ਨਵੀਂ ਦਿੱਲੀ— ਨੋਟਬੰਦੀ ਅਤੇ ਜੀ. ਐੱਸ. ਟੀ. ਵਰਗੇ ਸਖਤ ਸੁਧਾਰਾਂ ਨੂੰ ਲਾਗੂ ਕਰਨ ਤੋਂ ਬਾਅਦ ਕੇਂਦਰ ਦੀ ਮੋਦੀ ਸਰਕਾਰ ਕੀ ਹੁਣ ਨਰਮੀ ਵਰਤੇਗੀ? ਸਰਕਾਰ ਹੁਣ ਵੱਡੇ ਸੁਧਾਰਾਂ ਦੀ ਬਜਾਏ ਉਪਲੱਬਧੀਆਂ ਨੂੰ ਲੋਕਾਂ 'ਚ ਪਹੁੰਚਾਉਣ ਦੇ ਨਾਲ-ਨਾਲ ਟੈਕਸ 'ਚ ਕਮੀ ਅਤੇ ਹੋਰ ਉਪਾਵਾਂ ਨਾਲ ਲੋਕਾਂ ਨੂੰ ਆਕਰਸ਼ਿਤ ਦਾ ਯਤਨ ਕਰੇਗੀ।
ਮੋਦੀ ਦਾ ਜ਼ਿਆਦਾ ਧਿਆਨ ਸਿਸਟਮ ਨੂੰ ਦਰੁਸਤ ਕਰਨ 'ਤੇ ਹੋਵੇਗਾ ਨਾ ਕਿ ਮਾਈਕ੍ਰੋ ਇਕਨਾਮਿਕ ਫਰੰਟ ਨਾਲ ਜੁੜੇ ਕਾਨੂੰਨ 'ਚ ਸੁਧਾਰ 'ਤੇ। ਬਾਰਕਲੇਜ ਇੰਡੀਆ ਦੇ ਚੀਫ ਇਕਨਾਮਿਸਟ ਸਿਧਾਰਥ ਸਾਨੇਆਲ ਨੇ ਆਪਣੇ ਇਕ ਵੀਕੈਂਡ ਨੋਟ 'ਚ ਇਹ ਅੰਦਾਜ਼ਾ ਜ਼ਾਹਿਰ ਕੀਤਾ ਹੈ। ਸਾਨੇਆਲ ਦਾ ਅੰਦਾਜ਼ਾ ਇਹ ਹੈ ਕਿ ਮੋਦੀ ਸਰਕਾਰ ਕਾਲੇਧਨ 'ਤੇ ਫਿਰ ਤੋਂ ਵੱਡਾ ਕਦਮ ਚੁੱਕ ਸਕਦੀ ਹੈ। ਮੋਦੀ ਸਰਕਾਰ ਨੂੰ ਪਹਿਲਾਂ ਇਸਦਾ ਫਾਇਦਾ ਮਿਲਿਆ ਹੀ ਹੈ। ਇਸ ਤੋਂ ਇਲਾਵਾ ਸਰਕਾਰ ਪਾਲੀਟੀਕਲ ਫੰਡਿੰਗ ਨਾਲ ਜੁੜੇ ਨਿਯਮਾਂ ਨੂੰ ਹੋਰ ਸਖਤ ਕਰ ਸਕਦੀ ਹੈ। ਵਿਦੇਸ਼ਾਂ 'ਚ ਭਾਰਤੀਆਂ ਦੀ ਜਾਇਦਾਦ 'ਤੇ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ 2014 ਤੋਂ ਹੁਣ ਤੱਕ ਰਿਫਾਰਮ 'ਤੇ ਹਮਲਾਵਰ ਰੁਖ ਹੋਣ ਤੋਂ ਬਾਅਦ ਵੀ 2019 ਤੋਂ ਪਹਿਲਾਂ ਮੋਦੀ ਆਪਣੀਆਂ ਚੁਣੌਤੀਆਂ ਦੀ ਸਿਲੈਕਸ਼ਨ ਬੇਹੱਦ ਨਾਪਤੋਲ ਨਾਲ ਕਰਨਗੇ। ਸਿਧਾਰਥ ਦੀ ਗੱਲ ਤੋਂ ਸਾਫ ਹੈ ਕਿ ਉਨ੍ਹਾਂ ਦੇ ਅੱਗੇ ਦੇ ਫੈਸਲਿਆਂ 'ਚ ਰਾਜਨੀਤਿਕ ਅਸਰ ਸਾਫ ਦੇਖਣ ਨੂੰ ਮਿਲੇਗਾ।
ਲੈਂਡ ਅਤੇ ਲੇਬਰ ਲਾਅ ਵਰਗੇ ਲਟਕੇ ਬਿੱਲਾਂ ਨੂੰ ਪਾਸ ਕਰਵਾਉਣਾ ਚੁਣੌਤੀ
