ਨਵੀਂ ਦਿੱਲੀ- ਕੋਵਿਡ ਦੀ ਦੂਜੀ ਲਹਿਰ ਵਿਚਕਾਰ ਬੁੱਧਵਾਰ ਨੂੰ ਘਰੇਲੂ ਮਾਰਗਾਂ 'ਤੇ ਹਵਾਈ ਯਾਤਰੀਆਂ ਅਤੇ ਉਡਾਣਾਂ ਦੀ ਗਿਣਤੀ ਘੱਟ ਰਹੀ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਵੱਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ, ਬੁੱਧਵਾਰ 636 ਉਡਾਣਾਂ ਵਿਚ 44,404 ਯਾਤਰੀ ਰਵਾਨਾ ਹੋਏ।
ਇਸ ਤੋਂ ਪਹਿਲਾਂ ਮੰਗਲਵਾਰ 694 ਉਡਾਣਾਂ ਵਿਚ 47,537 ਯਾਤਰੀਆਂ ਨੇ ਸਫ਼ਰ ਕੀਤਾ ਸੀ। ਗੌਰਤਲਬ ਹੈ ਕਿ ਮਹਾਮਾਰੀ ਦੀ ਦੂਜੀ ਲਹਿਰ ਕਾਰਨ 18 ਮਈ ਨੂੰ ਯਾਤਰੀਆਂ ਦੀ ਗਿਣਤੀ ਘੱਟ ਕੇ 40 ਹਜ਼ਾਰ ਤੋਂ ਘੱਟ ਹੋ ਗਈ ਸੀ ਪਰ ਇਸ ਤੋਂ ਬਾਅਦ ਕੁਝ ਸੁਧਾਰ ਹੋਇਆ ਹੈ।
ਪਿਛਲੇ ਸਾਲ 25 ਮਾਰਚ ਤੋਂ ਦੋ ਮਹੀਨਿਆਂ ਲਈ ਦੇਸ ਵਿਚ ਨਿਯਮਤ ਯਾਤਰੀ ਉਡਾਣਾਂ ਪੂਰੀ ਤਰ੍ਹਾਂ ਬੰਦ ਰਹੀਆਂ ਸਨ। ਉਸ ਤੋਂ ਬਾਅਦ 25 ਮਈ 2020 ਤੋਂ ਘਰੇਲੂ ਮਾਰਗਾਂ 'ਤੇ ਨਿਯਮਤ ਉਡਾਣਾਂ ਦੁਬਾਰਾ ਸ਼ੁਰੂ ਕੀਤੀ ਗਈਆਂ ਸਨ। ਇਸ ਸਾਲ ਫਰਵਰੀ ਤੱਕ ਹਰ ਮਹੀਨੇ ਯਾਤਰੀਆਂ ਦੀ ਗਿਣਤੀ ਪਿਛਲੇ ਮਹੀਨੇ ਦੀ ਤੁਲਨਾ ਵਿਚ ਵਧੀ ਸੀ, ਜਦੋਂ ਕਿ ਇਸ ਤੋਂ ਬਾਅਦ ਲਗਾਤਾਰ ਤਿੰਨ ਮਹੀਨੇ ਇਸ ਵਿਚ ਗਿਰਾਵਟ ਆਈ ਹੈ। ਗੌਰਤਲਬ ਹੈ ਕਿ ਦੇਸ਼ ਵਿਚ ਮਹਾਮਾਰੀ ਦੀ ਦੂਜੀ ਲਹਿਰ ਦਾ ਪ੍ਰਕੋਪ ਜਾਰੀ ਹੈ। ਯੂ. ਪੀ., ਦਿੱਲੀ, ਮਹਾਰਾਸ਼ਟਰ, ਮੱਧ ਪ੍ਰਦੇਸ਼ ਸਣੇ ਬਹੁਤੇ ਰਾਜਾਂ ਵਿਚ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਹਨ। ਕੋਰੋਨਾ ਦੀ ਲਾਗ ਦੇ ਨਵੇਂ ਮਾਮਲਿਆਂ ਵਿਚ ਉਤਰਾਅ-ਚੜਾਅ ਜਾਰੀ ਹੈ। ਪਿਛਲੇ 24 ਘੰਟਿਆਂ ਵਿਚ 2.11 ਲੱਖ ਤੋਂ ਵੱਧ ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ ਅਤੇ 3,847 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਇਸ ਵਿਚਕਾਰ ਕਾਲੀ ਫੰਗਸ ਵੀ ਦੇਸ਼ ਦੇ ਲੋਕਾਂ ਨੂੰ ਤੇਜ਼ੀ ਨਾਲ ਲਪੇਟ ਵਿਚ ਲੈ ਰਹੀ ਹੈ।
ਨਿਵੇਸ਼ਕਾਂ ਦੀ ਇਹ ਦੀਵਾਲੀ ਹੋਵੇਗੀ ਧਮਾਕੇਦਾਰ, Paytm ਲਿਆਏਗੀ IPO
NEXT STORY