚਾਰੀਆਂ ਦਰਮਿਆਨ ਆਨਲਾਈਨ ਕੀਤਾ ਗਿਆ। ਇਸ ਤੋਂ ਇਲਾਵਾ ਸਰਵੇਖਣ ਤੋਂ ਪਤਾ ਲੱਗਾ ਕਿ 69 ਫੀਸਦੀ ਤੋਂ ਵੱਧ ਉੱਤਰਦਾਤਿਆਂ ਨੂੰ ਵਾਇਰਸ ਦੇ ਨਵੇਂ ਵੇਰੀਐਂਟ ਦੇ ਆਉਣ ਨਾਲ ਨੌਕਰੀ ਦੀ ਅਸੁਰੱਖਿਆ ਦੀ ਭਾਵਨਾ ਦੇ ਵਧਣ ਦਾ ਖਦਸ਼ਾ ਨਹੀਂ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਨਵੇਂ ਵੇਰੀਐਂਟ ਦਾ ਡਰ ਵਧੇਰੇ ਹਾਨੀਕਾਰਕ ਹੋ ਸਕਦਾ ਹੈ, 71 ਫੀਸਦੀ ਤੋਂ ਵੱਧ ਨੇ ਕਿਹਾ ਕਿ ਇਹ ਓਨਾ ਗੰਭੀਰ ਨਹੀਂ ਹੋਵੇਗਾ।
ਸੋਨੇ ਦੀ ਤੂਫਾਨੀ ਚਾਲ, ਮਈ 2021 ਤੋਂ ਬਾਅਦ ਨਜ਼ਰ ਆਈ ਸਭ ਤੋਂ ਵੱਡੀ ਹਫਤਾਵਾਰੀ ਤੇਜ਼ੀ
NEXT STORY