ਮੁੰਬਈ : ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਫਿਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਵੀਰਵਾਰ ਨੂੰ ਕੱਚੇ ਤੇਲ ਵਿਚ 2 ਸਾਲ ਦੀ ਸਭ ਤੋਂ ਵੱਡੀ ਤੇਜ਼ੀ ਰਹੀ। ਬ੍ਰੈਂਟ ਕਰੂਡ ਲਗਭਗ 4.8% ਦੀ ਤੇਜ਼ੀ ਨਾਲ 67 ਡਾਲਰ ਪ੍ਰਤੀ ਬੈਰਲ ਦੇ ਪੱਧਰ ਨੂੰ ਪਾਰ ਕਰ ਗਿਆ। ਅੱਜ ਇਹ 67.50 ਡਾਲਰ ਤੱਕ ਮਜ਼ਬੂਤ ਹੋਇਆ। ਡਬਲਯੂ.ਟੀ.ਆਈ. ਕਰੂਡ ਵੀ 4.2% ਦੀ ਤੇਜ਼ੀ ਨਾਲ 63.83 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਦਰਅਸਲ ਵੀਰਵਾਰ ਨੂੰ ਓਪੇਕ ਪਲੱਸ ਦੇਸ਼ਾਂ ਦੀ ਬੈਠਕ ਵਿਚ ਕੱਚੇ ਤੇਲ ਦੇ ਉਤਪਾਦਨ ਨੂੰ ਵਧਾਉਣ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਇਸ ਖ਼ਬਰ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਮਾਹਰ ਕਹਿੰਦੇ ਹਨ ਕਿ ਕਰੂਡ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ, ਜਿਸ ਨਾਲ ਪੈਟਰੋਲ-ਡੀਜ਼ਲ ਦੇ ਸਸਤੇ ਹੋਣ ਦਾ ਇੰਤਜ਼ਾਰ ਵਧ ਸਕਦਾ ਹੈ। ਅੱਜ ਭਾਵ ਸ਼ੁੱਕਰਵਾਰ 5 ਮਾਰਚ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਪੈਟਰੋਲ 91.17 ਰੁਪਏ ਅਤੇ ਡੀਜ਼ਲ 81.47 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਰਿਹਾ।
ਇਹ ਵੀ ਪੜ੍ਹੋ: ਪਾਲਸੀ ਧਾਰਕਾਂ ਲਈ ਅਹਿਮ ਖ਼ਬਰ! ਬੀਮੇ ਨਾਲ ਸਬੰਧਤ ਨਵੇਂ ਨਿਯਮ ਲਾਗੂ, ਮਿਲੇਗੀ ਇਹ ਰਾਹਤ
ਮੌਜੂਦਾ ਪੱਧਰ ਨੂੰ ਬਣਾਈ ਰੱਖਣ ਦਾ ਫੈਸਲਾ
ਤੇਲ ਉਤਪਾਦਕ ਦੇਸ਼ਾਂ ਦੀ ਸੰਗਠਨ ਓਪੇਕ ਅਤੇ ਹੋਰ ਸਹਿਭਾਗੀ ਦੇਸ਼ਾਂ ਨੇ ਅਪ੍ਰੈਲ ਤੱਕ ਆਪਣੀ ਮੌਜੂਦਾ ਕੱਚੇ ਤੇਲ ਦੀ ਉਤਪਾਦਨ ਸਮਰੱਥਾ ਨੂੰ ਨਾ ਬਦਲਣ ਦਾ ਫੈਸਲਾ ਕੀਤਾ ਹੈ। ਇਸਦੇ ਨਾਲ ਹੀ ਇਹ ਫੈਸਲਾ ਲਿਆ ਗਿਆ ਹੈ ਕਿ ਕੱਚੇ ਤੇਲ ਦੇ ਉਤਪਾਦਨ ਵਿਚ ਕਟੌਤੀ ਜਾਰੀ ਰਹੇਗੀ।
