ਨਵੀਂ ਦਿੱਲੀ—ਪਹਿਲੇ ਲਲਿਤ ਮੋਦੀ ਫਿਰ ਵਿਜੈ ਮਾਲਿਆ ਅਤੇ ਹੁਣ ਨੀਰਵ ਮੋਦੀ। ਇਨ੍ਹਾਂ ਲੋਕਾਂ 'ਤੇ ਖਰਬਾਂ ਰੁਪਏ ਦੀ ਦੇਣਦਾਰੀ ਹੈ, ਇਨ੍ਹਾਂ ਦੇ ਦੇਸ਼ ਛੱਡ ਕੇ ਭੱਜਣ ਕਾਰਨ ਇਨ੍ਹਾਂ ਤੋਂ ਵਸੂਲੀ ਕਰਨਾ ਸਰਕਾਰ ਲਈ ਨੱਕ ਦਾ ਸਵਾਲ ਬਣ ਗਿਆ ਹੈ। ਇਹ ਹੀ ਕਾਰਨ ਹੈ ਕਿ ਸਰਕਾਰ ਅਜਿਹੇ ਕਾਰਪੋਰੇਟ ਘਰਾਣਿਆਂ 'ਤੇ ਦਬਾਅ ਬਣਾ ਰਹੀ ਹੈ ਜਿਨ੍ਹਾਂ 'ਤੇ ਕਰਜ਼ੇ ਦੀ ਦੇਣਦਾਰੀ ਅਰਬਾਂ ਰੁਪਏ ਹੈ। ਜਨਤਕ ਖੇਤਰ ਦੇ ਬੈਂਕਾਂ ਦੇ ਡੁੱਬਦੇ ਕਰਜ਼ੇ ਦਾ ਵੱਡਾ ਹਿੱਸਾ ਕਾਰਪੋਰੇਟ ਖੇਤਰ ਕੋਲ ਹੀ ਹੈ। ਇਹ ਲਗਭਗ 7.34 ਲੱਖ ਕਰੋੜ ਰੁਪਏ ਹੈ। ਨਵੇਂ ਨਾਗਰਿਕਤਾ ਅਤੇ ਦਿਵਾਲਿਆ ਕੋਡ (ਆਈ.ਬੀ.ਸੀ.) ਨੂੰ ਡੁੱਬਦੇ ਕਰਜ਼ੇ ਦੇ ਮਾਮਲੇ 'ਚ ਪੂਰੀ ਤਰ੍ਹਾਂ ਸਫਾਈ ਲਈ ਲਿਆਇਆ ਗਿਆ ਹੈ। ਪਹਿਲੀ ਵਾਰ ਭਾਰਤੀ ਕੰਪਨੀਆਂ 'ਤੇ ਆਪਣਾ ਹਿਸਾਬ-ਕਿਤਾਬ ਸਹੀ ਕਰਕੇ ਬੈਂਕਾਂ ਦਾ ਕਰਜ਼ਾ ਚੁਕਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ। 12 ਵੱਡੇ ਡਿਫਾਲਟਰਾਂ ਨੂੰ ਕਰਜ਼ਾ ਚੁਕਾਉਣ ਦੀ ਦਿੱਤੀ ਗਈ ਮਿਆਦ ਕੁਝ ਸਮੇਂ 'ਚ ਪੂਰੀ ਹੋ ਜਾਵੇਗੀ।
ਇਨ੍ਹਾਂ 12 ਵੱਡੇ ਕਰਜ਼ਦਾਰਾਂ ਨੇ ਦਬਾ ਰੱਖਿਆ ਹੈ ਬੈਂਕਾਂ ਦਾ ਪੈਸਾ
1. ਟੈਕਸਟਾਈਲ ਕੰਪਨੀ ਆਲੋਕ ਇੰਡਸਟਰੀਜ਼ 'ਤੇ 29,912 ਕਰੋੜ ਰੁਪਏ ਦਾ ਕਰਜ਼ਾ ਹੈ। ਕੰਪਨੀ ਨੇ ਦਾਅਵਾ ਕੀਤਾ ਕਿ ਰਕਮ ਮਨਜ਼ੂਰ ਕੀਤੀ, ਅਤੇ 14 ਅਪ੍ਰੈਲ 2018 ਤਕ ਦੀ ਤਰੀਕ 180 ਦਿਨ ਦੀ ਮਿਆਦ ਤੋਂ ਬਾਅਦ 90 ਦਿਨਾਂ ਦੀ ਮੋਹਲਤ ਖਤਮ ਹੋਣ ਦੀ ਤਰੀਕ ਹੈ।
2. ਆਟੋ ਕੰਪੋਨੈਂਟ ਬਣਾਉਣ ਵਾਲੇ ਐਮਟੈਕ ਆਟੋ 'ਤੇ 12,586 ਕਰੋੜ ਰੁਪਏ ਦਾ ਕਰਜ਼ਾ ਹੈ। ਚੁਕਾਉਣ ਦੀ ਆਖਰੀ ਤਰੀਕ 20 ਅਪ੍ਰੈਲ 2018 ਹੈ।
3. ਜਹਾਜ਼ ਨਿਰਮਾਣ ਦੀ ਕੰਪਨੀ ਏ.ਬੀ.ਜੀ. ਸ਼ਿਪਯਾਰਡ 'ਤੇ 18,539 ਕਰੋੜ ਰੁਪਏ ਦਾ ਕਰਜ਼ਾ ਹੈ, ਉਸ ਨੂੰ 28 ਅਪ੍ਰੈਲ 2018 ਤਕ ਕਰਜ਼ਾ ਚੁਕਾਉਣਾ ਹੈ।
4. ਇਸਪਾਤ ਕੰਪਨੀ ਭੂਸ਼ਣ ਸਟੀਲ 'ਤੇ 55,989 ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਉਹ ਉਸ ਨੂੰ ਚੁਕਾਉਣ ਦੀ ਪ੍ਰਕਿਰਿਆ 'ਚ ਹੈ।
