ਮੁੰਬਈ - ਸਾਲ 2024 ਦੇ ਆਖਰੀ ਤਿੰਨ ਮਹੀਨੇ ਤਿਉਹਾਰਾਂ ਨਾਲ ਭਰੇ ਹੋਏ ਹਨ, ਬਹੁਤ ਸਾਰੀਆਂ ਛੁੱਟੀਆਂ ਆ ਰਹੀਆਂ ਹਨ। ਇਨ੍ਹਾਂ ਛੁੱਟੀਆਂ ਦੌਰਾਨ ਸ਼ੇਅਰ ਬਾਜ਼ਾਰ ਸਮੇਤ ਵੱਖ-ਵੱਖ ਕਾਰੋਬਾਰ ਬੰਦ ਰਹਿੰਦੇ ਹਨ। ਗਾਂਧੀ ਜਯੰਤੀ ਤੋਂ ਲੈ ਕੇ ਕ੍ਰਿਸਮਿਸ ਤੱਕ ਕਈ ਛੁੱਟੀਆਂ ਹਨ, ਜਿਸ ਕਾਰਨ ਸ਼ੇਅਰ ਬਾਜ਼ਾਰ ਵੀ ਬੰਦ ਰਹਿਣਗੇ। ਇਸ ਦੌਰਾਨ, ਬੀਐਸਈ ਹੋਲੀਡੇ ਕੈਲੰਡਰ ਸੂਚੀ 2024 ਅਨੁਸਾਰ, ਇਨ੍ਹਾਂ ਤਿੰਨ ਮਹੀਨਿਆਂ ਵਿੱਚ ਨਾ ਸਿਰਫ ਸਟਾਕ ਮਾਰਕੀਟ ਵਿੱਚ ਸਗੋਂ ਇਕੁਇਟੀ ਡੈਰੀਵੇਟਿਵਜ਼ ਅਤੇ ਐਸਐਲਬੀ ਖੰਡਾਂ ਵਿੱਚ ਵੀ ਕੋਈ ਕਾਰੋਬਾਰ ਨਹੀਂ ਹੋਵੇਗਾ। ਆਓ ਜਾਣਦੇ ਹਾਂ ਕਿ ਆਖੀਰ ਇਨ੍ਹਾਂ 3 ਮਹੀਨਿਆਂ ਵਿਚ ਸ਼ੇਅਰ ਬਾਜ਼ਾਰ ਕਦੋਂ-ਕਦੋਂ ਬੰਦ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : AIR India ਦੇ ਜਹਾਜ਼ 'ਚ ਆਈ ਖ਼ਰਾਬੀ, 1 ਘੰਟਾ ਫਲਾਈਟ 'ਚ ਬੰਦ ਰਹੇ ਯਾਤਰੀ
ਸਟਾਕ ਮਾਰਕੀਟ ਛੁੱਟੀਆਂ ਦੀਆਂ ਤਾਰੀਖਾਂ
2 ਅਕਤੂਬਰ: ਮਹਾਤਮਾ ਗਾਂਧੀ ਜਯੰਤੀ
1 ਨਵੰਬਰ: ਦੀਵਾਲੀ (ਸਿਰਫ ਸਵੇਰ ਦਾ ਸੈਸ਼ਨ ਬੰਦ ਹੋਵੇਗਾ, ਸ਼ਾਮ ਨੂੰ ਵਿਸ਼ੇਸ਼ ਮੁਹੂਰਤ ਵਪਾਰਕ ਸੈਸ਼ਨ ਹੋਵੇਗਾ, ਜਿਸ ਦੇ ਸਮੇਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ)
15 ਨਵੰਬਰ: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ
ਦਸੰਬਰ 25: ਕ੍ਰਿਸਮਸ
ਇਹ ਵੀ ਪੜ੍ਹੋ : Mutual Fund ਦੇ ਨਿਵੇਸ਼ਕਾਂ ਲਈ ਵੱਡੀ ਸਹੂਲਤ, ਹੁਣ ਰੰਗ ਦੇਖ ਕੇ ਜਾਣੋ ਕਿੰਨਾ ਹੈ ਜੋਖਮ
ਮਲਟੀ ਕਮੋਡਿਟੀ ਐਕਸਚੇਂਜ (MCX) ਦੀਆਂ ਛੁੱਟੀਆਂ
2 ਅਕਤੂਬਰ: ਦੋਵੇਂ ਸੈਸ਼ਨ ਬੰਦ ਰਹਿਣਗੇ (ਸਵੇਰ ਅਤੇ ਸ਼ਾਮ)।
1 ਨਵੰਬਰ: ਦੀਵਾਲੀ 'ਤੇ ਸਵੇਰ ਦਾ ਸੈਸ਼ਨ ਬੰਦ ਰਹੇਗਾ।
15 ਨਵੰਬਰ: ਗੁਰੂ ਨਾਨਕ ਜਯੰਤੀ 'ਤੇ ਸਵੇਰ ਦਾ ਸੈਸ਼ਨ ਬੰਦ ਰਹੇਗਾ।
ਦਸੰਬਰ 25: ਕ੍ਰਿਸਮਸ ਵਾਲੇ ਦਿਨ ਦੋਵੇਂ ਸੈਸ਼ਨ ਬੰਦ ਰਹਿਣਗੇ।
ਸਟਾਕ ਮਾਰਕੀਟ ਦੀ ਸਥਿਤੀ
ਮੌਜੂਦਾ ਸਮੇਂ 'ਚ ਸ਼ੇਅਰ ਬਾਜ਼ਾਰ ਰਿਕਾਰਡ ਉਚਾਈ 'ਤੇ ਕਾਰੋਬਾਰ ਕਰ ਰਿਹਾ ਹੈ ਅਤੇ ਮਾਹਿਰਾਂ ਮੁਤਾਬਕ ਸਾਲ ਦੇ ਅੰਤ ਤੱਕ ਸੈਂਸੈਕਸ 90,000 ਅੰਕਾਂ ਦੇ ਪੱਧਰ ਨੂੰ ਪਾਰ ਕਰ ਸਕਦਾ ਹੈ। ਹਾਲ ਹੀ 'ਚ ਸੈਂਸੈਕਸ 85,978.25 ਅੰਕਾਂ ਦੇ ਆਲ ਟਾਈਮ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ। ਹਾਲਾਂਕਿ ਕਾਰੋਬਾਰੀ ਸੈਸ਼ਨ ਦੇ ਅੰਤ 'ਚ ਇਹ 85,571.85 ਅੰਕ 'ਤੇ ਬੰਦ ਹੋਇਆ। ਨਿਫਟੀ ਵੀ 37 ਅੰਕ ਡਿੱਗ ਕੇ 26,178.95 'ਤੇ ਬੰਦ ਹੋਇਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੀਨ 'ਚ ਅਮੀਰਾਂ ਖ਼ਿਲਾਫ਼ ਕਾਰਵਾਈ ਕਰ ਰਹੀ ਸਰਕਾਰ, ਆਦੇਸ਼ਾਂ ਤੋਂ ਘਬਰਾਏ ਕਾਰੋਬਾਰੀ
NEXT STORY