ਨਿਊਜ਼ ਏਜੰਸੀ ਅਨੁਸਾਰ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਆਰਥਿਕ ਗਤੀਵਿਧੀਆਂ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੈਨ ਦੀ ਚਿੰਤਾ ਕਾਰਨ ਕਮਜ਼ੋਰ ਬਣੀਆਂ ਹੋਈਆਂ ਹਨ। ਰਿਪੋਰਟ ਦੇ ਅਨੁਸਾਰ ਤੇਲ ਉਤਪਾਦਨ ਵਿਚ ਕਟੌਤੀ ਬਾਰੇ ਮੌਜੂਦਾ ਸਹਿਮਤੀ ਸਾਊਦੀ ਅਰਬ ਦੀ ਅਗਵਾਈ ਵਿਚ ਓਪੇਕ ਦੇ ਦੇਸ਼ਾਂ ਅਤੇ ਰੂਸ ਦੀ ਲੀਡਰਸ਼ਿਪ ਵਿਚ ਓਪੇਕ ਦੇ ਤੇਲ ਉਤਪਾਦਕ ਦੇਸ਼ਾਂ ਦੀ ਇੱਕ ਆਨਲਾਈਨ ਬੈਠਕ ਵਿਚ ਬਣਾਈ ਗਈ ਸੀ।
ਇਹ ਵੀ ਪੜ੍ਹੋ: Parle ਖ਼ਿਲਾਫ਼ ਕੋਰਟ ’ਚ ਪਹੁੰਚਿਆ OREO, ਬਿਸਕੁਟ ਦੇ ਡਿਜ਼ਾਇਨ ਨੂੰ ਲੈ ਕੇ ਛਿੜਿਆ ਵਿਵਾਦ
10 ਲੱਖ ਬੈਰਲ ਦੀ ਕਟੌਤੀ
ਇਸ ਵਿਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਤੇਲ ਉਤਪਾਦਕ ਸਾਊਦੀ ਅਰਬ ਘੱਟੋ-ਘੱਟ ਅਪ੍ਰੈਲ ਤੱਕ ਪ੍ਰਤੀ ਦਿਨ 10 ਲੱਖ ਬੈਰਲ ਦੀ ਕਟੌਤੀ ਜਾਰੀ ਰੱਖੇਗਾ। ਤਾਜ਼ਾ ਸਮਝੌਤੇ ਤਹਿਤ ਰੂਸ ਅਤੇ ਕਜ਼ਾਕਿਸਤਾਨ ਤੇਲ ਦੇ ਉਤਪਾਦਨ ਵਿਚ ਥੋੜ੍ਹਾ ਜਿਹਾ ਵਾਧਾ ਕਰ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਮੰਨਿਆ ਜਾਂਦਾ ਸੀ ਕਿ ਓਪੇਕ ਅਤੇ ਇਸਦੇ ਸਹਿਭਾਗੀ ਉਤਪਾਦਨ ਵਧਾਉਣ ਦਾ ਫੈਸਲਾ ਕਰ ਸਕਦੇ ਹਨ। ਵਰਤਮਾਨ ਵਿਚ ਅਮਰੀਕੀ ਮਾਰਕੀਟ ਵਿਚ ਕੱਲ੍ਹ ਕੱਚੇ ਤੇਲ ਦੇ ਭਾਅ ਦੀ ਕੀਮਤ 5.6 ਪ੍ਰਤੀਸ਼ਤ ਦੀ ਛਲਾਂਗ ਲਗਾ ਕੇ 64.70 ਡਾਲਰ ਪ੍ਰਤੀ ਬੈਰਲ ਹੋ ਗਈ। ਰੂਸ ਦੇ ਉਪ ਪ੍ਰਧਾਨ ਮੰਤਰੀ ਐਲਗਜ਼ੈਡਰ ਨੋਵਾਕ ਨੇ 'ਸਾਵਧਾਨੀ ਨਾਲ ਉਮੀਦ ਕੀਤੀ' ਕੱਚੇ ਤੇਲ ਦੀ ਮਾਰਕੀਟ ਸਥਿਰ ਹੋ ਰਹੀ ਹੈ।
ਇਹ ਵੀ ਪੜ੍ਹੋ: ਗਹਿਣਾ ਨਿਰਯਾਤ ਵਧਾਉਣ ਦੀ ਯੋਜਨਾ ਬਣਾ ਰਹੀ ਸਰਕਾਰ, ਵਿਦੇਸ਼ ਗਾਹਕ ਕਰ ਸਕਣਗੇ ਆਨਲਾਈਨ ਖ਼ਰੀਦਾਰੀ
ਟੁੱਟੀ ਸਸਤੇ ਤੇਲ ਦੀ ਉਮੀਦ
