ਨਵੀਂ ਦਿੱਲੀ— ਕੀ ਤੁਹਾਡੇ ਕੋਲ 10 ਸਾਲ ਪੁਰਾਣੀ ਡੀਜ਼ਲ ਜਾਂ 15 ਸਾਲ ਪੁਰਾਣੀ ਪੈਟਰੋਲ ਗੱਡੀ ਹੈ? ਜੇਕਰ ਹਾਂ, ਤਾਂ ਤੁਹਾਨੂੰ ਆਪਣੀ ਗੱਡੀ ਕਬਾੜ 'ਚ ਵੇਚਣੀ ਪਵੇਗੀ ਅਤੇ ਜੇਕਰ ਤੁਸੀਂ ਪੁਰਾਣੇ ਰਜਿਸਟ੍ਰੇਸ਼ਨ ਨੰਬਰ ਨੂੰ ਆਪਣੀ ਨਵੀਂ ਕਾਰ ਲਈ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਰਕਮ ਵੀ ਖਰਚ ਕਰਨੀ ਪਵੇਗੀ।
ਫਿਲਹਾਲ ਗੱਡੀ ਮਾਲਕਾਂ ਨੂੰ ਆਪਣੀਆਂ ਪੁਰਾਣੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਨੰਬਰ ਨੂੰ ਨਵੀਂ ਕਾਰ ਲਈ ਲੈਣ ਵਾਸਤੇ 200 ਰੁਪਏ ਦੀ ਫੀਸ ਚੁਕਾਉਣੀ ਪੈਂਦੀ ਹੈ। ਹੁਣ ਟਰਾਂਸਪੋਰਟ ਵਿਭਾਗ ਇਸ ਫੀਸ ਨੂੰ ਵਧਾਉਣ ਜਾ ਰਿਹਾ ਹੈ। ਚੌਪਹੀਆ ਗੱਡੀ ਦੇ ਪੁਰਾਣੇ ਨੰਬਰ ਨੂੰ ਬਰਕਰਾਰ ਰੱਖਣ ਲਈ ਤੁਹਾਨੂੰ 25,000 ਰੁਪਏ ਖਰਚ ਕਰਨੇ ਪੈਣਗੇ, ਜਦੋਂ ਕਿ ਦੋਪਹੀਆ ਗੱਡੀ ਲਈ ਇਹ ਫੀਸ 5000 ਰੁਪਏ ਹੋਵੇਗੀ।
ਟਰਾਂਸਪੋਰਟ ਵਿਭਾਗ ਵੱਲੋਂ ਤਿਆਰ ਕੀਤੇ ਗਏ ਪ੍ਰਸਤਾਵ ਅਨੁਸਾਰ ਜੇਕਰ ਤੁਸੀਂ ਸਭ ਤੋਂ ਜ਼ਿਆਦਾ ਮੰਗ ਵਾਲੇ ਰਜਿਸਟ੍ਰੇਸ਼ਨ ਨੰਬਰ 0001 ਨੂੰ ਨਵੀਂ ਕਾਰ ਲਈ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 25,000 ਦੀ ਬਜਾਏ 50,000 ਰੁਪਏ ਖਰਚ ਕਰਨੇ ਪੈਣਗੇ। ਵੈਸੇ ਜੇਕਰ ਕੋਈ ਆਪਣੀ ਗੱਡੀ ਲਈ 0001 ਰਜਿਸਟ੍ਰੇਸ਼ਨ ਨੰਬਰ ਚਾਹੁੰਦਾ ਹੈ ਤਾਂ ਇਸ ਦੇ ਲਈ ਉਸ ਨੂੰ ਨੀਲਾਮੀ 'ਚ ਹਿੱਸਾ ਲੈਣਾ ਪਵੇਗਾ, ਜਿਸ 'ਚ ਘੱਟੋ-ਘੱਟ ਬੋਲੀ 5 ਲੱਖ ਰੁਪਏ ਦੀ ਹੈ। ਇਸੇ ਤਰ੍ਹਾਂ 0002 ਤੋਂ ਲੈ ਕੇ 0009 ਤੱਕ ਦੇ ਰਜਿਸਟ੍ਰੇਸ਼ਨ ਨੰਬਰ ਨੂੰ ਰਿਟੇਨ ਕਰਨ ਲਈ 30,000 ਰੁਪਏ ਖਰਚ ਕਰਨੇ ਹੋਣਗੇ, ਜਦੋਂ ਕਿ ਇਨ੍ਹਾਂ ਨੰਬਰਾਂ ਦੀ ਨਵੀਂ ਰਜਿਸਟ੍ਰੇਸ਼ਨ ਲਈ ਨੀਲਾਮੀ 'ਚ ਘੱਟੋ-ਘੱਟ 3 ਲੱਖ ਰੁਪਏ ਦੀ ਬੋਲੀ ਰਹੇਗੀ।
ਕੋਕਾ ਕੋਲਾ ਨੇ 5.1 ਅਰਬ ਡਾਲਰ 'ਚ ਖਰੀਦੀ ਕੋਸਟਾ
NEXT STORY