ਮੁੰਬਈ- ਕੋਰੋਨਾ ਵਾਇਰਸ ਲਾਗ ਦੇ ਓਮੀਕ੍ਰੋਨ ਸਵਰੂਪ ਦੇ ਰੂਪ 'ਚ ਆਈ ਤੀਜੀ ਲਹਿਰ ਦੇ ਕਾਰਨ ਹਵਾਈ ਉਡਾਣਾਂ ਦੇ ਟਿਕਟ ਰੱਦ ਕਰਨ ਵਾਲੇ ਇਕ ਤਿਹਾਈ ਤੋਂ ਵੀ ਘਟ ਲੋਕਾਂ ਨੂੰ ਰਿਫੰਡ ਜਾਂ ਟਿਕਟ ਦਾ ਪੈਸਾ ਵਾਪਸ ਮਿਲ ਪਾਇਆ ਹੈ। ਇਕ ਆਨਲਾਈਨ ਸਰਵੇਖਣ 'ਚ ਇਹ ਗੱਲ ਸਾਹਮਣੇ ਆਈ ਹੈ।
ਆਨਲਾਈਨ ਕਮਿਊਨਿਟੀ ਮੰਚ ਲੋਕਲ ਸਰਕਲਿਸ ਦੇ ਇਕ ਸਰਵੇਖਣ 'ਚ ਪਤਾ ਲੱਗਿਆ ਕਿ ਕੋਰੋਨਾ ਦੀ ਤੀਜੀ ਲਹਿਰ ਦੇ ਆਉਣ ਦੀ ਵਜ੍ਹਾ ਨਾਲ ਜਿਨ੍ਹਾਂ ਲੋਕਾਂ ਨੂੰ ਹੋਟਲਾਂ ਦੀ ਆਪਣੀ ਬੁਕਿੰਗ ਰੱਦ ਕਰਨੀ ਪਈ ਉਸ 'ਚੋਂ 34 ਫੀਸਦੀ ਨੂੰ ਹੀ ਪੈਸਾ ਵਾਪਸ ਮਿਲਿਆ।
ਇਸ ਸਰਵੇਖਣ 'ਚ ਭਾਰਤ ਦੇ 332 ਜ਼ਿਲ੍ਹਿਆਂ ਤੋਂ ਲੋਕਾਂ ਦੇ 20,000 ਤੋਂ ਜ਼ਿਆਦਾ ਜਵਾਬ ਆਏ।
ਓਮੀਕ੍ਰੋਨ ਸਵਰੂਪ ਦੇ ਮਾਮਲੇ ਤੇਜ਼ੀ ਨਾਲ ਵਧਣ ਦੇ ਕਾਰਨ ਭਾਰਤ 'ਚ ਅਜਿਹੇ ਅਨੇਕ ਲੋਕਾਂ ਨੂੰ ਆਪਣੀ ਯਾਤਰਾ ਰੱਦ ਜਾਂ ਮੁਅੱਤਲ ਕਰਨੀ ਪਈ ਹੈ ਜਿਨ੍ਹਾਂ ਨੇ ਜਨਵਰੀ ਤੋਂ ਮਾਰਚ ਦੇ ਵਿਚਾਲੇ ਪ੍ਰੋਗਰਾਮ ਬਣਾ ਰੱਖਿਆ ਸੀ। ਉਸ 'ਚੋਂ ਕੁਝ ਨੇ ਏਅਰਲਾਈਨਸ ਅਤੇ ਹੋਟਲਾਂ ਤੋਂ ਬੁਕਿੰਗ ਲਈ ਜਮ੍ਹਾ ਕੀਤੀ ਗਈ ਰਾਸ਼ੀ ਵਾਪਸ ਮੰਗੀ ਹੈ।
ਸਰਵੇਖਣ 'ਚ ਹਵਾਈ ਯਾਤਰਾ ਰੱਦ ਹੋਣ ਦੇ ਸਬੰਧ 'ਚ ਪਹਿਲਾਂ ਪ੍ਰਸ਼ਨ ਪੁੱਛਿਆ ਗਿਆ ਸੀ ਜਿਸ ਦੇ ਜਵਾਬ 'ਚ 29 ਫੀਸਦੀ ਲੋਕਾਂ ਨੇ ਕਿਹਾ ਕਿ ਟਰ੍ਰੈਵਲ ਏਜੰਟਾਂ ਅਤੇ ਏਅਰਲਾਈਨ ਕੰਪਨੀਆਂ ਨੇ ਰੱਦੀਕਰਨ ਸਵੀਕਾਰ ਕਰ ਲਿਆ ਅਤੇ ਪੂਰਾ ਪੈਸਾ ਵਾਪਸ ਦਿੱਤਾ, ਉਧਰ 14 ਫੀਸਦੀ ਨੇ ਕਿਹਾ ਕਿ ਉਨ੍ਹਾਂ ਨੂੰ ਅੰਸ਼ਕ ਰਾਸ਼ੀ ਮਿਲੀ ਹੈ। ਉਧਰ 29 ਫੀਸਦੀ ਲੋਕਾਂ ਨੇ ਬਹੁਤ ਘੱਟ ਪੈਸਾ ਵਾਪਸ ਕੀਤੇ ਜਾਣ ਦੀ ਵੀ ਗੱਲ ਆਖੀ। ਕਰੀਬ 14 ਫੀਸਦੀ ਲੋਕਾਂ ਅਨੁਸਾਰ ਉਨ੍ਹਾਂ ਨੂੰ ਧਨਰਾਸ਼ੀ ਵਾਪਸ ਕੀਤੀ ਗਈ ਪਰ ਬਾਅਦ ਦੀ ਤਾਰੀਕ ਲਈ ਉਨ੍ਹਾਂ ਦੀ ਟਿਕਟ ਬੁੱਕ ਕਰ ਦਿੱਤੀ।
ਫਿੱਕੀ ਦਾ ਸਰਕਾਰ ਨੂੰ ਫੇਰੋਨਿੱਕਲ 'ਤੇ ਕਸਟਮ ਡਿਊਟੀ 'ਜ਼ੀਰੋ' ਕਰਨ ਦਾ ਸੁਝਾਅ
NEXT STORY