ਨਵੀਂ ਦਿੱਲੀ, (ਭਾਸ਼ਾ)— ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨੇ ਰੈਗੂਲੇਟਰੀ ਪ੍ਰਬੰਧਾਂ ਦੀ ਪਾਲਣਾ ਨਾ ਕਰਨ ਲਈ ਕਾਰਵੀ ਸਟਾਕ ਬ੍ਰੋਕਿੰਗ ਨੂੰ ਡਿਫਾਲਟਰ ਐਲਾਨ ਕਰ ਦਿੱਤਾ ਹੈ।
ਐੱਨ. ਐੱਸ. ਈ. ਵੱਲੋਂ ਮੰਗਲਵਾਰ ਨੂੰ ਜਾਰੀ ਸਰਕੁਲਰ 'ਚ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ ਕਾਰਵੀ ਸਟਾਕ ਬ੍ਰੋਕਿੰਗ ਦੀ ਐਕਸਚੇਂਜ ਦੀ ਮੈਂਬਰਸ਼ਿਪ ਵੀ ਸਮਾਪਤ ਕਰ ਦਿੱਤੀ ਗਈ ਹੈ।
ਸਰਕੁਲਰ 'ਚ ਕਿਹਾ ਗਿਆ ਹੈ ਕਿ ਇਹ ਹੁਕਮ 23 ਨਵੰਬਰ ਤੋਂ ਪ੍ਰਭਾਵੀ ਹੈ। ਐੱਨ. ਐੱਸ. ਈ. ਨੇ ਕਿਹਾ ਕਿ ਬ੍ਰੋਕਰ ਕੰਪਨੀ ਐਕਸਚੇਂਜ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ 'ਚ ਫੇਲ੍ਹ ਰਹੀ ਹੈ। ਦਿਸ਼ਾ-ਨਿਰਦੇਸ਼ਾਂ ਤਹਿਤ ਸ਼ੇਅਰ ਬ੍ਰੋਕਰਾਂ ਲਈ ਆਪਣੀ ਵਚਨਬੱਧਤਾਵਾਂ ਨੂੰ ਪੂਰਾ ਕਰਨਾ ਜ਼ਰੂਰੀ ਹੁੰਦਾ ਹੈ। ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਜਾਂ ਗੈਰ-ਪੇਸ਼ੇਵਰ ਵਤੀਰਾ ਨਹੀਂ ਕਰ ਸਕਦੇ ਹਨ। ਇਸ ਤੋਂ ਪਹਿਲਾਂ ਕਾਰਵੀ ਨੇ ਗੈਰਕਾਨੂੰਨੀ ਤਰੀਕੇ ਨਾਲ ਗਾਹਕਾਂ ਵੱਲੋਂ ਦਿੱਤੇ ਗਏ ਮੁਖ਼ਤਾਰਨਾਮੇ (ਪਾਵਰ ਆਫ਼ ਅਟਾਰਨੀ) ਦੀ ਦੁਰਵਰਤੋਂ ਕਰਕੇ ਉਨ੍ਹਾਂ ਦੀਆਂ ਸਕਿਓਰਿਟੀਜ਼ ਨੂੰ ਆਪਣੇ ਡੀਮੈਟ ਖਾਤੇ 'ਚ ਟਰਾਂਸਫਰ ਕਰ ਲਿਆ ਸੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਸਕਿਓਰਿਟੀ ਤੇ ਐਕਸਚੇਂਜ ਬੋਰਡ (ਸੇਬੀ) ਨੇ ਕਾਰਵੀ ਦੇ ਨਵੇਂ ਬ੍ਰੋਕਰੇਜ ਗਾਹਕ ਲੈਣ 'ਤੇ ਰੋਕ ਲਾ ਦਿੱਤੀ ਸੀ। ਬ੍ਰੋਕਰੇਜ ਕੰਪਨੀ ਨੇ ਕਥਿਤ ਤੌਰ 'ਤੇ ਆਪਣੇ ਗਾਹਕਾਂ ਦੀਆਂ 2,000 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਸਕਿਓਰਿਟੀਜ਼ ਦੀ ਦੁਰਵਰਤੋਂ ਕੀਤੀ ਹੈ।
ਟੋਇਟਾ ਦੇ ਕਰਨਾਟਕ ਕਾਰ ਪਲਾਂਟ 'ਚ ਹੜਤਾਲ ਕਾਰਨ ਕੰਮ ਦੁਬਾਰਾ ਠੱਪ
NEXT STORY