ਨਵੀਂ ਦਿੱਲੀ - ਕੋਰੋਨਾ ਆਫ਼ਤ ਦਰਮਿਆਨ ਬੀਮਾ ਪਾਲਸੀ ਲੈਣਾ ਸਮੇਂ ਦੀ ਜ਼ਰੂਰਤ ਬਣਦਾ ਜਾ ਰਿਹਾ ਹੈ। ਦੂਜੇ ਪਾਸੇ ਅਜੇ ਵੀ ਬਹੁਤ ਸਾਰੇ ਲੋਕ ਬੀਮਾ ਪਾਲਸੀ ਨੂੰ ਲੈ ਕੇ ਆ ਰਹੀਆਂ ਸਮੱਸਿਆਵਾਂ ਕਾਰਨ ਬੀਮਾ ਪਾਲਸੀ ਨਹੀਂ ਲੈਂਦੇ। ਅਜਿਹੀ ਸਥਿਤੀ ਵਿਚ ਸਰਕਾਰ ਨੇ ਪਾਲਿਸੀ ਧਾਰਕਾਂ ਦੀ ਸਮੱਸਿਆ ਨੂੰ ਘਟਾਉਂਦੇ ਹੋਏ ਬੀਮੇ ਨਾਲ ਸਬੰਧਤ ਨਵੇਂ ਨਿਯਮ ਬਣਾਏ ਹਨ। ਨਵੇਂ ਨਿਯਮਾਂ ਤਹਿਤ ਗਾਹਕ ਬੀਮਾ ਕੰਪਨੀ ਨਾਲ ਸਬੰਧਤ ਸ਼ਿਕਾਇਤਾਂ ਆਨਲਾਈਨ ਦਰਜ ਕਰ ਸਕਦੇ ਹਨ। ਇਸ ਨਾਲ ਹੀ ਤੁਸੀਂ ਆਪਣੀਆਂ ਸ਼ਿਕਾਇਤਾਂ ਦੀ ਸਥਿਤੀ ਨੂੰ ਟ੍ਰੈਕ ਕਰ ਸਕਦੇ ਹੋ। ਦੱਸ ਦੇਈਏ ਕਿ ਬੁੱਧਵਾਰ ਨੂੰ ਬੀਮਾ ਸੰਬੰਧੀ ਸ਼ਿਕਾਇਤਾਂ ਅਤੇ ਨਿਰਪੱਖ ਹੱਲ ਲਈ ਸਰਕਾਰ ਨੇ ਬੀਮਾ ਲੋਕਪਾਲ ਨਿਯਮਾਂ, 2017 ਵਿਚ ਸੋਧਾਂ ਨੂੰ ਸੂਚਿਤ ਕੀਤਾ ਸੀ।
ਇਹ ਵੀ ਪੜ੍ਹੋ: ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਨੇ ਬਣਾਈ ਨਵੀਂ ਨੀਤੀ, ਚੁਣੇ ਦੇਸ਼ ਦੇ 728 ਜ਼ਿਲ੍ਹੇ
ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਸੋਧੇ ਨਿਯਮਾਂ ਤਹਿਤ ਬੀਮਾ ਕੰਪਨੀ ਅਤੇ ਪਾਲਸੀ ਧਾਰਕ ਦਰਮਿਆਨ ਵਿਵਾਦਾਂ ਨੂੰ ਲੈ ਕੇ ਸ਼ਿਕਾਇਤਾਂ ਕੀਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿਚ ਏਜੰਟਾਂ ਅਤੇ ਹੋਰ ਵਿਚੋਲਿਆਂ ਦੀ ਸੇਵਾਵਾਂ ਵਿਚ ਕਮੀ ਵਰਗੀਆਂ ਸਮੱਸਿਆਵਾਂ ਸ਼ਾਮਲ ਹਨ।
ਮਿਲਣਗੀਆਂ ਇਹ ਸਹੂਲਤਾਂ
