ਨਵੀਂ ਦਿੱਲੀ (ਭਾਸ਼ਾ) – ਜਨਤਕ ਖੇਤਰ ਦੀ ਕੰਪਨੀ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓ. ਐੱਨ. ਜੀ. ਸੀ.) ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੀ ਸਤੰਬਰ ’ਚ ਸਮਾਪਤ ਦੂਜੀ ਤਿਮਾਹੀ ਦੌਰਾਨ ਉਸ ਨੇ ਕਿਸੇ ਵੀ ਭਾਰਤੀ ਕੰਪਨੀ ਦੇ ਮੁਕਾਬਲੇ ਸਭ ਤੋਂ ਵੱਧ ਸ਼ੁੱਧ ਲਾਭ ਦਰਜ ਕੀਤਾ ਹੈ। ਕੰਪਨੀ ਨੇ ਕਿਹਾ ਕਿ ਹੇਠਲੇ ਪੱਧਰ ਦੇ ਟੈਕਸ ਦੀ ਵਿਵਸਥਾ ਨੂੰ ਅਪਣਾਉਣ ਕਾਰਨ ਉਸ ਨੂੰ ਟੈਕਸ ਲਾਭ ਹੋਇਆ ਹੈ, ਜਿਸ ਨਾਲ ਉਸ ਦਾ ਮੁਨਾਫਾ ਉਚਾਈ ’ਤੇ ਪਹੁੰਚ ਗਿਆ ਹੈ।
ਓ. ਐੱਨ. ਜੀ. ਸੀ. ਨੇ ਦੱਸਿਆ ਕਿ ਜੁਲਾਈ-ਸਤੰਬਰ ਦੌਰਾਨ ਉਸ ਦਾ ਸ਼ੁੱਧ ਲਾਭ 18,347.73 ਕਰੋੜ ਰੁਪਏ ਰਿਹਾ ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 2,757.77 ਕਰੋੜ ਰੁਪਏ ਸੀ। ਇਹ ਦੇਸ਼ ਵੀ ਕਿਸੇ ਵੀ ਕੰਪਨੀ ਦਾ ਹੁਣ ਤੱਕ ਦਾਸਭ ਤੋਂ ਵੱਧ ਤਿਮਾਹੀ ਸ਼ੁੱਧ ਲਾਭ ਹੈ।
ਹਿੰਡਾਲਕੋ ਦਾ ਲਾਭ ਕਈ ਗੁਣਾ ਵਧਿਆ
ਆਦਿੱਯ ਬਿਰਲਾ ਸਮੂਹ ਦੀ ਕੰਪਨੀ ਹਿੰਡਾਲਕੋ ਇੰਡਸਟ੍ਰੀਜ਼ ਲਿਮਟਿਡ ਨੇ ਦੱਸਿਆ ਕਿ ਉਸ ਦਾ ਏਕੀਕ੍ਰਿਤ ਸ਼ੁੱਧ ਲਾਭ ਕਈ ਗੁਣਾ ਵਧ ਕੇ 3417 ਕਰੋੜ ਰੁਪਏ ਹੋ ਗਿਆ। ਹਿੰਡਾਲਕੋ ਇੰਡਸਟ੍ਰੀਜ਼ ਨੇ ਦੱਸਿਆ ਕਿ ਜੁਲਾਈ-ਸਤੰਬਰ 2021 ’ਚ ਆਪ੍ਰੇਟਿੰਗ ਤੋਂ ਉਸ ਦੀ ਏਕੀਕ੍ਰਿਤ ਆਮਦਨ ਵਧ ਕੇ 47,665 ਕਰੋੜ ਰੁਪਏ ਹੋ ਗਈ ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 31237 ਕਰੋੜ ਰੁਪਏ ਸੀ।
ਵੋਡਾਫੋਨ ਆਈਡੀਆ ਨੂੰ 7,144.6 ਕਰੋੜ ਦਾ ਘਾਟਾ
ਕਰਜ਼ੇ ’ਚ ਡੁੱਬੀ ਦੂਰਸੰਚਾਰ ਕੰਪਨੀ ਵੋਡਾਫੋਨ ਆਈਡੀਆ ਲਿਮਟਿਡ (ਵੀ. ਆਈ. ਐੱਲ.) ਨੂੰ ਦੂਜੀ ਤਿਮਾਹੀ ’ਚ ਕੁੱਲ 7,144.6 ਕਰੋੜ ਰੁਪਏ ਦਾ ਏਕੀਕ੍ਰਿਤ ਘਾਟਾ ਹੋਇਆ ਹੈ। ਜੁਲਾਈ-ਸਤੰਬਰ 2021 ਦੌਰਾਨ ਕੰਪਨੀ ਦੀ ਕੁੱਲ ਏਕੀਕ੍ਰਿਤ ਆਮਦਨ ਲਗਭਗ 13 ਫੀਸਦੀ ਡਿੱਗ ਕੇ 9,406.4 ਕਰੋੜ ਰੁਪਏ ਰਹਿ ਗਈ। ਵੀ. ਆਈ. ਐੱਲ. ’ਤੇ ਕੁੱਲ ਕਰਜ਼ਾ 1,94,780 ਕਰੋੜ ਰੁਪਏ ਸੀ।
ਕੋਲ ਇੰਡੀਆ ਦਾ ਲਾਭ 2,937 ਕਰੋੜ ਰੁਪਏ ’ਤੇ ਸਥਿਰ
ਜਨਤਕ ਖੇਤਰ ਦੀ ਕੋਲ ਇੰਡੀਆ ਲਿਮ. (ਸੀ. ਆਈ. ਐੱਲ.) ਦਾ ਦੂਜੀ ਤਿਮਾਹੀ ਦਾ ਏਕੀਕ੍ਰਿਤ ਸ਼ੁੱਧ ਲਾਭ 2,936.91 ਕਰੋੜ ਰੁਪਏ ’ਤੇ ਲਗਭਗ ਸਥਿਰ ਰਿਹਾ ਹੈ। ਉਸ ਦੀ ਏਕੀਕ੍ਰਿਤ ਆਪ੍ਰੇਟਿੰਗ ਆਮਦਨ ਵਧ ਕੇ 23,291.08 ਕਰੋੜ ਰੁਪਏ ’ਤੇ ਪਹੁੰਚ ਗਈ। ਤਿਮਾਹੀ ਦੌਰਾਨ ਏਕੀਕ੍ਰਿਤ ਆਧਾਰ ’ਤੇ ਕੰਪਨੀ ਦਾ ਕੁੱਲ ਖਰਚਾ ਵਧਾ ਕੇ 20,424 ਕਰੋੜ ਰੁਪਏ ’ਤੇ ਪਹੁੰਚ ਗਿਆ।
ਪੈਟਰੋਲ-ਡੀਜ਼ਲ ਤੋਂ ਬਾਅਦ ਅਰਹਰ ਦੀ ਦਾਲ ਹੋਈ ਸਸਤੀ
NEXT STORY