ਮੁੰਬਈ— ਵਿਸ਼ਵ ਦੀ ਸਭ ਤੋਂ ਵੱਡੀ ਬਿਵਰੇਜਿਜ਼ ਕੰਪਨੀ ਕੋਕਾ ਕੋਲਾ ਨੇ ਅੱਜ ਬ੍ਰਿਟੇਨ ਦੀ ਪ੍ਰਮੁੱਖ ਕੌਫੀ ਚੇਨ ਕੋਸਟਾ ਦੀ ਐਕਵਾਇਰਮੈਂਟ ਦਾ ਐਲਾਨ ਕੀਤਾ ਹੈ। ਇਸ ਸੌਦੇ ਦਾ ਆਕਾਰ 5.1 ਅਰਬ ਡਾਲਰ ਦੱਸਿਆ ਗਿਆ ਹੈ। ਇਸ ਨਾਲ ਕੌਫੀ ਦੇ ਮੁਕਾਬਲੇਬਾਜ਼ੀ ਵਾਲੇ ਪ੍ਰਚੂਨ ਕੌਫੀ ਬਾਜ਼ਾਰ ਤੱਕ ਕੋਕਾ ਕੋਲਾ ਦੀ ਸਿੱਧੀ ਪਹੁੰਚ ਹੋ ਜਾਵੇਗੀ ਜੋ ਉਸ ਦੇ ਲਈ ਇਕ ਨਵਾਂ ਖੇਤਰ ਹੈ। ਇਹ ਪਿਛਲੇ 8 ਸਾਲਾਂ 'ਚ ਕੋਕਾ ਕੋਲਾ ਦੀ ਸਭ ਤੋਂ ਵੱਡੀ ਐਕਵਾਇਰਮੈਂਟ ਹੈ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਕੰਪਨੀ ਦਾ ਇਕ ਵੱਡਾ ਦਾਅ ਹੈ ਕਿਉਂਕਿ ਉਹ ਬਦਲਵੇਂ ਕਾਰੋਬਾਰ 'ਚ ਉਤਰਨਾ ਚਾਹੁੰਦੀ ਹੈ। ਮਈ 'ਚ ਸਟਾਰਬਕਸ ਨੇ ਆਪਣੇ ਕੌਫੀ ਉਤਪਾਦਾਂ ਦੀ ਵਿਕਰੀ ਆਪਣੇ ਕੈਫੇ, ਦੁਕਾਨਾਂ ਅਤੇ ਸੁਪਰਮਾਰਕੀਟ ਤੋਂ ਬਾਹਰ ਕਰਨ ਲਈ ਨੈਸਲੇ ਦੇ ਨਾਲ 7.15 ਅਰਬ ਡਾਲਰ ਦਾ ਕੌਮਾਂਤਰੀ ਸੌਦਾ ਕੀਤਾ ਸੀ। ਉਸ ਤੋਂ ਬਾਅਦ ਕਿਸੇ ਖਪਤਕਾਰ ਉਤਪਾਦ ਕੰਪਨੀ ਅਤੇ ਕੌਫੀ ਪ੍ਰਚੂਨ ਵਿਕਰੇਤਾ ਵਿਚਾਲੇ ਹੋਇਆ ਇਹ ਦੂਜਾ ਵੱਡਾ ਸੌਦਾ ਹੈ। ਕੋਸਟਾ ਕੌਫੀ ਬ੍ਰਿਟੇਨ ਦੀ ਸਭ ਤੋਂ ਵੱਡੀ ਕੌਫੀ ਰਿਟੇਲਰ ਹੈ ਅਤੇ ਉਸ ਦੀ ਪਹੁੰਚ ਯੂਰਪ, ਅਫਰੀਕਾ, ਪੱਛਮ ਏਸ਼ੀਆ ਅਤੇ ਭਾਰਤ ਤੇ ਚੀਨ ਸਮੇਤ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਕਰੀਬ 30 ਦੇਸ਼ਾਂ ਤੱਕ ਹੈ। ਕੋਕਾ ਕੋਲਾ ਨੇ ਕਿਹਾ ਹੈ ਕਿ ਨਵੇਂ ਬਾਜ਼ਾਰਾਂ 'ਚ ਵਾਧੂ ਵਿਸਥਾਰ ਲਈ ਉਸ ਦਾ ਦਰਵਾਜ਼ਾ ਖੁੱਲ੍ਹਾ ਹੈ ਅਤੇ ਉਹ ਕੋਸਟਾ ਦੀ ਐਕਵਾਇਰਮੈਂਟ ਤੋਂ ਬਾਅਦ ਨਵੇਂ ਉਤਪਾਦ ਫਾਰਮੈੱਟ 'ਤੇ ਵਿਚਾਰ ਕਰੇਗੀ। ਕੋਕਾ ਕੋਲਾ ਦੇ ਪ੍ਰਧਾਨ ਅਤੇ ਸੀ. ਈ. ਓ. ਜੇਮਸ ਕਵਿੰਸੀ ਨੇ ਇਸ ਸੌਦੇ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਐਕਵਾਇਰਮੈਂਟ ਨਾਲ ਕੋਕਾ ਕੋਲਾ ਦੇ ਮੌਜੂਦਾ ਕੌਫੀ ਪੋਰਟਫੋਲੀਓ 'ਚ ਇਕ ਹੋਰ ਪ੍ਰਮੁੱਖ ਬਰਾਂਡ ਅਤੇ ਪਲੇਟਫਾਰਮ ਦੇ ਜੁੜਨ ਨਾਲ ਉਸ 'ਚ ਵਿਸਥਾਰ ਹੋਵੇਗਾ। ਨਾਲ ਹੀ ਕੋਸਟਾ ਨਾਲ ਕੋਕਾ ਕੋਲਾ ਨੂੰ ਕੌਫੀ ਕਾਰੋਬਾਰ 'ਚ ਨਵੀਂ ਯੋਗਤਾ ਅਤੇ ਮੁਹਾਰਤ ਵੀ ਹਾਸਲ ਹੋਵੇਗੀ ਅਤੇ ਸਾਡੀ ਪ੍ਰਣਾਲੀ ਦੁਨੀਆ ਭਰ 'ਚ ਕੋਸਟਾ ਬਰਾਂਡ ਦੇ ਵਿਕਾਸ ਲਈ ਮੌਕੇ ਪੈਦਾ ਕਰ ਸਕਦੀ ਹੈ।
ਰੁਪਏ 'ਚ ਗਿਰਾਵਟ ਜਾਰੀ, PM ਮੋਦੀ ਬੋਲੇ ਅੰਕੜਿਆਂ ਨਾਲ ਅਰਥਵਿਵਸਥਾ ਨੂੰ ਮਿਲਿਆ ਮੈਡਲ
NEXT STORY