ਪਾਲਿਸੀ ਧਾਰਕ ਹੁਣ ombudsman(ਪ੍ਰਬੰਧਕੀ ਸ਼ਿਕਾਇਤ ਜਾਂਚ ਅਧਿਕਾਰੀ/ਲੋਕਪਾਲ) ਨੂੰ ਇਲੈਕਟ੍ਰੋਨਿਕ ਤੌਰ ਤੇ ਸ਼ਿਕਾਇਤਾਂ ਜਮ੍ਹਾਂ ਕਰਾ ਸਕਦੇ ਹਨ ਅਤੇ ਨਾਲ ਹੀ ਉਹਨਾਂ ਦੀਆਂ ਸ਼ਿਕਾਇਤਾਂ ਦੀ ਸਥਿਤੀ ਨੂੰ ਆਨਲਾਈਨ ਵੇਖ ਸਕਦੇ ਹਨ। ਵਿੱਤ ਮੰਤਰਾਲੇ ਨੇ ਇਸ ਸਬੰਧ ਵਿਚ ਇਕ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਨਿਯਮਾਂ ਵਿਚ ਤਬਦੀਲੀ ਕੀਤੀ ਗਈ ਹੈ। ਇਸ ਦੇ ਤਹਿਤ, ਬੀਮਾ ਕੰਪਨੀਆਂ ਨੂੰ ਇਕ ਅਨੁਕੂਲ ਸ਼ਿਕਾਇਤ ਪ੍ਰਬੰਧਨ ਪ੍ਰਣਾਲੀ ਬਣਾਉਣੀ ਪਵੇਗੀ, ਤਾਂ ਜੋ ਪਾਲਸੀ ਧਾਰਕ ਆਪਣੀਆਂ ਸ਼ਿਕਾਇਤਾਂ ਦੀ ਸਥਿਤੀ ਨੂੰ ਆਨ ਲਾਈਨ ਜਾਣ ਸਕਣ।
ਇਹ ਵੀ ਪੜ੍ਹੋ: ਦੁਨੀਆ ’ਚ ਸਭ ਤੋਂ ਜ਼ਿਆਦਾ ਕੰਮ ਦਾ ਬੋਝ ਭਾਰਤੀਆਂ ’ਤੇ, ਤਨਖਾਹ ਵੀ ਮਿਲਦੀ ਹੈ ਸਭ ਤੋਂ ਘੱਟ
ਵੀਡੀਓ ਕਾਨਫਰੰਸਿੰਗ ਦੀ ਸਹੂਲਤ
ਇਸ ਨਵੇਂ ਨਿਯਮ ਦੇ ਨਾਲ ਬੀਮਾ ਦਲਾਲ ਵੀ ਲੋਕਪਾਲ ਦੇ ਦਾਇਰੇ ਵਿਚ ਆਉਣਗੇ। ਗਾਹਕ ਲੋਕਪਾਲ ਸੁਣਵਾਈ ਲਈ ਵੀਡੀਓ ਕਾਨਫਰੰਸਿੰਗ ਸਹੂਲਤ ਦੀ ਵਰਤੋਂ ਵੀ ਕਰ ਸਕਦੇ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਲੋਕਪਾਲ ਦੀ ਚੋਣ ਪ੍ਰਕਿਰਿਆ ਦੀ ਸੁਤੰਤਰਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਸੋਧਾਂ ਕੀਤੀਆਂ ਗਈਆਂ ਹਨ। ਚੋਣ ਕਮੇਟੀ ਵਿਚ ਹੁਣ ਗਾਹਕ ਅਧਿਕਾਰਾਂ ਨੂੰ ਉਤਸ਼ਾਹਤ ਕਰਨ ਜਾਂ ਬੀਮਾ ਸੈਕਟਰ ਵਿਚ ਗਾਹਕ ਸੁਰੱਖਿਆ ਨੂੰ ਅੱਗੇ ਵਧਾਉਣ ਦਾ ਟ੍ਰੈਕ ਰਿਕਾਰਡ ਵਾਲੇ ਵਿਅਕਤੀ ਨੂੰ ਸ਼ਾਮਲ ਕੀਤਾ ਜਾਵੇਗਾ।
