ਨਵੀਂ ਦਿੱਲੀ — ਸਰਕਾਰ ਇਕ ਵਾਰ ਫਿਰ ਲੋਹਡ਼ੀ ਦੇ ਤਿਉਹਾਰ ਮੌਕੇ ਸਸਤਾ ਸੋਨਾ ਵੇਚਣ ਜਾ ਰਹੀ ਹੈ। ਜੇ ਤੁਸੀਂ ਸੋਨੇ ਵਿਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ 11 ਜਨਵਰੀ ਤੋਂ 15 ਜਨਵਰੀ ਤੱਕ ਦਾ ਵਧੀਆ ਮੌਕਾ ਹੈ। ਸਾਵਰੇਨ ਗੋਲਡ ਬਾਂਡ ਲਈ ਸੋਨੇ ਦੀ ਕੀਮਤ 5,104 ਰੁਪਏ ਪ੍ਰਤੀ ਗ੍ਰਾਮ ਰੱਖੀ ਗਈ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ’ਚ ਇਹ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਬਾਂਡ ਦੀ ਕੀਮਤ ਸਬਸਕ੍ਰਿਪਸ਼ਨ ਪੀਰੀਅਡ ਦੇ ਅਰੰਭ ਹੋਣ ਤੋਂ ਪਹਿਲਾਂ ਹਫ਼ਤੇ ਦੇ ਆਖਰੀ ਤਿੰਨ ਵਪਾਰਕ ਸੈਸ਼ਨਾਂ ਵਿਚ ਔਸਤਨ 999 ਸ਼ੁੱਧ ਸੋਨੇ ਦੀ ਬੰਦ ਕੀਮਤ ’ਤੇ ਅਧਾਰਤ ਹੁੰਦੀ ਹੈ। ਇਹ ਸਧਾਰਣ ਔਸਤਨ ਬੰਦ ਹੋਣ ਵਾਲੀ ਕੀਮਤ ਇੰਡੀਅਨ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਲਿਮਟਿਡ ਦੁਆਰਾ ਪ੍ਰਕਾਸ਼ਤ ਕੀਤੀ ਗਈ ਹੈ।
ਸੈਟਲਮੈਂਟ ਦੀ ਤਰੀਕ
ਸਰਕਾਰ ਨੇ ਗੋਲਡ ਬਾਂਡ 2020-21 (ਸੀਰੀਜ਼ ਐਕਸ) ਦਾ ਐਲਾਨ ਕਰ ਦਿੱਤਾ ਹੈ। ਤੁਸੀਂ ਇਸ ਸੋਨੇ ਦੇ ਬਾਂਡ ਵਿਚ ਤੁਸੀਂ 11 ਜਨਵਰੀ 2021 ਤੋਂ 15 ਜਨਵਰੀ, 2021 ਤੱਕ ਨਿਵੇਸ਼ ਕਰ ਸਕਦੇ ਹੋ। ਸੈਟਲਮੈਂਟ ਦੀ ਮਿਤੀ 19 ਜਨਵਰੀ 2021 ਹੋਵੇਗੀ। ਸਾਵਰੇਨ ਗੋਲਡ ਬਾਂਡ 2020-21 (ਸੀਰੀਜ਼ ਐਕਸ) ਵਿਚ ਨਿਵੇਸ਼ ਲਈ ਸੋਨੇ ਦੀ ਕੀਮਤ 5,104 ਰੁਪਏ ਪ੍ਰਤੀ ਗ੍ਰਾਮ ਨਿਰਧਾਰਤ ਕੀਤੀ ਗਈ ਹੈ। ਆਰਬੀਆਈ ਨੇ 8 ਜਨਵਰੀ 2021 ਨੂੰ ਸੋਨੇ ਦੀ ਕੀਮਤ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: ਬਿਨਾਂ ਡਰੇ ਕਰੋ 2 ਲੱਖ ਰੁਪਏ ਤੱਕ ਦੇ ਗਹਿਣਿਆਂ ਦੀ ਖ਼ਰੀਦ, ਵਿੱਤ ਮੰਤਰਾਲੇ ਨੇ ਦਿੱਤੀ ਇਹ ਸਹੂਲਤ
ਇਨ੍ਹਾਂ ਗ੍ਰਾਹਕਾਂ ਨੂੰ ਮਿਲੇਗੀ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ
ਭਾਰਤ ਸਰਕਾਰ ਨੇ ਰਿਜ਼ਰਵ ਬੈਂਕ ਆਫ਼ ਇੰਡੀਆ ਨਾਲ ਸਲਾਹ ਮਸ਼ਵਰਾ ਕਰਦਿਆਂ ਉਨ੍ਹਾਂ ਨਿਵੇਸ਼ਕਾਂ ਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ ਜੋ ਆਨਲਾਈਨ ਅਪਲਾਈ ਕਰਨਗੇ ਅਤੇ ਡਿਜੀਟਲ ਮੋਡ ਰਾਹੀਂ ਭੁਗਤਾਨ ਕਰਨਗੇ। ਅਜਿਹੇ ਨਿਵੇਸ਼ਕਾਂ ਲਈ ਸੋਨੇ ਦੇ ਬਾਂਡਾਂ ਦੀ ਜਾਰੀ ਕੀਮਤ 5,054 ਰੁਪਏ ਪ੍ਰਤੀ ਗ੍ਰਾਮ ਹੋਵੇਗੀ। ਖਾਸ ਗੱਲ ਇਹ ਹੈ ਕਿ ਸੋਨੇ ਦੇ ਬਾਂਡਾਂ ਵਿਚ ਨਿਵੇਸ਼ ਕਰਨ ਨਾਲ ਤੁਹਾਨੂੰ ਟੈਕਸ ਵਿਚ ਛੋਟ ਵੀ ਮਿਲਦੀ ਹੈ।
ਇਹ ਵੀ ਪੜ੍ਹੋ: ਵਿਸਤਾਰਾ ਦੀ ਪੇਸ਼ਕਸ਼: ਸਿਰਫ 1299 ਰੁਪਏ ’ਚ ਕਰ ਸਕਦੇ ਹੋ ਹਵਾਈ ਜਹਾਜ਼ ਦੀ ਯਾਤਰਾ, ਅੱਜ ਹੈ ਆਖ਼ਰੀ
ਵਧ ਤੋਂ ਵਧ ਨਿਵੇਸ਼ ਕਰਨ ਦੀ ਹੱਦ
ਯੋਜਨਾ ਦੇ ਤਹਿਤ ਵਿਅਕਤੀਗਤ ਨਿਵੇਸ਼ਕ ਅਤੇ ਹਿੰਦੂ ਅਣਵੰਡੇ ਪਰਿਵਾਰ ਇੱਕ ਵਿੱਤੀ ਸਾਲ ਵਿਚ ਘੱਟੋ ਘੱਟ ਇੱਕ ਗ੍ਰਾਮ ਅਤੇ ਵੱਧ ਤੋਂ ਵੱਧ ਚਾਰ ਕਿਲੋਗ੍ਰਾਮ ਸੋਨੇ ਦਾ ਨਿਵੇਸ਼ ਕਰ ਸਕਦੇ ਹਨ। ਟਰੱਸਟ ਅਤੇ ਹੋਰ ਅਜਿਹੀਆਂ ਇਕਾਈਆਂ ਹਰ ਸਾਲ 20 ਕਿੱਲੋ ਸੋਨੇ ਵਿਚ ਨਿਵੇਸ਼ ਕਰ ਸਕਦੀਆਂ ਹਨ। ਸੋਨੇ ਦੇ ਬਾਂਡਾਂ ਨੂੰ ਬੈਂਕਾਂ, ਸਟਾਕ ਹੋਲਡਿੰਗ ਕਾਰਪੋਰੇਸ਼ਨਾਂ, ਡਾਕਘਰਾਂ ਅਤੇ ਮਾਨਤਾ ਪ੍ਰਾਪਤ ਸਟਾਕ ਐਕਸਚੇਂਜ ਦੁਆਰਾ ਵੇਚਿਆ ਜਾਵੇਗਾ।
ਇਹ ਵੀ ਪੜ੍ਹੋ: ਹੁਣ Pizza ਤੋਂ ਲੈ ਕੇ ਵੈਕਸੀਨ ਤੱਕ ਦੀ ਡਿਲਿਵਰੀ ਕਰੇਗਾ Drone,ਇਨ੍ਹਾਂ ਕੰਪਨੀਆਂ ਨੂੰ ਮਿਲੀ ਇਜਾਜ਼ਤ
ਤੁਸੀਂ ਇੱਥੇ ਖਰੀਦ ਸਕਦੇ ਹੋ ਸੋਨੇ ਦੇ ਬਾਂਡ
ਹਰ ਐਸਜੀਬੀ ਐਪਲੀਕੇਸ਼ਨ ਦੇ ਨਾਲ ਨਿਵੇਸ਼ਕ ਪੈਨ ਦੀ ਜ਼ਰੂਰਤ ਹੁੰਦੀ ਹੈ। ਸੋਨੇ ਦੇ ਬਾਂਡਾਂ ਨੂੰ ਬੈਂਕਾਂ, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ (ਐਸਐਚਸੀਆਈਐਲ), ਨਾਮਜ਼ਦ ਡਾਕਘਰਾਂ ਅਤੇ ਮਾਨਤਾ ਪ੍ਰਾਪਤ ਸਟਾਕ ਐਕਸਚੇਂਜ (ਐਨਐਸਈ ਅਤੇ ਬੀਐਸਈ) ਦੁਆਰਾ ਵੇਚਿਆ ਜਾਵੇਗਾ।
ਇਹ ਵੀ ਪੜ੍ਹੋ: ਫ਼ੌਜ ਤੇ ਨੀਮ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੂੰ ਮਿਲੀ ਵੱਡੀ ਸਹੂਲਤ, ਘਰ ਬੈਠੇ ਖ਼ਰੀਦ ਸਕਣਗੇ ਇਹ ਵਸਤੂਆਂ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਰਿਲਾਇੰਸ ਇੰਫਰਾ ਨੇ ਇਸ ਕੰਪਨੀ ’ਚ ਵੇਚੀ ਆਪਣੀ 74% ਹਿੱਸੇਦਾਰੀ, ਜਾਣੋ ਕੰਪਨੀ ਇਸ ਪੈਸੇ ਨਾਲ ਕੀ ਕਰੇਗੀ!
NEXT STORY