ਸਿਧਾਰਥ ਮੁਤਾਬਕ ਚੋਣਾਂ ਨਜ਼ਦੀਕ ਆਉਣ ਦੌਰਾਨ ਮੋਦੀ ਅਜਿਹੇ ਫੈਸਲਿਆਂ 'ਤੇ ਦਾਅ ਲਾ ਸਕਦੇ ਹਨ ਜੋ ਭਾਜਪਾ ਦੇ ਰਾਸ਼ਟਰੀ ਅਕਸ ਨੂੰ ਮਜ਼ਬੂਤ ਕਰਨ, ਨਾ ਕਿ ਉਨ੍ਹਾਂ ਨੂੰ ਇਕ ਰਿਫਾਰਮਿਸਟ ਦੇ ਤੌਰ 'ਤੇ ਸਥਾਪਤ ਕਰਨ। ਸਿਧਾਰਥ ਦਾ ਮੰਨਣਾ ਹੈ ਕਿ ਮੋਦੀ ਜੇਕਰ ਆਪਣੇ ਬਚੇ ਹੋਏ 18 ਮਹੀਨਿਆਂ 'ਚ ਸੁਧਾਰਾਂ ਦੇ ਮੋਰਚੇ 'ਤੇ ਤੇਜ਼ੀ ਲਿਆਉਂਦੇ ਵੀ ਹਨ ਤਾਂ ਇਸ ਦੀ ਕਾਮਯਾਬੀ ਅਤੇ ਨਾ-ਕਾਮਯਾਬੀ ਦੇ ਨਤੀਜੇ ਬੇਹੱਦ ਘੱਟ ਸਮੇਂ ਲਈ ਹੋਣਗੇ। ਉਨ੍ਹਾਂ ਨੇ ਲਿਖਿਆ ਹੈ ਕਿ ਸਭ ਤੋਂ ਵਧੀਆ ਫੈਸਲਾ ਤਾਂ ਇਹ ਹੋਵੇਗਾ ਕਿ ਉਹ ਲੈਂਡ ਅਤੇ ਲੇਬਰ ਲਾਅ ਵਰਗੇ ਲੰਮੇ ਸਮੇਂ ਤੋਂ ਲਟਕੇ ਬਿੱਲਾਂ ਨੂੰ ਪਾਸ ਕਰਵਾਉਣ।
ਪੀ. ਐੱਮ. ਦਾ ਫੋਕਸ 3-ਸੀ 'ਤੇ ਰਹਿ ਸਕਦਾ ਹੈ
2019 ਤੋਂ ਪਹਿਲਾਂ ਮੋਦੀ ਦੇ ਫੈਸਲੇ 'ਚ 3-ਸੀ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਇਸ 'ਚ ਪਹਿਲਾਂ ਕੰਬੈਟਿੰਗ ਕੁਰੱਪਸ਼ਨ, ਦੂਸਰਾ ਕੰਪਲੀਟਿੰਗ ਐਗਜਿਸਟਿੰਗ ਪਾਲਿਸੀ ਅਤੇ ਤੀਸਰਾ ਕਮਿਊਨੀਕੇਟਿੰਗ ਟੂ ਹਾਈਲਾਈਟ ਹੈ।
ਘਪਹਿਲੇ ਸੀ ਦੇ ਤਹਿਤ ਮੋਦੀ ਸਰਕਾਰ ਕੁਰੱਪਸ਼ਨ ਖਿਲਾਫ ਮੁਹਿੰਮ ਨੂੰ ਧਾਰ ਦੇਵੇਗੀ।
ਘਦੂਸਰੇ ਸੀ ਦੇ ਤਹਿਤ ਉਸਦਾ ਫੋਕਸ ਬੈਂਕਾਂ ਦੇ ਐੱਨ. ਪੀ. ਏ. ਨੂੰ ਸੁਲਝਾਉਣ, ਜੀ. ਐੱਸ. ਟੀ. ਨੂੰ ਸਹੀ ਤਰੀਕੇ ਨਾਲ ਲਾਗੂ ਕਰਨਾ ਸ਼ਾਮਲ ਹੈ।
ਘਤੀਸਰੇ ਸੀ ਦਾ ਮਤਲਬ ਸਰਕਾਰ ਦੀਆਂ ਯੋਜਨਾਵਾਂ ਅਤੇ ਉਪਲੱਬਧੀਆਂ ਨੂੰ ਦੂਰ-ਦਰਾਡੇ ਦੇ ਇਲਾਕਿਆਂ ਤੱਕ ਪਹੁੰਚਾਉਣਾ ਹੈ। ਖਾਸਕਰ ਲੋਕਾਂ ਨੂੰ ਇਹ ਦੱਸਣਾ ਕਿ ਉਸਦੇ ਕਦਮਾਂ ਨਾਲ ਆਮ ਵਿਅਕਤੀ ਨੂੰ ਕਿੰਨਾ ਫਾਇਦਾ ਹੋਇਆ।
ਸੇਬੀ ਦੇ ਰਾਡਾਰ 'ਤੇ ਬਾਲੀਵੁੱਡ ਕੰਪਨੀਆਂ ਤੇ ਬਿਲਡਰਜ਼
NEXT STORY