ਨਵੀਂ ਦਿੱਲੀ — ਬੈਂਕ ਆਫ ਬੜੌਦਾ 'ਚ ਦੇਨਾ ਬੈਂਕ ਅਤੇ ਵਿਜਯਾ ਬੈਂਕ ਦੇ ਰਲੇਂਵੇ ਤੋਂ ਬਾਅਦ ਹੁਣ ਇਕ ਹੋਰ ਵੱਡਾ ਰਲੇਂਵਾ ਜਲਦੀ ਹੀ ਦੇਖਣ ਨੂੰ ਮਿਲ ਸਕਦਾ ਹੈ। ਪੰਜਾਬ ਨੈਸ਼ਨਲ ਬੈਂਕ, ਯੂਨੀਅਨ ਬੈਂਕ ਅਤੇ ਬੈਂਕ ਆਫ ਇੰਡੀਆ ਦਾ ਆਪਸ 'ਚ ਰਲੇਂਵਾ ਹੋ ਸਕਦਾ ਹੈ। ਕੇਂਦਰੀ ਵਿੱਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਵਿੱਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਚਾਲੂ ਵਿੱਤੀ ਸਾਲ ਦੀ ਦੂਜੀ ਜਾਂ ਤੀਜੀ ਤਿਮਾਹੀ 'ਚ ਕੁਝ ਹੋਰ ਸਰਕਾਰੀ ਬੈਂਕਾਂ ਦੇ ਰਲੇਂਵੇ ਦੇ ਸੰਕੇਤ ਦਿੰਦੇ ਹੋਏ ਕਿਹਾ, 'ਸਾਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ।' ਉਨ੍ਹਾਂ ਨੇ ਕਿਹਾ 'ਜੇਕਰ ਬੈਂਕ ਵਿਕਲਪ ਪ੍ਰਦਾਨ ਕਰਨ ਦੇ ਸਮਰੱਥ ਨਹੀਂ ਹੁੰਦੇ ਹਨ ਤਾਂ ਅਲਟਰਨੇਟ
ਮਕੈਨਿਜ਼ਮ(ਏ.ਐਮ.) ਗਰੁੱਪ ਸੁਝਾਅ ਦੇ ਸਕਦਾ ਹੈ।' ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਅਲਟਰਨੇਟ ਮਕੈਨਿਜ਼ਮ ਦੇ ਜ਼ਰੀਏ ਦੇਸ਼ ਦਾ ਤੀਜਾ ਸਭ ਤੋਂ ਵੱਡਾ ਬੈਂਕ ਬਣਾਉਣ ਲਈ ਬੀਤੇ ਸਾਲ ਅਕਤੂਬਰ 'ਚ ਤਿੰਨ ਸਰਕਾਰੀ ਬੈਂਕਾਂ- ਬੈਂਕ ਆਫ ਬੜੌਦਾ, ਵਿਜਯਾ ਬੈਂਕ ਅਤੇ ਦੇਨਾ ਬੈਂਕ ਦੇ ਰਲੇਵੇਂ ਦਾ ਪ੍ਰਸਤਾਵ ਦਿੱਤਾ ਸੀ। ਇਨ੍ਹਾਂ ਬੈਂਕਾਂ ਦਾ 1 ਅਪ੍ਰੈਲ 2019 ਤੋਂ ਬੈਂਕ ਆਫ ਬੜੌਦਾ ਵਿਚ ਰਲੇਵਾਂ ਕਰ ਦਿੱਤਾ ਗਿਆ।
ਅਧਿਕਾਰੀ ਨੇ ਦੱਸਿਆ, 'ਇਕ ਵਾਰ ਫਿਰ ਤਿੰਨ ਬੈਂਕਾਂ ਦੇ ਰਲੇਵੇਂ ਦੀ ਜ਼ਰੂਰਤ ਨਹੀਂ ਹੈ। ਅਸੀਂ ਵੱਖ-ਵੱਖ ਵਿਕਲਪਾਂ 'ਤੇ ਵਿਚਾਰ ਕਰ ਰਹੇ ਹਾਂ। ਇਸ ਨੂੰ ਆਰਗੈਨਿਕ ਹੋਣਾ ਚਾਹੀਦੈ, ਇਸ ਤੋਂ ਇਲਾਵਾ ਅਸੀਂ ਚਾਹਾਂਗੇ ਕਿ ਇਹ ਵੱਡੇ ਬੈਂਕ ਪਹਿਲੀ ਦੋ ਤਿਮਾਹੀਆਂ 'ਚ ਆਪਣੇ ਵਹੀ-ਖਾਤਿਆਂ ਨੂੰ ਹੋਰ ਮਜ਼ਬੂਤ ਕਰਨ।'
ਇਕ ਹੋਰ ਸਰਕਾਰੀ ਅਧਿਕਾਰੀ ਨੇ ਹਾਲਾਂਕਿ ਤਰਕ ਦਿੱਤਾ ਹੈ ਕਿ ਸਰਕਾਰੀ ਬੈਂਕਾਂ ਦੇ ਰਲੇਵੇਂ ਦਾ ਇਹ ਸਹੀ ਸਮਾਂ ਨਹੀਂ ਹੈ। ਉਨ੍ਹਾਂ ਨੇ ਕਿਹਾ, 'ਬੈਂਕ ਆਫ ਇੰਡੀਆ ਹੁਣੇ-ਹੁਣੇ ਰਿਜ਼ਰਵ ਬੈਂਕ ਦੇ ਪ੍ਰਾਮਪਟ ਕਰੈਕਟਿਵ ਐਕਸ਼ਨ ਫ੍ਰੇਮਵਰਕ ਤੋਂ ਬਾਹਰ ਆਇਆ ਹੈ। 000 ਅਤੇ 000 ਸੁਧਾਰ ਦੇ ਸ਼ੁਰੂਆਤੀ ਪੜਾਅ 'ਚ ਹੈ। ਭਾਰਤੀ ਰਿਜ਼ਰਵ ਬੈਂਕ ਨੇ ਫਰਵਰੀ 2019 'ਚ ਬੈਂਕ ਆਫ ਇੰਡੀਆ, ਓਰੀਐਂਟਲ ਬੈਂਕ ਆਫ ਕਮਰਸ ਅਤੇ ਬੈਂਕ ਆਫ ਮਹਾਰਾਸ਼ਟਰਾਂ ਨੂੰ ਪੀ.ਸੀ.ਏ. ਫ੍ਰੇਮਵਰਕ 'ਚ ਪਾ ਦਿੱਤਾ ਸੀ ਜਿਸ ਕਾਰਨ ਵਿੱਤੀ ਰੂਪ ਨਾਲ ਕਮਜ਼ੋਰ ਬੈਂਕਾਂ 'ਤੇ ਕਰਜ਼ਾ ਦੇਣ ਸੰਬੰਧੀ ਪਾਬੰਦੀ ਲੱਗ ਗਈ ਸੀ।
ਕੋਰ ਸੈਕਟਰ 'ਚ ਦਿਸੀ ਤੇਜ਼ੀ, ਮਾਰਚ 'ਚ ਵਧ ਕੇ 4.7 ਫੀਸਦੀ
NEXT STORY