5. ਸਟੀਲ ਅਤੇ ਬਿਜਲੀ ਉਤਪਾਦਨ 'ਚ ਲੱਗੀ ਭੂਸ਼ਣ ਪਾਵਰ ਐਂਡ ਸਟੀਲ 'ਤੇ 48,524 ਕਰੋੜ ਰੁਪਏ ਦਾ ਕਰਜ਼ਾ ਹੈ। ਉਸ ਨੇ ਇਹ ਕਰਜ਼ਾ 22 ਅਪ੍ਰੈਲ 2018 ਤਕ ਚੁਕਾਉਣਾ ਹੈ।
6. ਇਲੈਕਟ੍ਰੋਸਟੀਲ ਸਟੀਲਸ ਵੀ ਸਟੀਲ ਬਣਾਉਂਦੀ ਹੈ, ਉਸ 'ਤੇ 13,302 ਕਰੋੜ ਰੁਪਏ ਦਾ ਕਰਜ਼ਾ ਹੈ। ਚੁਕਾਉਣ ਦੀ ਆਖਰੀ ਤਰੀਕ 17 ਅਪ੍ਰੈਲ 2018 ਹੈ।
7. ਇਕ ਹੋਰ ਇਸਪਾਤ ਕੰਪਨੀ ਏਐੱਸਾਰ ਸਟੀਲ 'ਤੇ 50,778 ਕਰੋੜ ਰੁਪਏ ਦਾ ਕਰਜ਼ਾ ਹੈ, 29 ਅਪ੍ਰੈਲ 2018 ਤਕ ਚੁਕਾਉਣਾ ਹੈ।
8. ਜਯੋਤੀ ਸਟ੍ਰਕਟਰਸ, ਬਿਜਲੀ ਪਾਰੇਸ਼ਣ ਦੀ ਕੰਪਨੀ ਹੈ। ਉਸ 'ਤੇ 8,078 ਕਰੋੜ ਰੁਪਏ ਦਾ ਕਰਜ਼ਾ ਹੈ, ਚੁਕਾਉਣ ਦੀ ਤਰੀਕ 31 ਮਾਰਚ 2018 ਹੈ।
9. ਜੇ.ਪੀ. ਇਨਫਰਾਟੈਕ, ਇਨਫਰਾਸਟ੍ਰਕਟਰ ਡਿਵਲਪਮੈਂਟ ਦੀ ਕੰਪਨੀ ਹੈ, ਕਰਜ਼ੇ ਦੀ ਰਕਮ 13,322 ਕਰੋੜ ਰੁਪਏ ਹੈ, ਚੁਕਾਉਣ ਦੀ ਆਖਰੀ ਤਰੀਕ 4 ਮਈ 2018 ਹੈ।
10. ਲੈਂਕੋ ਇਨਫਰਾਟੈਕ ਬਿਜਲੀ ਉਤਪਾਦ ਕਰਨ ਵਾਲੀ ਕੰਪਨੀ ਹੈ। ਕੁਲ ਕਰਜ਼ਾ 59,505 ਕਰੋੜ ਰੁਪਏ ਹੈ, 3 ਮਈ 2018 ਤਕ ਅਦਾ ਕਰਨਾ ਹੈ।
12. ਇਰਾ ਇਨਫਰਾ ਇੰਜੀਨਿਅਰਿੰਗ 'ਚ ਡਿਫਾਲਟਰਾਂ ਦੀ ਸੂਚੀ ਸ਼ਾਮਲ ਹੈ। ਕੰਪਨੀ ਨੇ ਕਾਰਪੋਰੇਟ ਇੰਸਾਲਵੇਂਸੀ ਪ੍ਰਕਿਰਿਆ ਨੂੰ ਹਾਲੇ ਮਨਜ਼ੂਰ ਨਹੀਂ ਕੀਤਾ ਹੈ।
ਇਸ ਪੂਰੀ ਪ੍ਰਕਿਰਿਅ ਦੀ ਕਾਮਯਾਬੀ ਇਸ 'ਤੇ ਨਿਰਭਰ ਕਰੇਗੀ ਕਿ ਕੀ ਕਦਮ ਚੁੱਕੇ ਜਾ ਰਹੇ ਹਨ। ਇਸ ਦੀ ਪ੍ਰੀਖਿਆ 13 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਜਦੋਂ ਮੋਨੇਟ ਇਸਪਾਤ ਐਂਡ ਐਨਰਜੀ ਲਿਮਟਿਡ ਨੂੰ ਦਿੱਤੀ ਗਈ ਮਿਆਦ ਖਤਮ ਹੋ ਰਹੀ ਹੈ। ਕਰਦਾਤਾਵਾਂ ਦਾ 3 ਲੱਖ ਕਰੋੜ ਰੁਪਏ ਤੋਂ ਵੱਧ ਹੀ ਦਾਅ 'ਤੇ ਹੈ ਜਿਸ ਨਾਲ ਬੈਂਕਾਂ ਤੋਂ ਕਰਜ਼ੇ ਦੇ ਰੂਪ 'ਚ ਇਨ੍ਹਾਂ 12 ਵੱਡੇ ਕਰਜ਼ਦਾਰਾਂ ਨੇ ਦਬਾ ਰੱਖਿਆ ਹੈ।
ਕੱਲ ਭਾਰਤ 'ਚ ਲਾਂਚ ਹੋਵੇਗੀ Triumph ਦੀ ਇਹ ਬਾਈਕ
NEXT STORY