ਫਾਜ਼ਿਲਕਾ (ਨਾਗਪਾਲ) : ਜ਼ਿਲ੍ਹਾ ਪੁਲਸ ਮੁਖੀ ਵਰਿੰਦਰ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ’ਤੇ ਭੋਲੇ-ਭਾਲੇ ਲੋਕਾਂ ਨੂੰ ਡਰਾ-ਧਮਕਾ ਕੇ ਆਨਲਾਈਨ ਡਿਜੀਟਲ ਅਰੈਸਟ ਕਰਨ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਗੁਜਰਾਤ ਦੇ ਇਕ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫਾਜ਼ਿਲਕਾ ਥਾਣਾ ਸਾਈਬਰ ਕ੍ਰਾਈਮ ਦੇ ਇੰਸਪੈਕਟਰ ਮਨਜੀਤ ਸਿੰਘ ਕੋਲ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਖਿੱਪਾਂ ਵਾਲੀ ਦੇ ਵਸਨੀਕ ਰਜਿੰਦਰ ਸਿੰਘ ਨੇ ਬਿਆਨ ਦਰਜ ਕਰਵਾਇਆ ਸੀ ਕਿ ਉਸ ਨੂੰ 10 ਮਾਰਚ ਨੂੰ ਅਣਪਛਾਤੇ ਮੋਬਾਇਲ ਨੰਬਰ ਤੋਂ ਫੋਨ ਆਇਆ ਸੀ ਕਿ ਅਸੀਂ ਸੀ. ਬੀ. ਆਈ. ਪੁਲਸ ਕੁਲਾਬਾ ਤੋਂ ਬੋਲਦੇ ਹਾਂ ਅਤੇ ਤੁਹਾਡੇ ਨਾਂ ’ਤੇ ਇਕ ਹੋਰ ਨੰਬਰ ਚੱਲਦਾ ਹੈ, ਜਿਸਦੀ ਤੁਸੀ ਗਲਤ ਵਰਤੋਂ ਕਰ ਰਹੇ ਹੋ ਅਤੇ ਤੁਸੀਂ ਉਸ ਨੰਬਰ ਤੋਂ ਔਰਤਾਂ ਨੂੰ ਗਲਤ ਕਾਲ ਅਤੇ ਮੈਸਿਜ ਕਰਕੇ ਤੰਗ-ਪਰੇਸ਼ਾਨ ਕਰਦੇ ਹੋ।
ਤੁਹਾਡੇ ਖ਼ਿਲਾਫ਼ ਬਹੁਤ ਜ਼ਿਆਦਾ ਸ਼ਿਕਾਇਤਾਂ ਆਉਣ ਕਾਰਨ ਅਸੀਂ ਤੁਹਾਡੇ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਹੈ, ਜਿਸ ’ਤੇ ਠੱਗਾਂ ਵੱਲੋਂ ਡਿਜੀਟਲ ਅਰੈਸਟ ਕਰਨ ਦੀ ਧਮਕੀ ਦੇ ਕੇ 14 ਲੱਖ ਰੁਪਏ ਟਰਾਂਸਫਰ ਕਰਵਾ ਲਏ, ਜਿਸ ਦੀ ਤਫ਼ਤੀਸ਼ ਕਰਨ ’ਤੇ ਪੁਲਸ ਨੇ ਥਾਣਾ ਸਾਈਬਰ ਕ੍ਰਾਈਮ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।
ਪੜਤਾਲ ਕਰਨ ਤੋਂ ਬਾਅਦ ਇੰਸਪੈਕਟਰ ਮਨਜੀਤ ਸਿੰਘ ਦੀ ਅਗਵਾਈ ’ਚ ਪੁਲਸ ਵੱਲੋਂ ਗਿਰੋਹ ਦੇ 3 ਮੈਂਬਰਾਂ ਜੋਗੀ ਤੁਸਲੀਰਾਮ ਪ੍ਰਹਿਲਾਦ ਭਾਈ ਵਾਸੀ ਅਹਿਮਦਾਬਾਦ ਗੁਜਰਾਤ, ਸਤਿੰਦਰ ਸੋਨਪਾਲ ਗੋਸਵਾਮੀ ਵਾਸੀ ਅਹਿਮਦਾਬਾਦ ਅਤੇ ਵਿਪੁਲਭਾਈ ਲਾਭੋਭਾਈ ਵਾਸੀ ਸੂਰਤ ਗੁਜਰਾਤ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਚਾਰ ਮੋਬਾਇਲ ਫੋਨ ਬਰਾਮਦ ਕੀਤੇ ਗਏ। ਇਸ ਮਾਮਲੇ ’ਚ ਗਿਰੋਹ ਦੇ ਬਾਕੀ ਮੈਂਬਾਂ ਅਤੇ ਸਰਗਨੇ ਨੂੰ ਵੀ ਪੁਲਸ ਵੱਲੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।
ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ ਜਾਰੀ, ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ
NEXT STORY