ਨੈਸ਼ਨਲ ਡੈਸਕ- ਸੜਕ ਹਾਦਸਿਆਂ 'ਚ ਜ਼ਖ਼ਮੀ ਲੋਕਾਂ ਦੇ ਇਲਾਜ ਲਈ ਕੇਂਦਰ ਸਰਕਾਰੀ ਇਕ ਨਵੀਂ ਯੋਜਨਾ ਲਿਆਈ ਹੈ। ਕੇਂਦਰ ਸਰਕਾਰ ਨੇ 'ਕੈਸ਼ਲੈੱਸ ਟ੍ਰੀਟਮੈਂਟ ਸਕੀਮ ਲਾਂਚ ਕੀਤੀ ਹੈ। ਇਸ ਯੋਜਨਾ ਤਹਿਤ ਸੜਕ ਹਾਦਸੇ 'ਚ ਜ਼ਖ਼ਮੀ ਲੋਕਾਂ ਨੂੰ 1.5 ਲੱਖ ਰੁਪਏ ਤਕ ਦਾ ਕੈਸ਼ਲੈੱਸ ਇਲਾਜ ਮਿਲੇਗਾ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸੋਮਵਾਰ ਨੂੰ ਇਹ ਯੋਜਨਾ ਸ਼ੁਰੂ ਕਰ ਦਿੱਤੀ ਹੈ। ਮੰਤਰਾਲੇ ਨੇ ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਆਯੁਸ਼ਮਾਨ ਯੋਜਨਾ ਤੋਂ ਬਾਅਦ ਸਰਕਾਰ ਦੀ ਇਹ ਯੋਜਨਾ ਬਹੁਤ ਮਹੱਤਵਪੂਰਨ ਸਾਬਤ ਹੋ ਸਕਦੀ ਹੈ।
ਕੇਂਦਰ ਸਰਕਾਰ ਦੀਆਂ ਹੋਰ ਯੋਜਨਾਵਾਂ ਵਾਂਗ ਇਸ ਯੋਜਨਾ ਦਾ ਲੱਖਾਂ ਲੋਕਾਂ ਨੂੰ ਲਾਭ ਮਿਲੇਗਾ। ਇਸ ਯੋਜਨਾ ਦੇ ਅਨੁਸਾਰ, ਜੇਕਰ ਕੋਈ ਸੜਕ ਹਾਦਸੇ ਵਿੱਚ ਜ਼ਖਮੀ ਹੁੰਦਾ ਹੈ ਤਾਂ ਉਸਨੂੰ ਹਾਦਸੇ ਦੀ ਮਿਤੀ ਤੋਂ 7 ਦਿਨਾਂ ਤਕ 1,50,000 ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਮਿਲੇਗਾ। ਇਸ ਯੋਜਨਾ ਦਾ ਮੁੱਖ ਉਦੇਸ਼ ਸਮੇਂ ਸਿਰ ਇਲਾਜ ਦੀ ਘਾਟ ਕਾਰਨ ਹਰ ਸਾਲ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਘਟਾਉਣਾ ਹੈ।
ਇਹ ਵੀ ਪੜ੍ਹੋ- 7 ਮਈ ਨੂੰ ਦੇਸ਼ ਭਰ 'ਚ ਵੱਜਣਗੇ ਖਤਰੇ ਦੇ ਘੁੱਗੂ! ਭਾਰਤੀ ਗ੍ਰਹਿ ਮੰਤਰਾਲਾ ਨੇ ਜਾਰੀ ਕਰ'ਤੇ ਹੁਕਮ
ਸੜਕ ਆਵਾਜਾਈ ਦੇ ਅੰਕੜਿਆਂ ਅਨੁਸਾਰ, ਸਾਲ 2023 ਵਿੱਚ 4.80 ਲੱਖ ਸੜਕ ਹਾਦਸੇ ਹੋਏ। ਇਨ੍ਹਾਂ ਵਿੱਚੋਂ 1.72 ਲੱਖ ਲੋਕਾਂ ਦੀ ਮੌਤ ਹੋ ਗਈ। ਮੰਤਰਾਲੇ ਦਾ ਟੀਚਾ 2030 ਤੱਕ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ 50 ਫੀਸਦੀ ਤੱਕ ਘਟਾਉਣਾ ਹੈ। ਇਸ ਯੋਜਨਾ ਤੋਂ ਇਲਾਵਾ ਕੇਂਦਰ ਸਰਕਾਰ 'ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ' ਵੀ ਚਲਾ ਰਹੀ ਹੈ। ਇਸ ਯੋਜਨਾ ਦੇ ਤਹਿਤ ਕਿਸੇ ਹਾਦਸੇ ਕਾਰਨ ਮੌਤ ਜਾਂ ਅਪਾਹਜਤਾ ਦੀ ਸਥਿਤੀ ਵਿੱਚ ਪਰਿਵਾਰ ਨੂੰ 2 ਲੱਖ ਰੁਪਏ ਮਿਲਦੇ ਹਨ।
ਕਿਸਨੂੰ ਮਿਲੇਗਾ ਲਾਭ
ਕੇਂਦਰ ਸਰਕਾਰ ਦੀ ਇਸ ਯੋਜਨਾ ਦਾ ਲਾਭ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਮਿਲੇਗਾ। ਮੰਤਰਾਲੇ ਦੇ ਨੋਟੀਫਿਕੇਸ਼ਨ ਅਨੁਸਾਰ, 'ਕੋਈ ਵੀ ਵਿਅਕਤੀ ਜੋ ਸੜਕ 'ਤੇ ਮੋਟਰ ਵਾਹਨ ਕਾਰਨ ਜ਼ਖਮੀ ਹੋ ਜਾਂਦਾ ਹੈ, ਉਹ ਇਸ ਯੋਜਨਾ ਦੇ ਤਹਿਤ ਕੈਸ਼ਲੈੱਸ ਇਲਾਜ ਦਾ ਲਾਭ ਲੈ ਸਕਦਾ ਹੈ।' ਇਸ ਯੋਜਨਾ ਲਈ ਚੁਣੇ ਗਏ ਹਸਪਤਾਲਾਂ ਤੋਂ ਇਲਾਵਾ ਕਿਸੇ ਵੀ ਹੋਰ ਹਸਪਤਾਲ ਵਿੱਚ ਇਲਾਜ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੀੜਤ ਦੀ ਹਾਲਤ ਸਥਿਰ ਨਹੀਂ ਹੋ ਜਾਂਦੀ।
ਇਹ ਵੀ ਪੜ੍ਹੋ- ਪਾਕਿਸਤਾਨ ਸਰਹੱਦ 'ਤੇ ਆਸਮਾਨ 'ਚ ਗੱਜਨਗੇ ਰਾਫੇਲ, ਸੁਖੋਈ ਅਤੇ ਮਿਰਾਜ, NOTAM ਹੋਇਆ ਜਾਰੀ
ਬੈਂਕ 'ਚ ਨਿਕਲੀਆਂ ਚਪੜਾਸੀ ਦੀਆਂ ਭਰਤੀਆਂ, 10ਵੀਂ ਪਾਸ ਲਈ ਸ਼ਾਨਦਾਰ ਮੌਕਾ
NEXT STORY