ਨਵੀਂ ਦਿੱਲੀ- ਦੇਸ਼ ਦੀ ਦਿੱਗਜ ਕੈਬ ਕੰਪਨੀ ਓਲਾ ਨੇ ਵੱਡਾ ਫੈਸਲਾ ਲੈਂਦੇ ਹੋਏ ਗੂਗਲ ਮੈਪਸ ਦੀਆਂ ਸੇਵਾਵਾਂ ਨੂੰ ਅਲਵਿਦਾ ਕਹਿ ਦਿੱਤਾ ਹੈ। ਓਲਾ ਗਰੁੱਪ ਦੇ ਚੇਅਰਮੈਨ ਭਾਵੀਸ਼ ਅਗਰਵਾਲ ਨੇ ਕਿਹਾ ਹੈ ਕਿ ਇਸ ਕਦਮ ਨਾਲ ਕੰਪਨੀ ਨੂੰ ਸਾਲਾਨਾ 100 ਕਰੋੜ ਰੁਪਏ ਬਚਾਉਣ ’ਚ ਮਦਦ ਮਿਲੇਗੀ।
ਹੁਣ ਕੰਪਨੀ ਗੂਗਲ ਮੈਪਸ ਦੀ ਬਜਾਏ ਕੰਪਨੀ ਵੱਲੋਂ ਵਿਕਸਤ ਓਲਾ ਮੈਪਸ ਦੀ ਹੀ ਵਰਤੋਂ ਕਰੇਗੀ। ਪਿਛਲੇ ਹੀ ਮਹੀਨੇ ਓਲਾ ਨੇ ਅਜ਼ੂਰ ਨੂੰ ਵੀ ਅਲਵਿਦਾ ਕਹਿ ਦਿੱਤਾ ਸੀ।
ਭਾਵੀਸ਼ ਅਗਰਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ ਕਿ ਅਸੀਂ ਸਖਤ ਮਿਹਨਤ ਨਾਲ ਓਲਾ ਮੈਪਸ ਨੂੰ ਪੂਰੀ ਤਰ੍ਹਾਂ ਵਿਕਸਤ ਕਰ ਲਿਆ ਹੈ। ਇਹ ਪੂਰੀ ਤਰ੍ਹਾਂ ਦੇਸ਼ ’ਚ ਹੀ ਵਿਕਸਤ ਸਰਵਿਸ ਹੈ। ਇਸ ਦੇ ਨਾਲ ਹੀ ਅਸੀਂ ਗੂਗਲ ਮੈਪਸ ਦੀਆਂ ਸੇਵਾਵਾਂ ਦੀ ਵਰਤੋਂ ਬੰਦ ਕਰ ਰਹੇ ਹਾਂ। ਅਸੀਂ ਹਰ ਸਾਲ ਗੂਗਲ ਮੈਪਸ ਨੂੰ ਲੱਗਭਗ 100 ਕਰੋੜ ਰੁਪਏ ਦਾ ਭੁਗਤਾਨ ਕਰਦੇ ਸੀ। ਹੁਣ ਇਹ ਖਰਚਾ ਜ਼ੀਰੋ ਹੋ ਜਾਏਗਾ। ਸਾਡੇ ਡਰਾਈਵਰ ਹੁਣ ਗੂਗਲ ਮੈਪਸ ਦੀ ਬਜਾਏ ਓਲਾ ਮੈਪਸ ਦੀ ਹੀ ਵਰਤੋਂ ਕਰਨਗੇ।
ਪਿਛਲੇ ਮਹੀਨੇ ਮਾਈਕ੍ਰੋਸਾਫਟ ਅਜ਼ੂਰ ਤੋਂ ਬਣਾ ਲਈ ਸੀ ਦੂਰੀ
ਓਲਾ ਗਰੁੱਪ ਨੇ ਚੇਅਰਮੈਨ ਨੇ ਲਿਖਿਆ ਕਿ ਅਸੀਂ ਮਾਈਕ੍ਰੋਸਾਫਟ ਅਜ਼ੂਰ ਤੋਂ ਮਈ ’ਚ ਹੀ ਦੂਰੀ ਬਣਾ ਚੁੱਕੇ ਹਾਂ। ਓਲਾ ਨੇ ਆਪਣਾ ਕੰਮ ਕੰਪਨੀ ਵੱਲੋਂ ਹੀ ਵਿਕਸਤ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਪਲੇਟਫਾਰਮ ‘ਕ੍ਰਿਤ੍ਰਿਮ’ ਨੂੰ ਸੌਂਪ ਦਿੱਤਾ ਹੈ। ਭਾਵੀਸ਼ ਅਗਰਵਾਲ ਨੇ ਮਈ ’ਚ ਟਵੀਟ ਕੀਤਾ ਸੀ ਕਿ ਕੋਈ ਵੀ ਡਿਵੈੱਲਪਰ, ਜੋ ਅਜ਼ੂਰ ਤੋਂ ਵੱਖ ਹੋ ਕੇ ਕੰਮ ਕਰਨਾ ਚਾਹੇਗਾ, ਉਸ ਨੂੰ ਅਸੀਂ ਇਕ ਸਾਲ ਦੀ ਫ੍ਰੀ ਕਲਾਊਡ ਸਰਵਿਸ ਮੁਹੱਈਆ ਕਰਵਾਵਾਂਗੇ। ਅਸੀਂ ਅਜ਼ੂਰ ਤੋਂ ਵੱਖ ਹੋਣ ਵਾਲਿਆਂ ਦਾ ਪੂਰਾ ਸਾਥ ਦੇਵਾਂਗੇ।
ਭਾਰਤ ਵੀ ਸਭ ਤੋਂ ਵੱਧ ਸੋਨਾ ਰੱਖਣ ਵਾਲੇ ਚੋਟੀ ਦੇ 10 ਦੇਸ਼ਾਂ ਦੀ ਸੂਚੀ 'ਚ ਹੈ ਸ਼ਾਮਲ, ਜਾਣੋ ਨੰਬਰ ਅਤੇ ਰੈਂਕ
NEXT STORY