ਜਲੰਧਰ (ਸੋਨੂੰ)- ਪਠਾਨਕੋਟ ਚੌਕ ਨੇੜੇ ਇਕ 'ਨਾਨ' ਦੀ ਰੇਹੜੀ 'ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਵਿਕਰੇਤਾ ਨੇ ਦੋ ਗਾਹਕਾਂ ਲਈ ਆਰਡਰ ਦੇਣ ਵਿੱਚ ਦੇਰੀ ਕੀਤੀ। ਘਟਨਾ ਸਥਾਨ 'ਤੇ ਭਾਰੀ ਹੰਗਾਮਾ ਹੋ ਗਿਆ। ਨੌਜਵਾਨਾਂ ਨੇ ਵਿਕਰੇਤਾ 'ਤੇ ਹਮਲਾ ਕਰ ਦਿੱਤਾ। ਹਾਲਾਂਕਿ ਕੁਝ ਲੋਕ ਦਾਅਵਾ ਕਰ ਰਹੇ ਹਨ ਕਿ ਵੀਡੀਓ ਲੰਬਾ ਪਿੰਡ ਚੌਕ ਦੇ ਨੇੜੇ ਦੀ ਹੈ ਪਰ ਇਹ ਘਟਨਾ ਅਸਲ ਵਿੱਚ ਪਠਾਨਕੋਟ ਚੌਕ ਦੇ ਨੇੜੇ ਵਾਪਰੀ।
ਇਹ ਵੀ ਪੜ੍ਹੋ: ਪੰਜਾਬ ਵਾਸੀ ਦੇਣ ਧਿਆਨ! 25 ਨਵੰਬਰ ਲਈ ਕਿਸਾਨਾਂ ਵੱਲੋਂ ਵੱਡਾ ਐਲਾਨ

ਇਸ ਦੌਰਾਨ ਦੋ ਗਾਹਕਾਂ ਨੇ ਪਹਿਲਾਂ ਰੇਹੜੀ ਚਾਲਕ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕੀਤੀਆਂ ਅਤੇ ਫਿਰ ਉਸ 'ਤੇ ਹਮਲਾ ਕਰ ਦਿੱਤਾ। ਮੌਕੇ ਉਤੇ ਮੌਜੂਦ ਲੋਕਾਂ ਨੇ ਗਾਹਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਹੱਥੋਪਾਈ ਕਰਨ ਤੋਂ ਰੋਕਿਆ ਪਰ ਗਾਹਕ ਇੰਨੇ ਭੜਕ ਗਏ ਕਿ ਛੁਡਵਾਉਣ ਆਏ ਲੋਕਾਂ ਨਾਲ ਵੀ ਉਹ ਝਗੜਾ ਕਰਨ ਲੱਗ ਗਏ। ਇਸ ਦੌਰਾਨ ਲੱਤਾਂ-ਘਸੁੰਨ ਅਤੇ ਇਕ ਦੂਜੇ 'ਤੇ ਇੱਟਾਂ ਨਾਲ ਹਮਲਾ ਕੀਤਾ ਗਿਆ। ਦੋਵੇਂ ਧਿਰਾਂ ਦੇ ਨੌਜਵਾਨਾਂ ਨੂੰ ਇਸ ਘਟਨਾ ਵਿਚ ਸੱਟਾਂ ਲੱਗੀਆਂ ਹਨ। ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਸਬੰਧੀ ਅਜੇ ਤੱਕ ਕਿਸੇ ਨੇ ਵੀ ਪੁਲਿਸ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਇਕੱਠੀਆਂ 5 ਛੁੱਟੀਆਂ ਦਾ ਐਲਾਨ! ਸਾਰੇ ਸਕੂਲ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰੀ ਜੇਲ੍ਹ ਦਾ ਹੈੱਡ ਕਾਂਸਟੇਬਲ ਗ੍ਰਿਫ਼ਤਾਰ, ਹੈਰਾਨ ਕਰੇਗਾ ਪੂਰਾ ਮਾਮਲਾ
NEXT STORY