ਓਪੇਕ ਦੇਸ਼ਾਂ ਦੇ ਇਸ ਫੈਸਲੇ ਨਾਲ ਭਾਰਤ ਸਰਕਾਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਸਰਕਾਰ ਨੇ ਉਮੀਦ ਜਤਾਈ ਸੀ ਕਿ ਉਤਪਾਦਨ ਵਧਣ ਨਾਲ ਕੀਮਤਾਂ ਵਿਚ ਕਮੀ ਆਵੇਗੀ ਅਤੇ ਟੈਕਸ ਘੱਟ ਨਹੀਂ ਕਰਨਾ ਪਏਗਾ। ਵੀਰਵਾਰ ਨੂੰ ਬੈਠਕ ਤੋਂ ਪਹਿਲਾਂ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਓਪੇਕ ਦੇਸ਼ਾਂ ਨੂੰ ਉਤਪਾਦਨ ਵਧਾਉਣ ਅਤੇ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਕਿਹਾ ਹੈ। ਹਾਲਾਂਕਿ ਭਾਰਤ ਵਿਚ ਪੈਟਰੋਲ ਡੀਜ਼ਲ 'ਤੇ ਜੀ.ਐਸ.ਟੀ. ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਕਾਰਨ ਕੀਮਤਾਂ ਵਿਚ ਭਾਰੀ ਗਿਰਾਵਟ ਆਉਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਨਿਵੇਸ਼ਕਾਂ 'ਚ ਸੋਨੇ ਦਾ ਮੋਹ ਹੋਇਆ ਭੰਗ, ਇਸ ਕਾਰਨ ਨਹੀਂ ਵਧ ਰਹੀ ਮੰਗ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਸ ਸਮੇਂ ਭਾਰਤ ਵਿਚ ਰਿਕਾਰਡ ਉੱਚੇ ਪੱਧਰ 'ਤੇ ਹਨ
ਭਾਰਤ ਵਿਚ ਇਸ ਸਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਰਿਕਾਰਡ ਵਾਧਾ ਹੋਇਆ ਹੈ। ਰਾਜਸਥਾਨ ਵਿਚ ਆਮ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਵੱਧ ਵਿਕ ਰਿਹਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ਵਿਚ ਸਧਾਰਣ ਪੈਟਰੋਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਦਿੱਲੀ ਅਤੇ ਮੁੰਬਈ ਸਮੇਤ ਜ਼ਿਆਦਾਤਰ ਸ਼ਹਿਰਾਂ ਵਿਚ ਪੈਟਰੋਲ ਅਤੇ ਡੀਜ਼ਲ ਆਪਣੇ ਰਿਕਾਰਡ ਉੱਚੇ ਪੱਧਰ 'ਤੇ ਹਨ। ਦਿੱਲੀ ਵਿਚ ਪੈਟਰੋਲ 91 ਰੁਪਏ ਪ੍ਰਤੀ ਲੀਟਰ ਤੋਂ ਵੱਧ ਵਿਕ ਰਿਹਾ ਹੈ ਅਤੇ ਡੀਜ਼ਲ 81 ਰੁਪਏ ਪ੍ਰਤੀ ਲੀਟਰ ਤੋਂ ਵੱਧ ਵਿਕ ਰਿਹਾ ਹੈ।
ਇਹ ਵੀ ਪੜ੍ਹੋ: ਘਰੇਲੂ ਹਵਾਈ ਯਾਤਰਾ ਹੋਵੇਗੀ ਸਸਤੀ, ਟਿਕਟ ਬੁੱਕ ਕਰਨ ਵੇਲੇ ਕਰਨੀ ਹੋਵੇਗੀ ਇਸ ਵਿਕਲਪ ਦੀ ਚੋਣ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਨੀਤਾ ਅੰਬਾਨੀ ਦਾ ਐਲਾਨ - ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਟੀਕਾਕਰਨ ਦਾ ਖ਼ਰਚ ਚੁੱਕੇਗੀ ਰਿਲਾਇੰਸ
NEXT STORY