ਨੋਇਡਾ—ਨੋਇਡਾ, ਗ੍ਰੇਟਰ 'ਚ ਘਰ ਖਰੀਦਣ ਦੀ ਤਿਆਰੀ 'ਚ ਜੁਟੇ ਲੋਕਾਂ ਨੂੰ ਜਲਦ ਹੀ ਇਕ ਵੱਡੀ ਰਾਹਤ ਮਿਲਣ ਵਾਲੀ ਹੈ। ਜਲਦ ਹੀ ਘੱਟ ਆਮਦਨ ਵਾਲੇ ਹੋਮ ਖਰੀਦਾਰਾਂ ਨੂੰ ਨੋਇਡਾ, ਗ੍ਰੇਟਰ 'ਚ ਆਪਣੇ ਹੋਮ ਲੋਨ 'ਤੇ ਪੀ.ਐੱਮ.ਆਵਾਸ ਯੋਜਨਾ ਦੇ ਤਹਿਤ ਤਕਰੀਬਨ 2.5 ਲੱਖ ਤੱਕ ਦੀ ਵਿਆਜ ਸਬਸਿਡੀ ਹਾਸਲ ਕਰ ਸਕਣਗੇ। ਯੂ.ਪੀ. ਸਰਕਾਰ ਨੇ ਐੱਨ.ਸੀ.ਆਰ. ਦੇ ਇਨ੍ਹਾਂ ਦੋ ਇਲਾਕਿਆਂ ਦੇ ਨਾਮ ਆਵਾਸ ਅਤੇ ਸ਼ਹਿਰੀ ਕਾਰਜ ਮੰਤਰਾਲੇ ਨੂੰ ਸਬਸਿਡੀ ਸਕੀਮ 'ਚ ਆਉਣ ਵਾਲੇ ਸ਼ਹਿਰਾਂ ਨੂੰ ਲਿਸਟ 'ਚ ਜੋੜਨ ਦੇ ਲਈ ਭੇਜ ਦਿੱਤਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਮੰਤਰਾਲੇ ਨੇ ਇਨ੍ਹਾਂ ਦੋਨਾਂ ਸ਼ਹਿਰਾਂ ਦੇ ਲਈ ਜ਼ਰੂਰੀ ਕੋਡ ਵੀ ਜਾਰੀ ਕਰ ਦਿੱਤਾ ਹੈ ਅਤੇ ਇਨ੍ਹਾਂ ਨੂੰ ਨੈਸ਼ਨਲ ਹਾਊਸਿੰਗ ਬੈਂਕ (ਐੱਨ.ਐੱਚ.ਬੀ.) ਅਤੇ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਕਾਰਪੋਰੇਸ਼ਨ ( ਐੱਚ.ਯੂ.ਡੀ.ਸੀ.ਓ) ਨੂੰ ਭੇਜ ਦਿੱਤਾ ਹੈ। ਪੀ.ਐੱਮ. ਆਵਾਸ ਯੋਜਨਾ ਦੇ ਤਹਿਤ ਇਸ ਸਬਸਿਡੀ ਸਕੀਮ ਦਾ ਸੰਚਾਲਨ ਐੱਨ.ਐੱਚ.ਬੀ.ਦੁਆਰਾ ਹੀ ਕੀਤਾ ਜਾ ਰਿਹਾ ਹੈ। ਜਲਦ ਹੀ ਪੀ.ਐੱਮ.ਆਵਾਸ ਯੋਜਨਾ ਦੇ ਤਹਿਤ ਵਿਆਜ ਸਬਸਿਡੀ ਦੇ ਦਾਇਰੇ 'ਚ ਆਉਣ ਵਾਲੇ ਸ਼ਹਿਰਾਂ ਦੀ ਅਪਡੇਟ ਲਿਸਟ ਜਾਰੀ ਕਰ ਦਿੱਤੀ ਜਾਵੇਗੀ। ਦੂਸਰੇ ਰਾਜਾਂ ਨੇ ਵੀ ਇਸ ਲਿਸਟ 'ਚ ਸ਼ਾਮਿਲ ਕਰਨ ਦੇ ਲਈ ਆਪਣੇ ਸ਼ਹਿਰਾਂ ਦੇ ਨਾਮ ਭੇਜੇ ਹਨ।
ਇਸ ਰਿਪੋਰਟ ਦੇ ਬਾਅਦ ਯੂ.ਪੀ. ਸਰਕਾਰ ਨੇ ਨੋਇਡਾ, ਗ੍ਰੇਟਰ ਨੋਇਡਾ ਨੂੰ ਸਕੀਮ ਦੇ ਦਾਇਰੇ 'ਚ ਲਿਆਉਣ ਦੇ ਲੰਬਿਤ ਪ੍ਰਸਤਾਵ ਨੂੰ ਫਾਸਟ ਟ੍ਰੈਕ ਕੀਤਾ। ਇਸਦੇ ਬਾਅਦ ਸਟੇਟ ਇੰਡਸਟਰੀ ਡਿਪਾਰਟਮੈਂਟ ਨੇ ਇਨ੍ਹਾਂ ਦੋ ਸ਼ਹਿਰਾਂ ਦੇ ਨਾਮ ਭੇਜੇ
ਕੇਂਦਰ ਸਰਕਾਰ ਨੇ ਮਾਧਿਅਮ ਆਮਦਨ ਵਰਗ ਵਾਲਿਆਂ ਲਈ ਪੀ.ਐੱਮ. ਆਵਾਸ ਯੋਜਨਾ ਦੇ ਤਹਿਤ ਹੋਮ ਲੋਨ 'ਤੇ ਵਿਆਜ ਸਬਸਿਡੀ ਦੀ ਸਹੂਲੀਅਤ ਦਿੱਤੀ ਹੈ। ਇਸਦੇ ਤਹਿਤ 6 ਲੱਖ ਤੋਂ 12 ਲੱਖ ਤੱਕ ਦੀ ਸਾਲਾਨਾ ਆਮਦਨ ਵਾਲਿਆਂ ਨੂੰ 4 ਫੀਸਦੀ ਅਤੇ 12 ਤੋਂ 18 ਲੱਖ ਸਾਲਾਨਾ ਆਮਦਨ ਵਾਲਿਆਂ ਨੂੰ 3 ਫੀਸਦੀ ਵਿਆਜ ਸਬਸਿਡੀ ਦੇਣ ਦੀ ਵਿਵਸਥਾ ਕੀਤੀ ਗਈ ਹੈ।
ਨੀਰਵ ਮੋਦੀ 'ਤੇ ED ਦਾ ਸ਼ਿੰਕਜਾ, 9 ਲਗਜ਼ਰੀ ਕਾਰਾਂ ਕੀਤੀਆਂ ਜ਼ਬਤ
NEXT STORY