ਮੁੰਬਈ — ਯੋਗ ਗੁਰੂ ਬਾਬਾ ਰਾਮਦੇਵ ਦੀ ਅਗਵਾਈ ਵਾਲੇ ਪਤੰਜਲੀ ਸਮੂਹ ਨੇ ਦੇਸ਼ ਭਰ ਦੇ ਹਵਾਈ ਅੱਡਿਆਂ 'ਤੇ ਦੁਕਾਨਾਂ ਖੋਲ੍ਹਣ ਲਈ ਜੇ.ਐਚ.ਐਸ. ਸਵੈਂਦਗਾਰਡ ਰਿਟੇਲ ਵੈਂਚਰਜ਼ ਨਾਲ ਭਾਈਵਾਲੀ ਕੀਤੀ ਹੈ। ਮੰਗਲਵਾਰ ਨੂੰ ਜਾਰੀ ਕੀਤੀ ਗਈ ਰਿਲੀਜ਼ ਵਿਚ ਇਹ ਜਾਣਕਾਰੀ ਦਿੱਤੀ ਗਈ। ਜੇ.ਐਚ.ਐਸ. ਸਵੈਂਦਗਾਰਡ ਲੈਬਾਰਟਰੀਜ਼ ਦੀ ਸਹਾਇਕ ਕੰਪਨੀ ਜੇ.ਐਚ.ਐਸ. ਸਵੈਂਦਗਾਰਡ ਰਿਟੇਲ ਵੈਂਚਰਜ਼ ਦੀ ਨਵੀਂ ਦਿੱਲੀ, ਰਾਏਪੁਰ ਅਤੇ ਚੰਡੀਗੜ੍ਹ ਹਵਾਈ ਅੱਡਿਆਂ 'ਤੇ 4 ਦੁਕਾਨਾਂ ਹਨ।
ਕੰਪਨੀ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 3 'ਤੇ ਪੰਜਵੀਂ ਦੁਕਾਨ ਖੋਲ੍ਹ ਰਹੀ ਹੈ। ਇਹ ਦੁਕਾਨ ਪਤੰਜਲੀ ਸਮੂਹ ਦੇ ਨਾਲ ਸਾਂਝੇ ਉੱਦਮ ਦੇ ਤਹਿਤ ਬੁੱਧਵਾਰ ਨੂੰ ਖੋਲ੍ਹੀ ਜਾਵੇਗੀ। ਇਸ ਭਾਈਵਾਲੀ ਦੇ ਤਹਿਤ ਕੋਲਕਾਤਾ, ਬੈਂਗਲੁਰੂ ਅਤੇ ਮੁੰਬਈ ਹਵਾਈ ਅੱੱਡਿਆਂ 'ਤੇ ਵੀ ਦੁਕਾਨਾਂ ਖੋਲੀਆਂ ਜਾਣਗੀਆਂ।
ਜੇ.ਐਚ.ਐਸ. ਸਵੈਂਦਗਾਰਡ ਲੈਬਾਰਟਰੀਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਨਿਖਿਲ ਨੰਦਾ ਨੇ ਕਿਹਾ,'ਇਸ ਭਾਈਵਾਲੀ ਦੇ ਤਹਿਤ ਅਸੀਂ ਦੇਸ਼ ਦੇ ਸਾਰੇ ਹਵਾਈ ਅੱਡਿਆਂ 'ਤੇ ਪਤੰਜਲੀ ਸਟੋਰ ਦਾ ਵਿਆਪਕ ਨੈੱਟਵਰਕ ਸਥਾਪਤ ਕਰ ਰਹੇ ਹਾਂ। ਸਾਡੀ ਕੋਸ਼ਿਸ਼ ਆਯੂਰਵੈਦ ਨੂੰ ਗਲੋਬਲ ਪੱਧਰ 'ਤੇ ਵਾਧਾ ਦੇਣਾ ਅਤੇ ਬ੍ਰਾਂਡ ਪਤੰਜਲੀ ਨੂੰ ਸਾਰੇ ਯਾਤਰੀਆਂ ਲਈ ਪਹੁੰਚਯੋਗ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਨਵੀਂ ਦੁਕਾਨ ਦਾ ਉਦਘਾਟਨ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਦੀ ਮੌਜੂਦਗੀ 'ਚ ਕੀਤਾ ਜਾਵੇਗਾ।
ਇੰਡੀਗੋ ਦੀ ਸ਼ਾਨਦਾਰ ਸੌਗਾਤ, ਸਸਤੇ 'ਚ ਘੁੰਮ ਸਕਦੇ ਹੋ ਹੁਣ ਦੁਬਈ, ਬੈਂਕਾਕ
NEXT STORY