ਨਵੀਂ ਦਿੱਲੀ — ਭਾਰਤ ਦੀ ਪ੍ਰਮੁੱਖ ਕੈਬ ਸਰਵਿਸ ਪ੍ਰੋਵਾਈਡਰ ਕੰਪਨੀ ਓਲਾ ਭਾਰਤ ਵਿਚ ਇਲੈਕਟ੍ਰਿਕ ਸਕੂਟਰ ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਓਲਾ ਭਾਰਤ ਵਿਚ ਇਕ ਨਿਰਮਾਣ ਕੇਂਦਰ ਬਣਾਉਣ ਦੀ ਕੋਸ਼ਿਸ਼ ਵਿਚ ਕਈ ਸੂਬਾ ਸਰਕਾਰਾਂ ਨਾਲ ਗੱਲਬਾਤ ਵੀ ਕਰ ਰਿਹਾ ਹੈ। ਪਿਛਲੇ ਦਿਨੀਂ ਓਲਾ ਨੇ ਐਲਾਨ ਕੀਤਾ ਸੀ ਕਿ ਉਹ ਜਲਦੀ ਹੀ ਭਾਰਤ ਵਿਚ ਇਲੈਕਟ੍ਰਿਕ ਸਕੂਟਰਾਂ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ ਅਤੇ ਇਸ ਕੋਸ਼ਿਸ਼ ਨਾਲ ਲੋਕਾਂ ਨੂੰ ਇੱਕ ਵਿਕਲਪ ਮਿਲੇਗਾ। ਜਿੱਥੇ ਲੋਕ ਹੀਰੋ ਇਲੈਕਟ੍ਰਿਕ, ਬਜਾਜ ਆਟੋ, ਓਕੀਨਾਵਾ ਸਮੇਤ ਹੋਰ ਕੰਪਨੀਆਂ ਦੇ ਨਾਲ ਓਲਾ ਇਲੈਕਟ੍ਰਿਕ ਸਕੂਟਰ ਦੇ ਵਿਕਲਪ ਦੀ ਚੋਣ ਵੀ ਕਰ ਸਕਦੇ ਹਨ। ਇਸ ਸਭ ਦੇ ਵਿਚ ਇਕ ਖ਼ਾਸ ਗੱਲ ਇਹ ਹੈ ਕਿ ਓਲਾ ਨੇ ਨੀਦਰਲੈਂਡਜ਼ ਦੀ ਕੰਪਨੀ ਈਟਰਗੋ ਬੀ ਵੀ ਹਾਸਲ ਕਰ ਲਈ ਹੈ, ਜੋ ਓਲਾ ਇਲੈਕਟ੍ਰਿਕ ਸਕੂਟਰ ਬਣਾਉਣ ਵਿਚ ਮਦਦ ਕਰੇਗੀ। ਅਗਲੇ ਸਾਲ ਜਨਵਰੀ ਵਿਚ ਓਲਾ ਭਾਰਤ ਵਿਚ ਪਹਿਲਾ ਸਕੂਟਰ ਲਾਂਚ ਕਰ ਸਕਦੀ ਹੈ।
ਇਹ ਵੀ ਪੜ੍ਹੋ : ਬਾਇਡੇਨ ਪਾਲਸੀ : 4 ਸਾਲ 'ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਸੰਖਿਆ ਹੋਵੇਗੀ ਦੁੱਗਣੀ
ਵਧੀਆ ਮਾਈਲੇਜ
ਇਹ ਮੰਨਿਆ ਜਾ ਰਿਹਾ ਹੈ ਕਿ ਓਲਾ ਅਜਿਹੇ ਸਕੂਟਰ ਬਣਾਉਣ 'ਤੇ ਵੀ ਜ਼ੋਰ ਦੇਵੇਗਾ ਜੋ ਘੱਟ ਕੀਮਤ 'ਤੇ ਵਧੀਆ ਮਾਈਲੇਜ ਦਿੰਦੇ ਹਨ। ਦਰਅਸਲ ਈਟਰਗੋ ਬੀ.