ਪਿਛਲੇ ਸਾਲ ਦਿੱਤਾ ਗਿਆ ਸੀ ਸੁਝਾਅ
ਪਿਛਲੇ ਸਾਲ ਸੰਸਦੀ ਪੈਨਲ ਨੇ ਬੀਮਾ ਸ਼ਿਕਾਇਤਾਂ ਦੇ ਹੱਲ ਲਈ ਇਕ ਵਿਵਸਥਾ ਬਣਾਉਣ ਦਾ ਸੁਝਾਅ ਦਿੱਤਾ ਸੀ। ਸੰਸਦੀ ਪੈਨਲ ਨੇ ਕਿਹਾ ਸੀ ਕਿ ਇੰਸ਼ੋਰੈਂਸ ਓਮਬਡਸਮੈਨ ਹੋਣ ਦੇ ਕਾਰਨ ਵਿਵਾਦ ਅਤੇ ਸ਼ਿਕਾਇਤ ਪ੍ਰਣਾਲੀ ਵਿਚ ਤਬਦੀਲੀ ਦੀ ਲੋੜ ਹੈ।
ਇਹ ਵੀ ਪੜ੍ਹੋ: ਗਹਿਣਾ ਨਿਰਯਾਤ ਵਧਾਉਣ ਦੀ ਯੋਜਨਾ ਬਣਾ ਰਹੀ ਸਰਕਾਰ, ਵਿਦੇਸ਼ ਗਾਹਕ ਕਰ ਸਕਣਗੇ ਆਨਲਾਈਨ ਖ਼ਰੀਦਾਰੀ
ਜਾਣੋ ਬੀਮਾ ਲੋਕਪਾਲ ਕੀ ਹੈ
ਬੀਮਾ ਲੋਕਪਾਲ ਯੋਜਨਾ ਭਾਰਤ ਸਰਕਾਰ ਦੁਆਰਾ ਲਾਗੂ ਕੀਤੀ ਗਈ। ਇਸਦਾ ਉਦੇਸ਼ ਬੀਮਾਯੁਕਤ ਗਾਹਕਾਂ ਦੀਆਂ ਸ਼ਿਕਾਇਤਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੈ। ਦੇਸ਼ ਦੇ 17 ਸ਼ਹਿਰਾਂ ਵਿਚ ਬੀਮਾ ਲੋਕਪਾਲ ਦੇ ਦਫਤਰ ਸਥਾਪਤ ਕੀਤੇ ਗਏ ਹਨ। ਹਰੇਕ ਦਫਤਰ ਦਾ ਆਪਣਾ ਅਧਿਕਾਰ ਖੇਤਰ ਹੁੰਦਾ ਹੈ ਤੁਸੀਂ ਬੀਮਾ ਕੰਪਨੀ ਦੇ ਦਫ਼ਤਰ ਦੇ ਖੇਤਰ ਦੇ ਅਨੁਸਾਰ ombudsman ਨੂੰ ਸਬੰਧਤ ਅਧਿਕਾਰ ਖੇਤਰ ਨਾਲ ਸੰਪਰਕ ਕਰ ਸਕਦੇ ਹੋ ਜਿਸਦੀ ਤੁਹਾਡੀ ਸ਼ਿਕਾਇਤ ਹੈ।
ਇਹ ਵੀ ਪੜ੍ਹੋ: ਨਿਵੇਸ਼ਕਾਂ 'ਚ ਸੋਨੇ ਦਾ ਮੋਹ ਹੋਇਆ ਭੰਗ, ਇਸ ਕਾਰਨ ਨਹੀਂ ਵਧ ਰਹੀ ਮੰਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੋਨੇ 'ਚ ਗਿਰਾਵਟ, ਰਿਕਾਰਡ ਤੋਂ 11,500 ਰੁ: ਡਿੱਗਾ, ਜਾਣੋ 10 ਗ੍ਰਾਮ ਦਾ ਮੁੱਲ
NEXT STORY