ਨਵੀਂ ਦਿੱਲੀ - ਲਾਕਡਾਉਨ ਦਰਮਿਆਨ ਸ਼ਰਾਬ ਦੀ ਵਿਕਰੀ ਦੀ ਇਜਾਜ਼ਤ ਮਿਲਦੇ ਹੀ ਲੋਕ ਠੇਕਿਆਂ 'ਤੇ ਟੁੱਟ ਪਏ। ਅਜਿਹੇ 'ਚ ਭੀੜ ਨੂੰ ਰੋਕਣ ਲਈ ਕਈ ਸੂਬਿਆਂ ਨੇ ਸ਼ਰਾਬ ਦੀ ਹੋਮ ਡਿਲਵਿਰੀ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਹੋਮ ਡਿਲਿਵਰੀ ਦੀ ਗੱਲ ਹੋਵੇ ਤਾਂ ਜ਼ੋਮੈਟੋ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਜੀ ਹਾਂ ਹੁਣ ਫੂਡ ਡਿਲਵਰੀ ਐਪ ਜ਼ੋਮੈਟੋ(Zomato) ਲਾਕਡਾਉਨ ਵਿਚ ਸ਼ਰਾਬ ਦੀ ਵੀ ਡਿਲਿਵਰੀ ਸ਼ੁਰੂ ਕਰਨ ਜਾ ਰਹੀ ਹੈ।
ਨਿਊਜ਼ ਏਜੰਸੀ ਰਾਇਟਰਸ ਮੁਤਾਬਕ ਸ਼ਰਾਬ ਦੀ ਜ਼ਬਰਦਸਤ ਮੰਗ ਨੂੰ ਦੇਖਦੇ ਹੋਏ ਕੰਪਨੀ ਇਸ ਦਾ ਲਾਭ ਕਮਾਉਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਫੂਡ ਆਰਡਰ ਮੰਗ ਵਿਚ ਆਈ ਗਿਰਾਵਟ ਵੀ ਇਸ ਫੈਸਲੇ ਦਾ ਮੁੱਖ ਕਾਰਣ ਮੰਨਿਆ ਜਾ ਰਿਹਾ ਹੈ।। ਲਾਕਡਾਉਨ ਵਿਚ ਗੈਰ ਜ਼ਰੂਰੀ ਸਮਾਨ ਦੀ ਡਿਲਿਵਰੀ 'ਤੇ ਰੋਕ ਦੇ ਬਾਅਦ ਪਿਛਲੇ ਦਿਨੀਂ ਜ਼ੋਮੈਟੋ ਨੇ ਗ੍ਰਾਸਰੀ ਦੀ ਡਿਲਵਿਰੀ ਸ਼ੁਰੂ ਕੀਤੀ ਸੀ।
ਜ਼ਿਕਰਯੋਗ ਹੈ ਕਿ ਭਾਰਤ ਵਿਚ ਅਜੇ ਸ਼ਰਾਬ ਦੀ ਹੋਮ ਡਿਲਿਵਰੀ ਦੀ ਇਜਾਜ਼ਤ ਨਹੀਂ ਹੈ। ਇਸ ਦੇ ਲਈ ਕੰਪਨੀਆਂ ਦਬਾਅ ਬਣਾ ਰਹੀਆਂ ਹਨ ਕਿ ਇਸ ਦੀ ਛੋਟ ਦੇ ਦੇਵੇ। ਜੇਕਰ ਇਹ ਛੋਟ ਮਿਲਦੀ ਹੈ ਤਾਂ ਜ਼ੋਮੈਟੋ ਸ਼ਰਾਬ ਦੀ ਹੋਮ ਡਿਲਿਵਰੀ ਸ਼ੁਰੂ ਕਰ ਸਕਦੀ ਹੈ।
ਸ਼ੇਅਰ ਬਾਜ਼ਾਰ 'ਚ ਗਿਰਾਵਟ, ਸੈਂਸੈਕਸ 264 ਅੰਕ ਤੇ ਨਿਫਟੀ 83 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ
NEXT STORY