ਜਲੰਧਰ (ਬਿਜ਼ਨੈੱਸ ਡੈਸਕ) – ਅਸਮਾਨ ਛੂਹਦੀ ਮਹਿੰਗਾਈ ਦਰਮਿਆਨ ਜੇ ਤੁਹਾਨੂੰ ਤੇਲ, ਬਿਸਕੁੱਟ, ਚਿਪਸ ਅਤੇ ਨਮਕੀਨ ਦੇ ਪੈਕੇਟ ਪਹਿਲਾਂ ਵਾਲੇ ਰੇਟ ’ਤੇ ਮਿਲ ਰਹੇ ਹਨ ਤਾਂ ਇਸ ਦਾ ਮਤਲਬ ਇਹ ਬਿਲਕੁੱਲ ਨਹੀਂ ਹੈ ਕਿ ਕੰਪਨੀਆਂ ਨੇ ਇਨ੍ਹਾਂ ਦੇ ਰੇਟ ਨਹੀਂ ਵਧਾਏ ਹਨ।
ਦਰਅਸਲ ਚਿਪਸ, ਬਿਸਕੁੱਟ, ਨਮਕੀਨ ਦੇ ਪੈਕੇਟ ਦਾ ਭਾਰ ਘਟਾ ਕੇ ਰੋਜ਼ਾਨਾ ਦੀ ਵਰਤੋਂ ਦੇ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਆਪਣੀ ਜੇਬ ਹਲਕੀ ਕਰ ਰਹੀਆਂ ਹਨ। ਬਾਜ਼ਾਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਐੱਫ. ਐੱਮ. ਸੀ. ਜੀ. ਕੰਪਨੀਆਂ ਨੇ ਮਹਿੰਗਾਈ ’ਚ ਉਛਾਲ ਤੋਂ ਬਾਅਦ ਵਧੀ ਲਾਗਤ ਦੀ ਭਰਪਾਈ ਲਈ ਇਹ ਤਰੀਕਾ ਕੱਢਿਆ ਹੈ।
ਇਹ ਵੀ ਪੜ੍ਹੋ : Apple ਨਹੀਂ ਰਹੀ ਹੁਣ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ , ਜਾਣੋ ਕੌਣ ਹੈ ਅੱਗੇ
ਮੁਨਾਫੇ ਲਈ ਘਟਾਇਆ ਗਿਆ ਭਾਰ
ਕੋਰੋਨਾ ਅਤੇ ਰੂਸ-ਯੂਕ੍ਰੇਨ ਸੰਕਟ ਕਾਰਨ ਖਾਣ ਵਾਲੇ ਉਤਪਾਦਾਂ ਦੇ ਰੇਟ ਅਸਮਾਨ ਛੂਹ ਰਹੇ ਹਨ। ਇਸ ਨਾਲ ਕੰਜਿਊਮਰ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਦੀ ਲਾਗਤ ਵਧੀ ਹੈ। ਉਹ ਇਸ ਦੀ ਭਰਪਾਈ ਲਈ ਮਾਤਰਾ ’ਤੇ ਕੈਂਚੀ ਚਲਾ ਰਹੀਆਂ ਹਨ। ਮਾਹਰਾਂ ਦਾ ਕਹਿਣਾ ਹੈ ਕਿ ਬੀਤੇ ਇਕ ਸਾਲ ’ਚ ਜ਼ਿਆਦਾਤਰ ਕਮੋਡਿਟੀ ਦੀਆਂ ਕੀਮਤਾਂ ’ਚ ਵੱਡਾ ਉਛਾਲ ਆਇਆ ਹੈ। ਇਸ ਕਾਰਨ ਐੱਫ. ਐੱਮ. ਸੀ. ਜੀ. ਕੰਪਨੀਆਂ ਦੀ ਉਤਪਾਦਨ ਲਾਗਤ ਵਧੀ ਹੈ ਪਰ ਉਹ ਕੀਮਤ ਵਧਾਉਣ ਦੀ ਸਥਿਤੀ ’ਚ ਨਹੀਂ ਹੈ ਕਿਉਂਕਿ ਬਾਜ਼ਾਰ ’ਚ ਹਾਲੇ ਵੀ ਸੁਸਤੀ ਹੈ। ਅਜਿਹੇ ’ਚ ਉਹ ਉਤਪਾਦ ਨੂੰ ਹਲਕਾ ਕਰ ਕੇ ਮੁਨਾਫਾ ਬਰਕਰਾਰ ਰੱਖਣਾ ਚਾਹੁੰਦੀਆਂ ਹਨ।
