ਬੈਂਗਲੁਰੂ (ਏਜੰਸੀ) - ਕਰਨਾਟਕ ਸਰਕਾਰ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਦੇ ਅਧਿਕਾਰੀ ਗਿਆਨੇਂਦਰ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਨੂੰ ਕਰਨਾਟਕ ਲੋਕ ਸੇਵਾ ਕਮਿਸ਼ਨ (ਕੇ. ਪੀ. ਐੱਸ. ਸੀ.) ਰਾਹੀਂ ਵੈਟਰਨਰੀ ਅਧਿਕਾਰੀਆਂ ਦੀਆਂ ਭਰਤੀਆਂ ’ਚ ਕਥਿਤ ਗੜਬੜੀਆਂ ਦੇ ਮਾਮਲੇ ’ਚ ਅਪਰਾਧ ਜਾਂਚ ਵਿਭਾਗ (ਸੀ. ਆਈ. ਡੀ.) ਨੇ ਗ੍ਰਿਫ਼ਤਾਰ ਕੀਤਾ ਸੀ। ਦੱਸ ਦੇਈਏ ਕਿ ਪ੍ਰਸੋਨਲ ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੇ ਵੀਰਵਾਰ ਨੂੰ ਇਸ ਮਾਮਲੇ ’ਚ ਅੱਗੇ ਦੀ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਨੂੰ ਮੁਅੱਤਲ ਕਰਨ ਦਾ ਹੁਕਮ ਜਾਰੀ ਕੀਤਾ।
ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਕਿਰਾਏ 'ਚ ਭਾਰੀ ਵਾਧਾ
ਇਸ ਤੋਂ ਇਲਾਵਾ ਇਹ ਕਾਰਵਾਈ ਸੀ. ਆਈ. ਡੀ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ’ਚ ਮਾਮਲਾ ਦਰਜ ਹੋਣ ਤੋਂ ਬਾਅਦ ਕੀਤੀ ਗਈ ਹੈ। ਇਹ ਦੋਵੇਂ ਏਜੰਸੀਆਂ ਕਥਿਤ ਭਰਤੀ ਘਪਲੇ ਦੀ ਜਾਂਚ ਕਰ ਰਹੀਆਂ ਹਨ। ਰਿਪੋਰਟ ਅਨੁਸਾਰ, ਭਰਤੀ ਪ੍ਰਕਿਰਿਆ ਦੇ ਸਮੇਂ ਗਿਆਨੇਂਦਰ ਕੁਮਾਰ ਕੇ. ਪੀ. ਐੱਸ. ਸੀ. ’ਚ ਪ੍ਰੀਖਿਆ ਕੰਟਰੋਲਰ ਦੇ ਅਹੁਦੇ ’ਤੇ ਤਾਇਨਾਤ ਰਹੇ ਸਨ।
ਇਹ ਵੀ ਪੜ੍ਹੋ : ਪਾਰਕਿੰਗ ਦੌਰਾਨ ਖੰਭੇ 'ਚ ਜਾ ਵੱਜਾ ਇੰਡੀਗੋ ਦਾ ਜਹਾਜ਼, ਸ਼੍ਰੀਨਗਰ ਏਅਰਪੋਰਟ 'ਤੇ ਪਈਆਂ ਭਾਜੜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ ’ਚ ਭਾਰੀ ਮੀਂਹ ਦਾ ਕਹਿਰ! ਏਅਰਪੋਰਟ ’ਚ ਭਰਿਆ ਪਾਣੀ, 400 ਉਡਾਣਾਂ ਹੋਈਆਂ ਲੇਟ
NEXT STORY