ਨਵੀਂ ਦਿੱਲੀ—ਸ਼ੀਤਲ ਪੇਅ ਬਣਾਉਣ ਵਾਲੀ ਅਮਰੀਕੀ ਕੰਪਨੀ ਕੋਕਾਕੋਲਾ ਨੇ ਭਾਰਤੀ ਉਪਭੋਗਤਾਵਾਂ ਨੂੰ ਲੁਭਾਉਣ ਲਈ ਇਹ ਵਿਆਪਕ ਰਣਨੀਤੀ ਬਣਾਈ ਹੈ। ਕੰਪਨੀ ਜੂਸ 'ਤੇ ਵੱਡਾ ਦਾਅ ਖੇਡਣ ਦੀ ਤਿਆਰੀ 'ਚ ਹੈ। ਨਾਲ ਹੀ ਉਸ ਦੀ ਕੋਕਾਕੋਲਾ ਸਮੇਤ ਆਪਣੇ ਸਾਰੇ ਉਤਪਾਦਾਂ 'ਚ ਖੰਡ ਦੀ ਮਾਤਰਾ ਘਟਾਉਣ ਅਤੇ ਦੇਸ਼ੀ ਕਾਰਬੋਨੇਟੇਡ ਡਰਿੰਕ 'ਚ ਵੀ ਹੱਥ ਅਜਮਾਉਣ ਦੀ ਯੋਜਨਾ ਹੈ। ਕੁਝ ਹੀ ਮਹੀਨੇ ਪਹਿਲਾਂ ਕੋਕਾਕੋਲਾ ਇੰਡੀਆ ਦੇ ਪ੍ਰਧਾਨ ਬਣਾਏ ਗਏ ਟੀ. ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਕੰਪਨੀ ਦੀ ਯੋਜਨਾ ਅਗਲੇ 3 ਸਾਲ ਦੌਰਾਨ ਜੂਸ ਦੇ ਕਾਰੋਬਾਰ ਦਾ ਵਿਅਪਕ ਵਿਸਥਾਰ ਕਰ ਇਸ ਨੂੰ ਸਪਾਰਕਲਿੰਗ ਬੇਬਰਿਜੇਜ ਦੇ ਬਰਾਬਰ ਪਹੁੰਚਾਉਣ ਦੀ ਹੈ। ਫਿਲਹਾਲ ਕੰਪਨੀ ਦੇ ਸਪਾਰਕਲਿੰਗ ਬੇਬਰਿਜੇਜ ਦੇਸ਼ ਭਰ ਦੀਆਂ 26 ਲੱਖ ਦੁਕਾਨਾਂ 'ਚ ਉਪਲੱਬਧ ਹਨ।
ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਉਹ ਸਾਲ 2020 ਤਕ ਵਾਲਯੂਮ ਦੇ ਹਿਸਾਬ ਨਾਲ ਭਾਰਤ ਨੂੰ ਕੋਕਾਕੋਲਾ ਦਾ 5ਵਾਂ ਸਭ ਤੋਂ ਵੱਡਾ ਬਾਜ਼ਾਰ ਬਣਾਉਣਾ ਚਾਹੁੰਦਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਰਣਨੀਤੀ ਇਸ 'ਚ ਕਾਮਯਾਬ ਰਹੇਗੀ। ਇਸ ਸਮੇਂ ਭਾਰਤ ਕੰਪਨੀ ਲਈ ਦੁਨੀਆ ਦਾ 6ਵਾਂ ਵੱਡਾ ਬਾਜ਼ਾਰ ਹੈ। ਪਿਛਲੀ ਕੁਝ ਤਿਮਾਹੀਆਂ ਦੌਰਾਨ ਕੰਪਨੀ ਨੂੰ ਕਮਜ਼ੋਰ ਪ੍ਰਦਰਸ਼ਨ, ਚੋਟੀ ਦਾ ਪ੍ਰਬੰਧਨ ਦੇ ਪੱਧਰ 'ਤੇ ਵਿਆਪਕ ਬਦਲਾਅ ਅਤੇ ਜੀ.ਐੱਸ.ਟੀ. ਨਾਲ ਟੈਕਸ 'ਚ ਵਾਧੇ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਕੰਪਨੀ ਅਗਲੇ ਮਹੀਨੇ 3 ਸਾਲ ਦੌਰਾਨ ਕੋਲਾ ਸਮੇਤ ਸਾਰੇ ਉਤਪਾਦਾਂ 'ਚ ਖੰਡ ਦੀ ਮਾਤਰਾ ਘੱਟ ਕਰਨ ਲਈ ਇਕ ਪ੍ਰੋਗਰਾਮ ਤਿਆਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਬਾਰੇ 'ਚ 3 ਮਹੀਨਿਆਂ 'ਚ ਇਕ ਪ੍ਰੋਗਰਾਮ ਦਾ ਐਲਾਨ ਕਰਾਂਗੇ। ਸਾਡਾ ਮਕਸਦ ਖੰਡ ਦੀ ਮਾਤਰਾ ਨੂੰ ਸੰਸਾਰਿਕ ਮਾਪਦੰਡਾਂ ਦੇ ਪੱਧਰ 'ਤੇ ਲਿਆਉਣਾ ਹੈ। ਇਸ ਦਾ ਇਕ ਤਰੀਕਾ ਸਟੇਵੀਆ ਦੀ ਵਰਤੋਂ ਹੋ ਸਕਦਾ ਹੈ। ਇਹ ਇਕ ਕੁਦਰਤੀ ਮਿਠਾਸ ਹੈ ਜਿਸ ਨੂੰ ਖੰਡ ਨਾਲ ਮਿਲਾ ਕੇ ਸਾਫਟ ਡਰਿੰਕ 'ਚ ਖੰਡ ਦੀ ਮਾਤਰਾ ਘੱਟ ਕੀਤੀ ਜਾ ਸਕਦੀ ਹੈ। ਫਿਲਹਾਲ ਸਟੇਵੀਆ ਦੀ ਦਰਾਮਦ ਕੀਤੀ ਜਾਂਦੀ ਹੈ ਪਰ ਸਥਾਨਿਕ ਪੱਧਰ 'ਤੇ ਇਸ ਦੀ ਸਪਲਾਈ ਚੇਨ ਬਣਾਉਣ ਲਈ ਕਈ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਹੈ। ਗੁਜਰਾਤ 'ਚ ਫੇਂਟਾ ਫਰੂਟੀ ਓਰੇਂਜ 'ਚ ਪ੍ਰਯੋਗ ਦੇ ਤੌਰ 'ਤੇ ਸਟੇਵੀਆ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਗਿਆ ਹੈ।
ਵੈਟ ਰਿਟਰਨ ਭਰਨ ਵਾਲੇ ਕਾਰੋਬਾਰੀ ਜ਼ਰੂਰ ਪੜਨ੍ਹ ਇਹ ਖਬਰ
NEXT STORY