ਨਵੀਂ ਦਿੱਲੀ— ਨੈਸ਼ਨਲ ਪੈਨਸ਼ਨ ਸਿਸਟਮ (ਐੱਨ. ਪੀ. ਐੱਸ.) ਸਕੀਮਾਂ ਦੇ ਪ੍ਰਭਾਵਸ਼ਾਲੀ ਰਿਟਰਨ ਨੇ ਨਿਵੇਸ਼ਕਾਂ ਦਾ ਧਿਆਨ ਖਿੱਚਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਨਿਵੇਸ਼ਕ ਕੋਵਿਡ-19 ਸਮੇਂ ਦੌਰਾਨ ਇਕੁਇਟੀ ਬਾਜ਼ਾਰਾਂ 'ਚ ਉਤਰਾਅ-ਚੜ੍ਹਾਅ ਤੋਂ ਬਚਣ ਲਈ ਸੁਰੱਖਿਅਤ ਜਗ੍ਹਾ ਲੱਭ ਰਹੇ ਹਨ। ਜ਼ਿਆਦਾਤਰ ਐੱਨ. ਪੀ. ਐੱਸ. ਸੀਕਮਾਂ ਨੇ ਬੈਂਕ ਫਿਕਸਡ ਡਿਪਾਜ਼ਿਟ (ਐੱਫ. ਡੀ.) ਨੂੰ ਪਛਾੜ ਦਿੱਤਾ ਹੈ।
ਲਾਈਵ ਮਿੰਟ ਦੀ ਰਿਪੋਰਟ ਮੁਤਾਬਕ, ਐੱਨ. ਪੀ. ਐੱਸ. ਟੀਅਰ-2 ਸਕੀਮ G, ਜੋ ਸਰਕਾਰੀ ਬਾਂਡ ਅਤੇ ਸਬੰਧਤ ਇੰਸਟਰੂਮੈਂਟ 'ਚ ਨਿਵੇਸ਼ ਕਰਦੀ ਹੈ ਨੇ ਪਿਛਲੇ ਇਕ ਸਾਲ 'ਚ ਦੋਹਰੇ ਅੰਕਾਂ 'ਚ ਰਿਟਰਨ ਦਿੱਤਾ ਹੈ। ਇਸ ਸ਼੍ਰੇਣੀ 'ਚ ਪਿਛਲੇ ਇਕ ਸਾਲ 'ਚ ਔਸਤ 11.84 ਫੀਸਦੀ ਰਿਟਰਨ ਰਿਹਾ। ਉੱਥੇ ਹੀ, ਦੂਜੇ ਪਾਸੇ ਦੇਸ਼ ਦਾ ਪ੍ਰਮੁੱਖ ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਫਿਕਸਡ ਡਿਪਾਜ਼ਿਟ 'ਤੇ ਸਿਰਫ 5.1 ਫੀਸਦੀ ਵਿਆਜ ਦੇ ਰਿਹਾ ਹੈ।
ਗੌਰਤਲਬ ਹੈ ਕਿ ਐੱਨ. ਪੀ. ਐੱਸ. ਟੀਅਰ-2 ਖਾਤੇ ਲਈ ਐੱਨ. ਪੀ. ਐੱਸ. ਟੀਅਰ-1 ਖਾਤਾ ਹੋਣਾ ਜ਼ਰੂਰੀ ਹੈ। ਟੀਅਰ-2 ਖਾਤੇ 'ਚ ਤੁਸੀਂ ਆਪਣੇ ਹਿਸਾਬ ਨਾਲ ਨਿਵੇਸ਼ ਤੇ ਰਿਡੀਮ ਕਰ ਸਕਦੇ ਹੋ, ਬਸ਼ਰਤੇ ਕਿ ਤੁਸੀਂ ਕੇਂਦਰ ਸਰਕਾਰ ਦੇ ਕਰਮਚਾਰੀ ਨਾ ਹੋਵੇ ਜੋ ਇਸ 'ਚ ਨਿਵੇਸ਼ ਲਈ ਧਾਰਾ 80ਸੀ ਤਹਿਤ ਇਨਕਮ ਟੈਕਸ 'ਚ ਛੋਟ ਦਾ ਫਾਇਦਾ ਲੈ ਰਹੇ ਹਨ। ਕੇਂਦਰ ਸਰਕਾਰ ਦਾ ਕਰਮਚਾਰੀ ਜੋ ਐੱਨ. ਪੀ. ਐੱਸ. ਟੀਅਰ-2 ਖਾਤੇ 'ਚ ਨਿਵੇਸ਼ ਕਰਦਾ ਹੈ ਉਹ ਇਨਕਮ ਟੈਕਸ ਦੀ ਧਾਰਾ 80ਸੀ ਤਹਿਤ ਵੱਧ ਤੋਂ ਵੱਧ 1.50 ਲੱਖ ਰੁਪਏ ਤੱਕ ਦੀ ਜਮ੍ਹਾ ਰਾਸ਼ੀ ਲਈ ਇਨਕਮ ਟੈਕਸ 'ਚ ਛੋਟ ਦਾ ਫਾਇਦਾ ਉਠਾ ਸਕਦਾ ਹੈ ਪਰ ਇਸ ਖਾਤੇ 'ਚੋਂ ਉਹ ਤਿੰਨ ਸਾਲਾਂ ਤੋਂ ਪਹਿਲਾਂ ਰਾਸ਼ੀ ਨਹੀਂ ਕਢਵਾ ਸਕਦਾ।
NPS Tier II ਖਾਤੇ 'ਚ ਨਿਵੇਸ਼ ਦੇ ਚਾਰ ਬਦਲ ਮਿਲਦੇ ਹਨ- ਇਕੁਇਟੀਜ਼, ਕਾਰਪੋਰੇਟ ਬਾਂਡਜ਼, ਸਰਕਾਰੀ ਬਾਂਡ ਅਤੇ ਵਿਕਲਪਿਕ ਨਿਵੇਸ਼।
AIR INDIA 'ਚ ਟਿਕਟ ਪੱਕੀ ਕਰਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ
NEXT STORY