ਵੀ. ਨੇ ਅਜਿਹਾ ਇਲੈਕਟ੍ਰਿਕ ਸਕੂਟਰ ਬਣਾਇਆ ਹੈ, ਜੋ ਇਕੋ ਚਾਰਜ 'ਤੇ 240 ਕਿਲੋਮੀਟਰ ਤੱਕ ਚੱਲ ਸਕਦਾ ਹੈ। ਅਜਿਹੀ ਸਥਿਤੀ ਵਿਚ ਓਲਾ ਭਾਰਤ ਵਿਚ ਇੱਕ ਕਿਫਾਇਤੀ ਅਤੇ ਉੱਚ ਮਾਈਲੇਜ ਸਕੂਟਰ ਲਾਂਚ ਕਰਨ ਦੀ ਕੋਸ਼ਿਸ਼ ਕਰੇਗੀ। ਜੇ ਓਲਾ ਨੂੰ ਭਾਰਤੀ ਸਕੂਟਰ ਬਾਜ਼ਾਰ ਵਿਚ ਆਪਣੀ ਪਕੜ ਨੂੰ ਮਜ਼ਬੂਤ ਕਰਨਾ ਹੈ, ਤਾਂ ਇਸ ਨੂੰ ਕਿਫਾਇਤੀ ਸਕੂਟਰਾਂ 'ਤੇ ਧਿਆਨ ਕੇਂਦਰਤ ਕਰਨਾ ਪਏਗਾ। ਭਾਰਤ ਵਿਚ ਇਸ ਸਮੇਂ 20 ਮਿਲੀਅਨ ਭਾਵ 2 ਕਰੋੜ ਸਕੂਟਰ ਹਨ ਅਤੇ ਇਲੈਕਟ੍ਰਿਕ ਸਕੂਟਰ ਇੱਥੇ ਭਵਿੱਖ ਦੀ ਸਵਾਰੀ ਵਜੋਂ ਵੇਖੇ ਜਾ ਰਹੇ ਹਨ।
ਇਹ ਵੀ ਪੜ੍ਹੋ : SBI ਨੇ ਆਪਣੇ ਖ਼ਾਤਾਧਾਰਕਾਂ ਨੂੰ ਕੀਤਾ ਸੁਚੇਤ, ਅੱਜ ਨਹੀਂ ਉਪਲਬਧ ਹੋਣਗੀਆਂ ਇਹ ਸਹੂਲਤਾਂ
ਭਾਰਤ ਵਿਚ ਨਿਰਮਾਣ ਕੇਂਦਰ
ਓਲਾ ਆਉਣ ਵਾਲੇ ਸਾਲਾਂ ਵਿਚ ਭਾਰਤ ਵਿਚ ਇਲੈਕਟ੍ਰਿਕ ਸਕੂਟਰਾਂ ਰਾਹੀਂ ਲੋਕਾਂ ਨੂੰ ਇਕ ਅਜਿਹੇ ਵਿਕਲਪ ਨਾਲ ਜਾਣੂ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਬਹੁਤ ਮਹੱਤਵਪੂਰਨ ਅਤੇ ਆਰਥਿਕ ਹੈ। ਇਸ ਕੋਸ਼ਿਸ਼ ਵਿਚ ਕੰਪਨੀ ਨੇ ਇੱਕ ਟੀਚਾ ਨਿਰਧਾਰਤ ਕੀਤਾ ਹੈ ਕਿ ਪਹਿਲੇ ਸਕੂਟਰ ਲਾਂਚ ਕਰਨ ਦੇ ਇੱਕ ਸਾਲ ਦੇ ਅੰਦਰ 10 ਲੱਖ ਇਲੈਕਟ੍ਰਿਕ ਸਕੂਟਰ ਵੇਚੇ ਜਾਣਗੇ। ਇਸ ਵੇਲੇ ਈਟਰਗੋ ਬੀ ਵੀ ਪਲਾਂਟ ਵਿਖੇ ਓਲਾ ਇਲੈਕਟ੍ਰਿਕ ਸਕੂਟਰ ਵੀ ਬਣਾਏ ਜਾਣਗੇ, ਪਰ ਓਲਾ ਪੂਰੇ ਭਾਰਤ ਵਿੱਚ ਇਲੈਕਟ੍ਰਿਕ ਸਕੂਟਰ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਜੋ ਲਾਗਤ ਘੱਟ ਹੋਵੇ। ਇਸ ਦੇ ਲਈ ਕੰਪਨੀ ਇੱਥੇ ਕਈ ਸੂਬਾ ਸਰਕਾਰਾਂ ਨਾਲ ਇੱਕ ਨਿਰਮਾਣ ਹੱਬ ਬਣਾਉਣ ਲਈ ਗੱਲਬਾਤ ਕਰ ਰਹੀ ਹੈ।
ਇਹ ਵੀ ਪੜ੍ਹੋ : LPG ਸਿਲੰਡਰ ਲਈ ਵੀ ਬੀਮਾ ਕਵਰ ਲੈਣ 'ਤੇ ਮਿਲਦਾ ਹੈ 30 ਲੱਖ ਰੁਪਏ ਦਾ ਲਾਭ, ਜਾਣੋ ਦਾਅਵੇ ਦੀ ਪ੍ਰਕਿਰਿਆ
ਬਾਇਡੇਨ ਪਾਲਸੀ : 4 ਸਾਲ 'ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਸੰਖਿਆ ਹੋਵੇਗੀ ਦੁੱਗਣੀ
NEXT STORY