ਇਹ ਵੀ ਪੜ੍ਹੋ : ਬਿਟਕੁਆਇਨ 27,000 ਡਾਲਰ ਤੋਂ ਹੇਠਾਂ ਡਿੱਗਿਆ, ਨਿਵੇਸ਼ਕਾਂ ਦਾ 16 ਮਹੀਨਿਆਂ ਦਾ ਮੁਨਾਫ਼ਾ ਡੁੱਬਾ
ਛੋਟੇ ਪੈਕੇਟ ਦਾ ਵੱਡਾ ਬਾਜ਼ਾਰ
ਚਿਪਸ, ਬਿਸਕੁੱਟ ਅਤੇ ਨਮਕੀਨ ਦੇ ਛੋਟੇ ਪੈਕੇਟ ਦਾ ਬਾਜ਼ਾਰ ਜ਼ਿਆਦਾ ਵੱਡਾ ਹੈ। ਇਸ ’ਚ ਪੰਜ ਰੁਪਏ ਅਤੇ 10 ਰੁਪਏ ਦੇ ਪੈਕੇਟ ਦਾ ਇਕ ਵੱਖਰਾ ਖਪਤਕਾਰ ਵਰਗ ਹੈ, ਜਿਸ ਦੀ ਗਿਣਤੀ ਵੱਧ ਹੈ। ਅਜਿਹੇ ’ਚ ਇਸ ਸ਼੍ਰੇਣੀ ’ਚ ਰੇਟ ਵਧਾਉਣ ਦਾ ਜੋਖਮ ਕੋਈ ਵੀ ਕੰਪਨੀ ਨਹੀਂ ਲੈਣਾ ਚਾਹੁੰਦੀ ਹੈ। ਇਸ ਸਥਿਤੀ ’ਚ ਕੰਪਨੀਆਂ ਨੂੰ ਮਾਤਰਾ ਘਟਾ ਕੇ ਉਸੇ ਕੀਮਤ ’ਤੇ ਵੇਚਣਾ ਮੁਨਾਫੇ ਦਾ ਸੌਦਾ ਲਗਦਾ ਹੈ। ਐੱਫ. ਐੱਮ. ਸੀ. ਜੀ. ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਛੋਟੇ ਪੈਕਟ ਸ਼੍ਰੇਣੀ ਦੇ ਉਤਪਾਦਾਂ ਨੂੰ ਕਾਫੀ ਤਿਆਰੀ ਤੋਂ ਬਾਅਦ ਬਾਜ਼ਾਰ ’ਚ ਉਤਾਰਿਆ ਜਾਂਦਾ ਹੈ, ਜਿਸ ’ਤੇ ਭਾਰੀ ਖਰਚਾ ਹੁੰਦਾ ਹੈ। ਇਸ ’ਚ ਸਸਤੇ ਦਾ ਵੀ ਆਕਰਸ਼ਣ ਹੁੰਦਾ ਹੈ। ਇਹ ਕੀਮਤ ਵਧਾਈ ਜਾਂਦੀ ਹੈ ਤਾਂ ਮੁੜ ਉਸ ਦੀ ਬ੍ਰਾਂਡਿੰਗ ਕਰਨੀ ਪੈ ਸਕਦੀ ਹੈ ਜੋ ਮਹਿੰਗਾ ਸੌਦਾ ਹੁੰਦਾ ਹੈ।
ਇਹ ਵੀ ਪੜ੍ਹੋ : ਕ੍ਰਿਪਟੋ ਐਕਸਚੇਂਜ Coinbase ਭਾਰਤ ਤੋਂ ਵਿਦਾ, ਸਰਕਾਰ ਅਤੇ RBI ’ਤੇ ਲਗਾਏ ਗੰਭੀਰ ਦੋਸ਼
ਪਾਰਲੇ ਜੀ ਦਾ ਭਾਰ 64 ਗ੍ਰਾਮ ਤੋਂ ਹੋਇਆ 55 ਗ੍ਰਾਮ
