ਮੁੰਬਈ - ਓਲਾ ਦੇ ਸਹਿ-ਸੰਸਥਾਪਕ ਭਾਵਿਸ਼ ਅਗਰਵਾਲ ਨੇ ਸੋਮਵਾਰ ਨੂੰ ਕਿਹਾ ਕਿ ਕੰਪਨੀ ਦੇ ਇਲੈਕਟ੍ਰਿਕ ਸਕੂਟਰ ਕਾਰਖਾਨੇ ਦਾ ਪੂਰਾ ਸੰਚਾਲਨ ਔਰਤਾਂ ਦੁਆਰਾ ਕੀਤਾ ਜਾਵੇਗਾ ਅਤੇ ਇਸ ਵਿਚ ਵਿਆਪਕ ਪੱਧਰ 'ਤੇ 10,000 ਤੋਂ ਵੱਧ ਔਰਤਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ, 'ਆਤਮ-ਨਿਰਭਰ ਭਾਰਤ ਨੂੰ ਆਤਮ-ਨਿਰਭਰ ਔਰਤਾਂ ਦੀ ਜ਼ਰੂਰਤ ਹੈ! ਮੈਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਓਲਾ ਫਿਊਚਰ ਫੈਕਟਰੀ ਦਾ ਪੂਰਾ ਸੰਚਾਲਨ ਔਰਤਾਂ ਕਰਨਗੀਆਂ, ਵਿਆਪਕ ਪੱਧਰ 'ਤੇ 10,000 ਤੋਂ ਜ਼ਿਆਦਾ ਔਰਤਾਂ ਇਸ ਵਿਚ ਕੰਮ ਕਰਨਗੀਆਂ। ਇਹ ਦੁਨੀਆ ਵਿਚ ਸਿਰਫ਼ ਔਰਤ ਮੁਲਾਜ਼ਮਾਂ ਵਾਲਾ ਸਭ ਤੋਂ ਵੱਡਾ ਕਾਰਖਾਨਾਂ ਹੋਵੇਗਾ।'
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ, ਨੌਕਰੀ ਗਵਾਉਣ ਵਾਲਿਆਂ ਨੂੰ ਭੱਤਾ ਦੇਣ ਵਾਲੀ ਸਕੀਮ ਦੀ ਮਿਆਦ ਵਧਾਈ
ਅਗਰਵਾਲ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿਚ ਇਸ ਫੈਕਟਰੀ ਵਿਚ ਕੰਮ ਕਰਨ ਲਈ ਨਿਯੁਕਤ ਕੀਤੀਆਂ ਗਈਆਂ ਔਰਤਾਂ ਦਾ ਪਹਿਲਾ ਬੈਚ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਕ ਬਲਾਗ ਪੋਸਟ ਵਿਚ ਲਿਖਿਆ ਕਿ ਕੰਪਨੀ ਨੇ ਇਸ ਹਫ਼ਤੇ ਪਹਿਲੇ ਬੈਚ ਦਾ ਸਵਾਗਤ ਕੀਤਾ ਅਤੇ ਕਿਹਾ , 'ਪੂਰੀ ਸਮਰਥਾ ਦੇ ਨਾਲ, ਫਿਊਚਰ ਫੈਕਟਰੀ 10,000 ਤੋਂ ਵਧ ਔਰਤਾਂ ਨੂੰ ਰੂਜ਼ਗਾਰ ਦੇਵੇਗੀ। ਇਸ ਦੇ ਨਾਲ ਹੀ ਇਹ ਵਿਸ਼ਵ ਵਿਚ ਸਿਰਫ਼ ਔਰਤ ਮੁਲਜ਼ਮਾਂ ਵਾਲਾ ਅਤੇ ਸਭ ਤੋਂ ਵੱਡਾ ਇਕਮਾਤਰ ਔਰਤ ਮੁਲਾਜ਼ਮਾਂ ਵਾਲਾ ਆਟੋਮੋਟਿਵ ਮੈਨੂਫੈਕਚਰਿੰਗ ਅਦਾਰਾਂ ਹੋਵੇਗਾ।
ਉਨ੍ਹਾਂ ਕਿਹਾ ਕਿ ਓਲਾ ਵਧੇਰੇ ਸੰਮਿਲਤ ਕਰਮਚਾਰੀਆਂ ਦੀ ਸਿਰਜਣਾ ਕਰਨ ਅਤੇ ਔਰਤਾਂ ਲਈ ਹਰ ਤਰ੍ਹਾਂ ਦੇ ਕੰਮ ਨਾਲ ਜੁੜੇ ਆਰਥਿਕ ਮੌਕੇ ਪ੍ਰਦਾਨ ਕਰਨ ਲਈ ਪਹਿਲ ਕਰ ਰਹੀ ਹੈ। ਅਗਰਵਾਲ ਨੇ ਕਿਹਾ ਕਿ ਕੰਪਨੀ ਨੇ ਨਿਰਮਾਣ ਹੁਨਰਾਂ ਦੇ ਮੁੱਖ ਖੇਤਰਾਂ ਵਿੱਚ ਮਹਿਲਾ ਕਰਮਚਾਰੀਆਂ ਨੂੰ ਸਿਖਲਾਈ ਅਤੇ ਅਤਿਰਿਕਤ ਹੁਨਰ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਨਿਵੇਸ਼ ਕੀਤਾ ਹੈ ਅਤੇ ਉਹ ਓਲਾ ਫਿਊਚਰ ਫੈਕਟਰੀ ਵਿੱਚ ਨਿਰਮਿਤ ਹਰੇਕ ਵਾਹਨ ਦੇ ਸਮੁੱਚੇ ਉਤਪਾਦਨ ਲਈ ਜ਼ਿੰਮੇਵਾਰ ਹੋਣਗੇ।
ਇਹ ਵੀ ਪੜ੍ਹੋ : EPFO ਦੇ ਮੈਂਬਰਾਂ ਲਈ ਖ਼ੁਸ਼ਖ਼ਬਰੀ, UAN-ਆਧਾਰ ਲਿੰਕ ਕਰਨ ਦੀ ਮਿਆਦ ਵਧੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਲਦ ਕਾਮਿਆਂ ਦੀ ਗਿਣਤੀ ਵਧਾਉਣ ਜਾ ਰਹੀ ਹੈ ਸੋਸ਼ਲ ਮੀਡੀਆ ਐਪ Koo
NEXT STORY