ਮੁੰਬਈ (ਭਾਸ਼ਾ)- ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਮੁਖੀ ਊਧਵ ਠਾਕਰੇ ਨੇ ਦਾਅਵਾ ਕੀਤਾ ਕਿ ਜੇਕਰ ਮੋਦੀ ਸਰਕਾਰ ਨੂੰ ਨਹੀਂ ਹਰਾਇਆ ਗਿਆ ਤਾਂ ਦੇਸ਼ ਨੂੰ 'ਕਾਲੇ ਦਿਨ' ਦੇਖਣੇ ਪੈਣਗੇ। ਲੋਕ ਸਭਾ ਚੋਣਾਂ ਬਾਰੇ ਠਾਕਰੇ ਨੇ ਆਪਣੀ ਪਾਰਟੀ ਦੇ ਅਖਬਾਰ 'ਸਾਮਨਾ' ਨੂੰ ਦਿੱਤੇ ਇਕ ਇੰਟਰਵਿਊ 'ਚ ਕਿਹਾ ਕਿ ਭਾਰਤ ਦੇ ਲੋਕ ਆਪਣੇ ਨੇਤਾਵਾਂ ਦੇ ਭਵਿੱਖ ਦਾ ਫ਼ੈਸਲਾ ਕਰਨਗੇ। ਉਨ੍ਹਾਂ ਦਾਅਵਾ ਕੀਤਾ,''ਜੇਕਰ ਮੌਜੂਦਾ ਸਰਕਾਰ ਨੂੰ ਹਰਾਇਆ ਜਾਂਦਾ ਹੈ ਤਾਂ ਦੇਸ਼ ਦਾ ਭਵਿੱਖ ਸ਼ਾਂਤੀਪੂਰਨ ਹੋਵੇਗਾ ਅਤੇ ਲੋਕਤੰਤਰ ਫਲੇਗਾ-ਫੁੱਲੇਗਾ ਨਹੀਂ ਤਾਂ ਦੇਸ਼ ਨੂੰ ਕਾਲੇ ਦਿਨ ਦੇਖਣੇ ਪੈਣਗੇ। ਚੰਗੇ ਦਿਨ ਕਦੇ ਨਹੀਂ ਆਏ ਪਰ ਕਾਲੇ ਦਿਨ ਆ ਜਾਣਗੇ।''
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨੇ ਇਹ ਵੀ ਦੋਸ਼ ਲਗਾਇਆ ਕਿ ਭ੍ਰਿਸ਼ਟਾਚਾਰੀਆਂ ਦੀ ਸੁਰੱਖਿਆ ਹੀ 'ਮੋਦੀ ਦੀ ਗਾਰੰਟੀ' ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਹੋਰ ਸਾਰੇ ਸਿਆਸੀ ਦਲਾਂ ਅਤੇ ਦੇਸ਼ ਨੂੰ ਭ੍ਰਿਸ਼ਟ ਲੋਕਾਂ ਤੋਂ ਮੁਕਤ ਕੀਤਾ ਜਾ ਰਿਹਾ ਹੈ, ਕਿਉਂਕਿ ਭਾਜਪਾ ਨੇ ਉਨ੍ਹਾਂ ਨੂੰ ਆਪਣੇ ਪਾਲੇ 'ਚ ਸ਼ਾਮਲ ਕਰ ਕੇ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਠਾਕਰੇ ਨੇ ਕਿਹਾ,''ਭਾਜਪਾ ਸਾਰੇ ਭ੍ਰਿਸ਼ਟ ਲੋਕਾਂ ਨੂੰ 'ਵੈਕਿਊਮ ਕਲੀਨਰ' ਦੀ ਤਰ੍ਹਾਂ ਸ਼ਾਮਲ ਕਰ ਰਹੀ ਹੈ, ਜੋ ਸਾਰੀ ਧੂੜ ਅਤੇ ਗੰਦਗੀ ਨੂੰ ਸੋਕ ਲੈਂਦੀ ਹੈ। ਕਾਂਗਰਸ, ਸ਼ਿਵ ਸੈਨਾ ਅਤੇ ਪੂਰਾ ਦੇਸ਼ ਭ੍ਰਿਸ਼ਟ ਲੋਕਾਂ ਤੋਂ ਮੁਕਤ ਹੋ ਗਿਆ ਹੈ।'' ਚੋਣ ਪ੍ਰਚਾਰ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣਾਂ ਬਾਰੇ ਠਾਕਰੇ ਨੇ ਕਿਹਾ,''ਉਹ (ਪ੍ਰਧਾਨ ਮੰਤਰੀ) ਆਪਣੇ ਭਾਸ਼ਣਾਂ 'ਚ ਪਾਕਿਸਤਾਨ ਬਾਰੇ ਬੋਲਦੇ ਹਨ, ਜਦੋਂ ਕਿ ਵਿਰੋਧੀ ਧਿਰ ਭਾਰਤ ਬਾਰੇ ਬੋਲਦਾ ਹੈ।'' ਸਾਬਕਾ ਮੁੱਖ ਮੰਤਰੀ ਨੇ ਭਾਜਪਾ 'ਤੇ ਚੋਣ ਵਿਚਾਰ-ਵਟਾਂਦਰੇ 'ਚ 'ਭਗਵਾਨ ਰਾਮ ਨੂੰ ਲਿਆਉਣ' ਦਾ ਵੀ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੱਤਾਧਾਰੀ ਪਾਰਟੀ ਕੋਲ ਵਿਕਾਸ ਦੇ ਮਾਮਲੇ 'ਚ ਦਿਖਾਉਣ ਲਈ ਕੁਝ ਨਹੀਂ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਭਾਰਤ ਦਾ ਹੈ ਅਤੇ ਅਸੀਂ ਉਸ ਨੂੰ ਲੈ ਕੇ ਰਹਾਂਗੇ : ਅਮਿਤ ਸ਼ਾਹ
NEXT STORY