ਪਾਰਲੇ-ਜੀ ਬਿਸਕੁੱਟ, ਬੀਕਾਜੀ ਨਮਕੀਨ ਅਤੇ ਕੋਲਗੇਟ ਟੁੱਥਪੇਸਟ ਅਜਿਹ ਢੇਰ ਸਾਰੇ ਉਕਪਾਦ ਹਨ ਜਿਨ੍ਹਾਂ ਦੀ ਕੀਮਤ 1 ਰੁਪਏ ਵੀ ਨਹੀਂ ਵਧੀ ਪਰ ਫਿਰ ਵੀ ਉਤਪਾਦ ਮਹਿੰਗੇ ਹੋ ਗਏ ਹਨ । ਦਰਸਅਸਲ ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ ਵਧਾਉਣ ਦੀ ਥਾਂ ਇਨ੍ਹਾਂ ਉਤਪਾਦਾਂ ਦੇ ਭਾਰ ਵਿਚ ਕਮੀ ਕਰ ਦਿੱਤੀ ਗਈ ਹੈ।
ਜਿਵੇਂ ਪਾਰਲੇ ਬਿਸਕੁੱਟ ਦੀ ਕੀਮਤ ਫਰਵਰੀ ਵਿਚ ਵੀ 5 ਰੁਪਏ ਸੀ ਅਤੇ ਹੁਣ ਵੀ 5 ਰੁਪਏ ਹੀ ਹੈ ਪਰ ਇਸ ਦਾ ਭਾਰ 64 ਗ੍ਰਾਮ ਤੋਂ ਘੱਟ ਕੇ 55 ਗ੍ਰਾਮ ਹੋ ਗਿਆ ਹੈ। ਇਸੇ ਤਰ੍ਹਾਂ ਕੋਲਗੇਟ ਟੁੱਥਪੇਸਟ ਦੇ 10 ਰੁਪਏ ਵਾਲੇ ਪੈਕੇਟ ਦਾ ਭਾਰ 25 ਗ੍ਰਾਮ ਤੋਂ ਘਟਾ ਕੇ 18 ਗ੍ਰਾਮ ਕਰ ਦਿੱਤਾ ਗਿਆ ਹੈ। ਕੈਡਬਰੀ ਸੈਲੀਬ੍ਰੇਸ਼ਨ ਪਹਿਲਾਂ 100 ਰੁਪਏ 'ਚ 150 ਗ੍ਰਾਮ ਦਾ ਮਿਲ ਜਾਂਦਾ ਸੀ ਪਰ ਹੁਣ ਇਸ ਚਾਕਲੇਟ ਦਾ ਭਾਰ ਘਟਾ ਕੇ 100 ਗ੍ਰਾਮ ਕਰ ਦਿੱਤਾ ਗਿਆ ਹੈ।
ਪਹਿਲਾਂ 30 ਰੁਪਏ ਦੇ ਪੈਕੇਟ ਵਿਚ 10 ਸੈਨੇਟਰੀ ਪੈਡ ਮਿਲ ਜਾਂਦੇ ਸਨ ਹੁਣ ਇਨ੍ਹਾਂ ਦੀ ਗਿਣਤੀ ਘਟਾ ਕੇ 7 ਕਰ ਦਿੱਤੀ ਗਈ ਹੈ।
ਬੀਕਾਜੀ ਕੰਪਨੀ ਪਹਿਲਾਂ 10 ਰੁਪਏ 'ਚ 80 ਗ੍ਰਾਮ ਨਮਕੀਨ ਦਿੰਦੀ ਸੀ, ਜਿਸ ਨੂੰ ਹੁਣ ਘਟਾ ਕੇ ਅੱਧਾ ਭਾਵ 40 ਗ੍ਰਾਮ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : 1 ਮਹੀਨੇ ’ਚ ਨਿਵੇਸ਼ਕਾਂ ਦੇ ਡੁੱਬੇ 30 ਲੱਖ ਕਰੋੜ, ਬਿਟਕੁਆਈਨ ਵੀ ਪਹੁੰਚਿਆ 16 ਮਹੀਨਿਆਂ ਦੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
1 ਮਹੀਨੇ ’ਚ ਨਿਵੇਸ਼ਕਾਂ ਦੇ ਡੁੱਬੇ 30 ਲੱਖ ਕਰੋੜ, ਬਿਟਕੁਆਈਨ ਵੀ ਪਹੁੰਚਿਆ 16 ਮਹੀਨਿਆਂ ਦੇ ਹੇਠਲੇ ਪੱਧਰ ’ਤੇ
NEXT STORY