ਬਿਜ਼ਨੈੱਸ ਡੈਸਕ : ਕੇਂਦਰ ਸਰਕਾਰ ਨੇ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਵੱਡੀ ਰਾਹਤ ਦਿੰਦਿਆਂ ਹੋਇਆ ਪੈਟਰੋਲੀਅਮ ਕੱਚਾ ਤੇਲ ਸਸਤਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਸ ਦੀ ਕੀਮਤ 4100 ਰੁਪਏ ਪ੍ਰਤੀ ਟਨ ਤੋਂ ਘਟਾ ਕੇ ਜ਼ੀਰੋ ਕਰ ਦਿੱਤੀ ਹੈ। ਇਸ ਤਰ੍ਹਾਂ ਕਰੂਡ 'ਤੇ ਵਿੰਡਫਾਲ ਟੈਕਸ ਖ਼ਤਮ ਕਰ ਦਿੱਤਾ ਹੈ ਅਤੇ ਇਹ ਰਾਹਤ ਅੱਜ ਤੋਂ ਲਾਗੂ ਹੋ ਗਈ ਹੈ। ਕੇਂਦਰ ਸਰਕਾਰ ਦੇ ਇਕ ਨੋਟੀਫਿਕੇਸ਼ਨ ਅਨੁਸਾਰ ਇਹ ਜਾਣਕਾਰੀ ਮਿਲੀ ਹੈ। ਸਰਕਾਰ ਨੇ ਪਹਿਲੀ ਵਾਰ ਪਿਛਲੇ ਸਾਲ ਜੁਲਾਈ ਵਿੱਚ ਹੀ ਇਹ ਵਿੰਡਫਾਲ ਟੈਕਸ ਲਗਾਇਆ ਸੀ ਅਤੇ ਉਦੋਂ ਤੋਂ ਇਹ ਸਿਲਸਿਲਾ ਜਾਰੀ ਹੈ।
ਪੈਟਰੋਲ-ਡੀਜ਼ਲ ਅਤੇ ATF 'ਤੇ ਵਿੰਡਫਾਲ ਟੈਕਸ
ਕੇਂਦਰ ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਹਵਾਬਾਜ਼ੀ ਟਰਬਾਈਨ ਫਿਊਲ 'ਤੇ ਵਿੰਡਫਾਲ ਟੈਕਸ ਨੂੰ ਜ਼ੀਰੋ 'ਤੇ ਛੱਡ ਦਿੱਤਾ ਹੈ। ਹਰ 15 ਦਿਨਾਂ ਵਿਚ ਤੇਲ ਦੀਆਂ ਕੀਮਤਾਂ 'ਚ ਹੋਣ ਵਾਲੇ ਉਤਰਾਅ-ਚੜ੍ਹਾਅ ਦੇ ਆਧਾਰ 'ਤੇ ਸਰਕਾਰ ਤੇਲ 'ਤੇ ਵਿੰਡਫਾਲ ਟੈਕਸ ਦੀ ਸਮੀਖਿਆ ਕਰਦੀ ਹੈ ਅਤੇ ਇਸ 'ਚ ਸੋਧ ਕਰਦੀ ਹੈ।
ਜਾਣੋ ਪਿਛਲੀ ਵਾਰ ਵਿੰਡਫਾਲ ਟੈਕਸ ਕਿਵੇਂ ਸੀ
1 ਮਈ ਨੂੰ ਸਰਕਾਰ ਨੇ ਪੈਟਰੋਲੀਅਮ ਕਰੂਡ 'ਤੇ ਵਿੰਡਫਾਲ ਟੈਕਸ ਨੂੰ ਘਟਾ ਕੇ 4,100 ਰੁਪਏ ਪ੍ਰਤੀ ਟਨ ਕਰ ਦਿੱਤਾ ਸੀ, ਜੋ ਡਾਲਰ ਦੇ ਹਿਸਾਬ ਨਾਲ 50.14 ਡਾਲਰ ਪ੍ਰਤੀ ਟਨ ਹੈ। 19 ਅਪ੍ਰੈਲ ਨੂੰ ਕਰੂਡ 'ਤੇ ਲੱਗਣ ਵਾਲੀ ਲੇਵੀ ਨੂੰ 6,400 ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਅਤੇ ਪਿੱਛੇ ਦੀ ਗੱਲ ਕੀਤੀ ਜਾਵੇ ਤਾਂ 4 ਅਪ੍ਰੈਲ ਨੂੰ ਸਰਕਾਰ ਨੇ ਕਰੂਡ 'ਤੇ ਲੱਗਣ ਵਾਲੇ ਵਿੰਡਫਾਲ ਟੈਕਸ ਨੂੰ 3500 ਰੁਪਏ ਪ੍ਰਤੀ ਟਨ ਤੋਂ ਘਟਾ ਕੇ ਜ਼ੀਰੋ ਕਰ ਦਿੱਤਾ ਸੀ।
ਜਾਣੋ ਕਿਉਂ ਲਗਾਇਆ ਗਿਆ ਵਿੰਡਫਾਲ ਟੈਕਸ
ਭਾਰਤ ਵਿੱਚ ਜੁਲਾਈ 2022 'ਚ ਪਹਿਲੀ ਵਾਰ ਵਿੰਡਫਾਲ ਟੈਕਸ ਲਗਾਇਆ ਗਿਆ ਸੀ। ਇਹ ਕਰੂਡ ਕੱਚੇ ਤੇਲ ਉਤਪਾਦਕਾਂ 'ਤੇ ਇਸ ਲਈ ਲਗਾਇਆ ਗਿਆ ਸੀ, ਜਿਸ ਨਾਲ ਗੈਸੋਲੀਨ, ਡੀਜ਼ਲ ਅਤੇ ਹਵਾਬਾਜ਼ੀ ਟਰਬਾਈਨ ਫਿਊਲ ਨੂੰ ਦੇਸ਼ ਤੋਂ ਬਾਹਰ ਵੇਚਣ 'ਤੇ ਮੁਨਾਫਾ ਵਸੂਲਣ ਲਈ ਲਗਾਇਆ ਜਾ ਸਕੇ। ਦਰਅਸਲ, ਨਿੱਜੀ ਰਿਫਾਇਨਰੀਆਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੇਚਣ ਦੇ ਜਰੀਏ ਇਨ੍ਹਾਂ ਪੈਟਰੋਲੀਅਮ ਪਦਾਰਥਾਂ 'ਤੇ ਵੱਧ ਮੁਨਾਫਾ ਕਮਾ ਰਹੀਆਂ ਸਨ। ਘਰੇਲੂ ਬਾਜ਼ਾਰ ਦੀ ਬਜਾਏ ਉੱਥੇ ਤੇਲ ਉਤਪਾਦ ਵੇਚਣ ਦੀ ਕੋਸ਼ਿਸ਼ ਕਰ ਰਹੀਆਂ ਸਨ, ਜਿਸ ਨੂੰ ਘਟਾਉਣ ਲਈ ਸਰਕਾਰ ਨੇ ਇਹ ਵਿੰਡਫਾਲ ਟੈਕਸ ਲਗਾਇਆ ਹੈ।
ਛਾਂਟੀ ਦੇ ਦੌਰ 'ਚ Infosys ਦਾ ਵੱਡਾ ਕਦਮ, ਆਪਣੇ ਕਰਮਚਾਰੀਆਂ ਨੂੰ ਦਿੱਤਾ ਸ਼ਾਨਦਾਰ ਤੋਹਫ਼ਾ
NEXT STORY